ਫੱਤੂਢੀਗਾ 4ਅਗਸਤ ਅਮਨਦੀਪ ਕੌਰ =ਕਪੂਰਥਲਾ ਅੱਜ ਸੁਲਤਾਨਪੁਰ ਲੋਧੀ ਏਰੀਏ ਦਾ ਕਿਰਤੀ ਕਿਸਾਨ ਯੂਨੀਅਨ ਦਾ ਅਜਲਾਸ ਪਿੰਡ ਮੁਰਾਦ ਪੁਰ ਵਿੱਚ ਹੋਇਆ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਅਜਲਾਸ ਸ਼ੁਰੂ ਕੀਤਾ ਗਿਆ ਪ੍ਰਧਾਨਗੀ ਮੰਡਲ ਵਿੱਚ ਸੇਵਾ ਸਿੰਘ ਮੁਰਾਦ ਪੁਰ ਹਰਮੇਲ ਸਿੰਘ ਕੋਠੇ ਕਾਲਾ ਸਿੰਘ ਵਾਲਾ ਪਰਮਜੀਤ ਸਿੰਘ ਰਾਮ ਪੁਰ ਜਗੀਰ ਸ਼ੁਰੂ ਵਿੱਚ ਕਿਸਾਨ ਘੋਲਾਂ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ 2, ਮਿੰਟ ਦਾ ਮੋਨ ਧਾਰਨ ਕੀਤਾ ਗਿਆ ਪ੍ਰਧਾਨਗੀ ਭਾਸ਼ਣ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸਾਮਰਾਜੀ ਦੇਸ਼ ਇਸ ਸਮੇਂ ਵਿੱਚ ਦੂਸਰੇ ਦੇਸ਼ਾਂ ਵਿੱਚ ਆਪਣਾ ਕਾਰੋਬਾਰ ਕਰਨ ਲਈ ਦਬਾਅ ਪਾ ਰਹੇ ਹਨ ਤੇ ਇਥੋਂ ਦੀ ਮੋਦੀ ਸਰਕਾਰ ਖੇਤੀ ਸੈਕਟਰ ਤੇ ਪਬਲਿਕ ਸੈਕਟਰ ਕਾਰਪੋਰੇਟ ਦੇ ਹੱਥ ਵਿੱਚ ਦੇ ਣਦੀਆ ਕੋਸ਼ਿਸ਼ਾਂ ਕਰ ਰਹੀ ਹੈ ਇਸ ਕਰਕੇ ਕਿਸਾਨਾਂ ਦੀ ਲਾਮਬੰਦੀ ਹੋਣੀ ਜ਼ਰੂਰੀ ਹੈ ਹਰਮੇਲ ਸਿੰਘ ਕੋਠੇ ਕਾਲਾ ਸਿੰਘ ਵਾਲਾ ਨੇ ਐਲਾਨ ਨਾਮਾ ਪੜਿਆ ਤੇ ਅਜਲਾਸ ਵਲੋਂ ਪਾਸ ਕੀਤਾ ਗਿਆ ਤਰਸੇਮ ਸਿੰਘ ਬੰਨਾਮੱਲ ਨੇ ਵਿਧਾਨ ਪੜਿਆ ਤੇ ਅਜਲਾਸ ਵਲੋਂ ਪਾਸ ਕੀਤਾ ਗਿਆ ਇਸ ਤੋਂ ਬਾਅਦ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ ਹਰਮੇਲ ਸਿੰਘ ਕੋਠੇ ਕਾਲਾ ਸਿੰਘ ਵਾਲਾ ਨੂੰ ਪ੍ਰਧਾਨ ਗੁਰਪ੍ਰੀਤ ਸਿੰਘ ਭੀਮ ਕਦੀਮ ਨੂੰ ਉਪ ਪ੍ਰਧਾਨ ਪਰਮਜੀਤ ਸਿੰਘ ਰਾਮ ਪੁਰ ਜਗੀਰ ਨੂੰ ਸਕੱਤਰ ਤੇ ਸੁਚਾ ਸਿੰਘ ਸੱਦੂ ਵਾਲ ਨੂੰ ਖ਼ਜ਼ਾਨਚੀ ਚੁਣਿਆ ਗਿਆ ਸੇਵਾ ਸਿੰਘ ਮੁਰਾਦ ਪੁਰ ਬਚਿੱਤਰ ਸਿੰਘ ਸ਼ੇਰਪੁਰ ਸੱਧਾ ਤੇ ਬਲਵਿੰਦਰ ਸਿੰਘ ਮੁਰਾਦ ਪੁਰ ਮੈਂਬਰ ਚੁਣੇ ਗਏl






