ਜਹਾਜ਼ ਹਵੇਲੀ ਛੱਡਣ ਤੋਂ ਬਾਅਦ ਮਾਛੀਵਾਡ਼ਾ ਸਾਹਿਬ ’ਚ ਰਹਿੰਦੀ ਦੀਵਾਨ ਟੋਡਰ ਮਲ ਦੀ 9ਵੀਂ ਪੀਡ਼੍ਹੀ

Spread the love

 ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਕਰਦੀ ਹੈ ਯਾਦ

ਮਾਛੀਵਾੜਾ ਸਾਹਿਬ, 31 ਦਸੰਬਰ (ਸੁੱਚਾ ਬੰਗੜ ) ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੋਟੇ ਸਾਹਿਬਜ਼ਾਦਿਆਂ ਦੀ ਸਰਹਿੰਦ ਵਿਖੇ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਦੇ ਵੰਸਜ਼ ਹਮੇਸ਼ਾ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹਨ। ਦੀਵਾਨ ਟੋਡਰ ਮੱਲ ਦੀ 9ਵੀਂ ਪੀਡ਼੍ਹੀ ਦੇ ਮੁਖੀ ਬਲਰਾਜ ਚੋਪਡ਼ਾ ਜੋ ਕਿ ਮਾਛੀਵਾਡ਼ਾ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਰਹਿ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਟੋਡਰ ਮੱਲ ਆਪਣੀ ਜਹਾਜ਼ ਹਵੇਲੀ ਛੱਡ ਕੇ ਮਾਛੀਵਾਡ਼ਾ ਵਿਖੇ ਆ ਗਏ ਜਿੱਥੇ ਉਨ੍ਹਾਂ ਇਹ ਘਰ ਬਣਾਇਆ ਜਿਸ ਵਿਚ ਉਹ ਅੱਜ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਘਰ ਹੁਣ ਵੀ ਪੁਰਾਤਨ ਇੱਟ ਨਾਲ ਬਣਿਆ ਹੈ ਬੇਸ਼ੱਕ ਇਸ ਦੀਆਂ ਛੱਤਾਂ ਬਦਲ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਦੇ ਵੰਸਜ਼ ਹੋਣ ਦੇ ਪੁਖਤਾ ਸਬੂਤ ਉਨ੍ਹਾਂ ਕੋਲ ਹਨ ਜਿਸ ਸਬੰਧੀ ਉਨ੍ਹਾਂ ਸਾਰੀ ਨੌਵੀਂ ਪੀਡ਼੍ਹੀ ਤੱਕ ਦਾ ਕੁਰਸੀਨਾਮਾ ਵੀ ਪੱਤਰਕਾਰਾਂ ਨੂੰ ਦਿਖਾਇਆ। ਉਨ੍ਹਾਂ ਦੱਸਿਆ ਕਿ ਅਸਲ ਵਿਚ ਉਨ੍ਹਾਂ ਦੇ ਵਡੇਰੇ ਦੀਵਾਨ ਟੋਡਰ ਮੱਲ ਪਾਕਿਸਤਾਨ ਦੇ ਪੇਸ਼ਾਵਰ ਜ਼ਿਲੇ ਦੇ ਰਹਿਣ ਵਾਲੇ ਸਨ ਉਸ ਸਮੇਂ ਭਾਰਤ ਵਿਚ ਸ਼ਾਹ ਜਹਾਂ ਦਾ ਰਾਜ ਸੀ ਅਤੇ ਉਹ ਸਰਹਿੰਦ ਵਿਖੇ ਆ ਕੇ ਰਹਿਣ ਲੱਗੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਵਾਨ ਟੋਡਰ ਮੱਲ ਜਹਾਜ਼ਾਂ ਦੇ ਵਪਾਰੀ ਸਨ ਜਿਸ ਕਾਰਨ ਉਨ੍ਹਾਂ ਨੇ ਜਹਾਜ਼ ਹਵੇਲੀ ਬਣਾਈ। ਸ਼ਾਹ ਜਹਾਂ ਵਲੋਂ ਉਨ੍ਹਾਂ ਦੇ ਕੰਮਕਾਰ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਦੀਵਾਨ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਔਰਗੰਜ਼ੇਬ ਦਾ ਰਾਜ ਆਇਆ ਤਾਂ ਦੀਵਾਨ ਟੋਡਰ ਮੱਲ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਸਨ ਜਿਸ ਕਾਰਨ ਉਸ ਨੂੰ ਇਹ ਗੱਲ ਪਸੰਦ ਨਾ ਆਈ ਤਾਂ ਉਨ੍ਹਾਂ ਦੀਵਾਨ ਟੋਡਰ ਮੱਲ ਨੂੰ ਹਟਾ ਕੇ ਵਜ਼ੀਰ ਖਾਂ ਨੂੰ ਨਵਾਂ ਦੀਵਾਨ ਬਣਾ ਦਿੱਤਾ। ਇਤਿਹਾਸ ਅਨੁਸਾਰ ਜਦੋਂ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ ਤਾਂ ਦੀਵਾਨ ਟੋਡਰ ਮੱਲ ਨੇ ਸੋਨੇ ਦੀ ਮੋਹਰਾਂ ਵਿਛਾ ਕੇ ਜਮੀਨ ਖਰੀਦੀ ਅਤੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕੀਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਵਾਨ ਟੋਡਰ ਮੱਲ ਨੂੰ ਪਤਾ ਲੱਗ ਗਿਆ ਸੀ ਕਿ ਔਰਗੰਜੇਬ ਉਨ੍ਹਾਂ ਨੂੰ ਜਿਉਂਦਾ ਨਹੀਂ ਛੱਡੇਗਾ ਜਿਸ ਲਈ ਉਹ ਛੁਪਦੇ ਹੋਏ ਮਾਛੀਵਾਡ਼ਾ ਵਿਖੇ ਆ ਗਏ ਅਤੇ ਇੱਥੇ ਘਰ ਬਣਾ ਕੇ ਰਹਿਣ ਲੱਗੇ। ਦੀਵਾਨ ਟੋਡਰ ਮੱਲ ਦੀ 9ਵੀਂ ਪੀਡ਼੍ਹੀ ਦੇ ਮੁਖੀ ਬਲਰਾਜ ਚੋਪਡ਼ਾ ਜੋ ਕਿ ਇਸ ਸਮੇਂ 90 ਸਾਲ ਦੇ ਹਨ ਅਤੇ ਇੱਕ ਸੇਵਾਮੁਕਤ ਅਧਿਕਾਰੀ ਹਨ। ਹੁਣ ਦੀਵਾਨ ਟੋਡਰ ਮੱਲ ਦੀ 10ਵੀਂ ਤੇ 11ਵੀਂ ਪੀਡ਼੍ਹੀ ਵੀ ਹੈ ਜਿਸ ’ਚੋਂ ਪਰਿਵਾਰ ਦੇ ਕਈ ਮੈਂਬਰ ਡਾਕਟਰ ਅਤੇ ਹੋਰ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ। ਦੀਵਾਨ
ਟੋਡਰ ਮੱਲ ਦੀ 10ਵੀਂ ਪੀਡ਼੍ਹੀ ’ਚੋਂ ਡਾਕਟਰ ਰਸ਼ਮੀ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਫਤਹਿਗਡ਼੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਂਦਾ ਹੈ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਸਿਜਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਫਤਹਿਗਡ਼੍ਹ ਸਾਹਿਬ ਤੋਂ ਹੀ ਉਨ੍ਹਾਂ ਡਾਕਟਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਇਸ ਇਤਿਹਾਸਕ ਸ਼ਹਿਰ ਤੋਂ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਏ। ਡਾ. ਰਸ਼ਮੀ ਸ਼ਰਮਾ ਨੇ ਦੱਸਿਆ ਕਿ ਉਹ ਬਡ਼ੇ ਵਡਭਾਗੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਵਡੇਰਿਆਂ ਨੇ ਇਤਿਹਾਸਕ ਧਰਤੀ ’ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਮੀਨ ਖਰੀਦ ਕੇ ਛੋਟੇ ਸਾਹਿਜ਼ਾਦਿਆਂ ਦਾ ਅੰਤਿਮ ਸਸਕਾਰ ਕੀਤਾ, ਅੱਜ ਉਨ੍ਹਾਂ ਦੀ 10ਵੀਂ ਪੀਡ਼੍ਹੀ ’ਚੋਂ ਉਸਨੂੰ ਇਸ ਇਤਿਹਾਸਕ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ।
  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *