ਸ਼੍ਰੀ ਮੁਕਤਸਰ ਸਾਹਿਬ ਦੀ ਸਥਿਤੀ ਰੱਬ ਆਸਰੇ ਪਿੱਤਲ ਦੀਆ ਟੂਟੀਆਂ ਸਮੇਤ ਇੱਕ ਲੱਖ ਰੁਪਏ ਦੇ ਕਰੀਬ ਦਾ ਸਮਾਨ ਹੋਇਆ ਸੀ ਚੋਰੀ ? ਇੱਕ ਮਹੀਨੇ ਤੋਂ ਉੱਪਰ ਬੀਤ ਜਾਣ ਦੇ ਬਾਅਦ ਵੀ ਪੁਲਿਸ ਵੱਲੋਂ ਨਹੀ ਕੀਤੀ ਗਈ ਕੋਈ ਕਾਰਵਾਈ ?

Spread the love
ਸ਼੍ਰੀ ਮੁਕਤਸਰ ਸਾਹਿਬ, 02 ਅਗਸਤ ( ਮਨਪ੍ਰੀਤ ਮੋਨੂੰ ) – ਧੰਨ ਗੁਰੁ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਸ਼੍ਰੀ ਮੁਕਤਸਰ ਸਾਹਿਬ ਦੀ ਸਥਿਤੀ ਰੱਬ ਦੇ ਆਸਰੇ ਹੋ ਕੇ ਰਹਿ ਗਈ ਹੈ । ਗਲਤ ਅਨਸਰਾਂ ਨੂੰ ਕੋਈ ਕਾਨੂੰਨ ਦਾ ਡਰ ਨੀ ਰਿਹਾ, ਦੇਖਣ ‘ਚ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਪੁਲਿਸ ਅਤੇ ਚੋਰਾਂ ਦੀ ਆਪਸੀ ਭਾਈਵਾਲੀ ਹੋਣ ਕਰਕੇ ਹੀ ਚੋਰਾਂ ਨੂੰ ਕਾਬੂ ਨਹੀ ਕੀਤਾ ਜਾ ਰਿਹਾ ? ਹੈਰਾਨਗੀ ਦੀ ਗੱਲ ਤਾਂ ਤਦ ਹੋ ਜਾਂਦੀ ਹੈ ਜਦ ਪੀੜ੍ਹਤ ਵਿਅਕਤੀ ਖੁਦ ਟ੍ਰੇਸ ਕਰਕੇ ਚੋਰ ਦਾ ਪਤਾ ਪੁਲਿਸ ਨੂੰ ਦਿੰਦਾ ਹੈ ਤਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀ ਕੀਤੀ ਜਾਂਦੀ ? ਸ਼ੇਰ ਸਿੰਘ ਚੋਕ ਅਬੋਹਰ ਰੋਡ ਸ਼ਹਿਰ ਵਾਲੇ ਪਾਸੇ ਤਕਰੀਬਨ ਇੱਕ ਮਹੀਨਾ ਪਹਿਲ੍ਹਾਂ ਸੈਨਟਰੀ ਦੀ ਦੁਕਾਨ ‘ਤੇ ਚੋਰਾਂ ਵੱਲੋਂ ਧਾਵਾ ਬੋਲ ਕੇ ਪਿੱਤਲ ਦੀਆਂ ਮਹਿੰਗੀਆਂ ਟੂਟੀਆਂ ਅਤੇ ਹੋਰ ਇੱਕ ਲੱਖ ਦੇ ਕਰੀਬ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ? ਕਿਤੇ ਨਾ ਕਿਤੇ ਸ਼੍ਰੀ ਮੁਕਤਸਰ ਸਾਹਿਬ ਨੂੰ ਇੱਕ ਸਖਤ ‘ਤੇ ਇਮਾਨਦਾਰ ਐਸਐਚਓ ਦੀ ਜਰੂਰਤ ਪ੍ਰਤੀਤ ਹੋ ਰਹੀ ਹੈ ਕਿਉਕਿ ਜਿਸ ਦਿਨ ਤੋਂ ਮੈਡਮ ਰਵਿੰਦਰ ਕੋਰ ਬਰਾੜ੍ਹ ਵੱਲੋਂ ਥਾਣਾ ਸਿਟੀ ਦਾ ਚਾਰਜ ਸੰਭਾਲਿਆ ਗਿਆ ਹੈ ਤਦ ਤੋਂ ਸ਼ਹਿਰ ‘ਚ ਚੋਰੀਆਂ ਆਦਿ ਹੋਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ‘ਚ ਕਈ ਸੈਕੜ੍ਹੇ ਗੁਣਾ ਵਾਧਾ ਹੋ ਚੁੱਕਾ ਹੈ । ਚੋਰਾਂ ਅਤੇ ਗਲਤ ਅਨਸਰਾਂ ਆਦਿ ਪ੍ਰਤੀ ਥਾਣਾ ਸਿਟੀ ਦੀ ਐਸਐਚਓ ਵੱਲੋਂ ਵਰਤੀ ਜਾਂਦੀ ਨਰਮਾਈ ਵੀ ਉਨ੍ਹਾਂ ਦੇ ਹੋਸਲੇ ਬੁਲੰਦ ਕਰ ਰਹੀ ਹੈ ? ਕਾਨੂੰਨ ਅਨੁਸਾਰ ਦਰਖਾਸਤ ਦਾ ਨਿਪਟਾਰਾ 15 ਦਿਨਾਂ ਦੇ ਅੰਦਰ-ਅੰਦਰ ਕਰਨਾ ਲਾਜ਼ਮੀ ਹੈ ਪਰ ਉਕਤ ਚੋਰੀ ਦੀ ਦਰਖਾਸਤ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ, ਫਿਰ ਵੀ ਪੁਲਿਸ ਦੇ ਹੱਥ ਖਾਲੀ ਹਨ । ਅਖੀਰ ਚੋਰਾਂ ਅਤੇ ਗਲਤ ਅਨਸਰਾਂ ਪ੍ਰਤੀ ਇੰਨੀ ਨਰਮਾਈ ਕਿਉ ਵਰਤੀ ਜਾ ਰਹੀ ਹੈ । ਸ਼ਹਿਰ ਅੰਦਰ ਹੋ ਰਹੇ ਵੱਖ-ਵੱਖ ਤਰ੍ਹਾਂ ਦੇ ਚਰਚਿਆਂ ਚੋਂ ਇਕ ਚਰਚਾ ਇਹ ਵੀ ਹੋ ਰਹੀ ਹੈ ਕਿ ਚੋਰਾਂ ਵੱਲੋਂ ਥਾਣਾ ਸਿਟੀ ਦੀ ਪੁਲਿਸ ਨੂੰ ਬਣਦਾ ਹਿੱਸਾ ਸਮੇਂ ‘ਤੇ ਪਹੁੰਚਾ ਦਿੱਤਾ ਜਾਂਦਾ ਹੈ ? ਇਸੇ ਕਾਰਨ ਹੀ ਚੋਰਾਂ ਖਿਲਾਫ ਕੋਈ ਸਖਤ ਐਕਸ਼ਨ ਨਹੀ ਲਿਆ ਜਾ ਰਿਹਾ ? ਇਸ ਸਬੰਧੀ ਤਫਤੀਸ਼ੀ ਅਫਸਰ ਹਰਜਿੰਦਰ ਨਾਲ ਗੱਲਬਾਤ ਕਰਨੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ । ਉਨ੍ਹਾਂ ਦਾ ਪੱਖ ਖਬਰ ਦੀ ਅੱਪਡੇਟ ‘ਚ ਪ੍ਰਕਾਸ਼ਿਤ ਕੀਤਾ ਜਾਵੇੇਗਾ ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *