ਆਪਣਾ ਹਿੱਸਾ ਛੱਕ ਕੇ ਚੁੱਪੀ ਵੱਟਣਾ ਕਿੱਧਰ ਦਾ ਪ੍ਰਸ਼ਾਸ਼ਨ ? ਮੌਕਾ ਪ੍ਰਸਤ ਵਿਅਕਤੀ ਵੱਲੋਂ ਮਿਲੀ-ਭੁਗਤ ਨਾਲ ਵੇਚ ਦਿੱਤੀ ਗਈ ਸੀ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਅਖੀਰ ਕਿਉ ਨਹੀ ਕੀਤੀ ਜਾ ਰਹੀ ਨਗਰ ਕੌਸਲ ਦੇ ਨਾਮ ਹੋਈ 345 ਕਨ੍ਹਾਲਾਂ ਜਮੀਨ ਦੀ ਨਿਸ਼ਾਨਦੇਹੀ ?

Spread the love
ਸ਼੍ਰੀ ਮੁਕਤਸਰ ਸਾਹਿਬ, 02 ਅਗਸਤ ( ਮਨਪ੍ਰੀਤ ਮੋਨੂੰ ) – ਤਕਰੀਬਨ 15 ਸਾਲ ਪਹਿਲ੍ਹਾਂ ਨਗਰ ਕੌਸਲ ਦੀ ਹਦੂਦ ‘ਚ ਵਾਧਾ ਹੋਣ ਕਾਰਨ ਸ਼ਹਿਰ ਦੇ ਨੇੜ੍ਹਲਾ ਪਿੰਡ ਚੱਕ ਬੀੜ੍ਹ ਸਰਕਾਰ ਨਗਰ ਕੌਸਲ ਅਧੀਨ ਆ ਗਿਆ ਸੀ ਅਤੇ ਇਸ ਤਕਰੀਬਨ 345 ਕਨ੍ਹਾਲਾਂ ਜਮੀਨ ਵੀ ਨਗਰ ਕੋਸਲ ਦਫਤਰ ਸ਼੍ਰੀ ਮੁਕਤਸਰ ਸਾਹਿਬ ਦੇ ਨਾਮ ਹੋ ਗਈ ਸੀ ਪਰ ਉਕਤ ਜਮੀਨ ਕਿਸ ਗ੍ਰਿਹ ‘ਤੇ ਹੈ ਇਸ ਬਾਰੇ ਭੂ-ਮਾਫੀਆ ਅਤੇ ਮਿਲੀ-ਭੁਗਤ ਕਰਨ ਵਾਲੇ ਕੁਝ ਅਧਿਕਾਰੀ ਦੱਸ ਸਕਦੇ ਹਨ ? ਨਗਰ ਕੋਸਲ ਦੇ ਨਾਮ ‘ਤੇ ਹੋਈ ਉਕਤ ਜਮੀਨ ਦੀ ਨਿਸ਼ਾਨਦੇਹੀ ਕਰਨ ਲਈ ਕਈ ਵਾਰ ਤਹਿਸੀਲ ਦਫਤਰ ਨਾਲ ਪੱਤਰ ਵਿਹਾਰ ਸਮੇਂ-ਸਮੇਂ ‘ਤੇ ਕੀਤਾ ਜਾ ਰਿਹਾ ਹੈ ਪਰ ਕਾਨੂੰਨਗੋ ਦੇ ਕੰਨ ‘ਤੇ ਜੂੰ ਤੱਕ ਨਹੀ ਸਰਕ ਰਹੀ ? ਸਾਲ 2015 ਤੋਂ ਨਗਰ ਕੋਸਲ ਦਫਤਰ ਅਤੇ ਤਹਿਸੀਲ ਦਫਤਰ ਆਪਸੀ ਪੱਤਰ-ਪੱਤਰ ਖੇਡ ਰਹੇ ਹਨ ਪਰ ਕਿਸੇ ਵੀ ਇਮਾਨਦਾਰ ਅਧਿਕਾਰੀ ਵੱਲੋਂ ਇਸ ਮਾਮਲੇ ਵੱਲ ਧਿਆਨ ਨਹੀ ਦਿੱਤਾ ਜਾ ਰਿਹਾ ਕਿਉਕਿ ਉਕਤ ਜਮੀਨ ਵੇਚਣ ਵਾਲਾ ਭੂ-ਮਾਫੀਆ ਮੋਕਾ ਪ੍ਰਸਤ ਵਿਅਕਤੀ ਸਮੇ ਦੀਆਂ ਸਰਕਾਰਾਂ ਨੂੰ ਫੰਡ ਮੁਹੱਇਆ ਕਰਵਾ ਕੇ ਮੋਕੇ ਦੀ ਸਿਆਸੀ ਪਾਰਟੀ ‘ਚ ਸ਼ਾਮਿਲ ਹੋ ਜਾਂਦਾ ਹੈ । ਜਿਸ ਕਾਰਨ ਕਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਅੱਖੀ ਘੱਟਾ ਮੋਕਾ ਪ੍ਰਸਤ ਵਿਅਕਤੀ ਵੱਲੋਂ ਪਾਇਆ ਜਾ ਰਿਹਾ ਹੈ । ਜੇਕਰ ਕੋਈ ਅਧਿਕਾਰੀ ਇਸ ਸਬੰਧੀ ਕਾਰਵਾਈ ਕਰਨੀ ਚਹਾਉਦਾ ਹੈ ਤਾਂ ਉਕਤ ਅਧਿਕਾਰੀ ‘ਤੇ ਸਿਆਸੀ ਦਬਾਅ ਪਾ ਕੇ ਨਿਸ਼ਾਨਦੇਹੀ ਦਾ ਕੰੰਮ ਠੰਢੇ ਬਸਤੇ ‘ਚ ਪਾ ਦਿੱਤਾ ਜਾਂਦਾ ਹੈ । ਨਿਸ਼ਾਨਦੇਹੀ ਨਾ ਹੋਣ ਕਾਰਨ ਅੱਜ ਦੇ ਸਮੇਂ ਵੀ ਨਗਰ ਕੌਸਲ ਦੇ ਨਾਮ ਹੋਈ ਜਮੀਨ ਹੋਲੀ-ਹੋਲੀ ਕਰਕੇ ਵੇਚੀ ਜਾ ਰਹੀ ਹੈ । ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਵੇਚੀ ਗਈ ਸਰਕਾਰੀ ਜਮੀਨ ‘ਚ ਕੱਟੇ ਪਲਾਟਾਂ ਦੇ ਵਸੀਕੇ ਆਦਿ ਵੀ ਰਜਿਸਟਰਡ ਹੋ ਚੁੱਕੇ ਹਨ । ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਕਰਕੇ ਆਪਸੀ ਮਿਲੀ-ਭੁਗਤ ਦੀ ਬੂ ਆ ਰਹੀ ਹੈ ਅਤੇ ਆਪਣੀ ਮਿਲੀ-ਭੁਗਤ ਦੇ ਚਰਚੇ ਵੀ ਸ਼ਰੇਆਮ ਹੋ ਰਹੇ ਹਨ । ਆਪਣਾ ਹਿੱਸਾ ਛੱਕ ਕੇ ਚੁੱਪੀ ਵੱਟਣਾ ਕਿੱਧਰ ਦਾ ਪ੍ਰਸ਼ਾਸ਼ਨ ? ਜਦ ਇਸ ਸਬੰਧੀ ਨਗਰ ਕੋਸਲ ਦੇ ਈ.ਓ ਵਰੁਣ ਸਹੋਤਾ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਵੱਲੋਂ ਤਹਿਸੀਲ ਦਫਤਰ ਨਾਲ ਕੀਤੇ ਪੱਤਰਕਾਰ ਵਿਹਾਰ ਦੀ ਕਾਪੀ ਮੁਹੱਇਆ ਕਰਵਾਉਦੇ ਹੋਏ ਕਿਹਾ ਕਿ ਨਿਸ਼ਾਨਦੇਹੀ ਲਈ ਪੱਤਰ ਨੰਬਰ 338 ਮਿਤੀ 23/07/2026 ਨੂੰ ਦੁਬਾਰਾ ਤਹਿਸੀਲ ਦਫਤਰ ਨੂੰ ਭੇਜਿਆ ਗਿਆ ਅਤੇ ਨਿਸ਼ਾਨਦੇਹੀ ਕਰਨ ਲਈ ਲਿਿਖਆ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧੀ ਠੋਸ ਕਾਰਵਾਈ ਕੀਤੀ ਜਾਵੇਗੀ ਅਤੇ ਨਗਰ ਕੋਸਲ ਦਫਤਰ ਸ਼੍ਰੀ ਮੁਕਤਸਰ ਸਾਹਿਬ ਦੇ ਨਾਮ ਹੋਈ 345 ਕਨ੍ਹਾਲਾਂ ‘ਤੇ ਕਰੀਬ ਜਮੀਨ ਦੇ ਨਿਸ਼ਾਨਦੇਹੀ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *