15 ਅਗਸਤ ਨੂੰ ਫਿਰੋਜ਼ਪੁਰ ਵਿਖੇ ਮੁੱਖ ਮੰਤਰੀ ਵਿਰੁੱਧ ਰੋਸ ਰੈਲੀ ਕਰਨਗੇ ਐੱਨ.ਐੱਚ.ਐੱਮ. ਮੁਲਾਜ਼ਮ   ਮੰਗਾਂ ਨਾ ਮੰਨਣ ‘ਤੇ ਰੈਲੀ ਤੋਂ ਬਾਅਦ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦੀ ਚੇਤਾਵਨੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਰਕਾਰ ਨੇ ਨਹੀਂ ਕੀਤਾ ਤਨਖ਼ਾਹਾਂ ‘ਚ ਕੋਈ ਵਾਧਾ: ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ

Spread the love
ਪੱਟੀ ਸਦੀਕ, 4 ਅਗਸਤ (ਬਲਕਰਨ ਸਿੰਘ ਮਸ਼ਾਲ)- ਨੈਸ਼ਨਲ ਹੈਲਥ ਮਿਸ਼ਨ (NHM) ਪੰਜਾਬ ਦੇ ਕੱਚੇ ਸਿਹਤ ਮੁਲਾਜ਼ਮਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ ਗਿਆ ਹੈ। ਐੱਨ.ਐੱਚ.ਐੱਮ. ਇੰਪਲਾਈਜ਼ ਯੂਨੀਅਨ ਪੰਜਾਬ ਨੇ 15 ਅਗਸਤ (ਆਜ਼ਾਦੀ ਦਿਵਸ) ਵਾਲੇ ਦਿਨ ਫਿਰੋਜ਼ਪੁਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਵਿਸ਼ਾਲ ਰੋਸ ਰੈਲੀ ਕਰਨ ਅਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਪਾਰਦਰਸ਼ੀ ਪ੍ਰਣਾਲੀ ਰਾਹੀਂ ਭਰਤੀ ਹੋ ਕੇ ਪਿਛਲੇ 15-20 ਸਾਲਾਂ ਤੋਂ ਠੇਕੇ ’ਤੇ ਸੇਵਾਵਾਂ ਨਿਭਾ ਰਹੇ ਕੱਚੇ ਮੁਲਾਜ਼ਮਾਂ ਨਾਲ ਆਮ ਆਦਮੀ ਪਾਰਟੀ ਨੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਲਗਭਗ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਸਿਰਫ਼ ਲਾਰੇਬਾਜ਼ੀ ਅਤੇ ਡੰਗ-ਟਪਾਊ ਨੀਤੀ ਨਾਲ ਹੀ ਡੰਗਿਆ ਹੈ ਅਤੇ ਤਨਖ਼ਾਹ ਵਿੱਚ ਇੱਕ ਰੁਪਏ ਦਾ ਵਾਧਾ ਵੀ ਨਹੀਂ ਕੀਤਾ। ਨੋਟੀਫ਼ਿਕੇਸ਼ਨ ਨਾ ਜਾਰੀ ਹੋਣ ‘ਤੇ ਅਣਮਿੱਥੇ ਸਮੇਂ ਲਈ ਹੜਤਾਲ ਦੀ ਚੇਤਾਵਨੀ: ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ 15 ਅਗਸਤ ਤੋਂ ਪਹਿਲਾਂ ਹੰਗਾਮੀ ਮੀਟਿੰਗ ਬੁਲਾ ਕੇ ਮੰਗਾਂ ਦਾ ਨੋਟੀਫ਼ਿਕੇਸ਼ਨ ਜਾਰੀ ਨਾ ਕੀਤਾ, ਤਾਂ 15 ਅਗਸਤ ਦੀ ਰੈਲੀ ਤੋਂ ਤੁਰੰਤ ਬਾਅਦ ਸਮੁੱਚੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੇ ਜਾਣਗੇ। ਸੂਬਾ ਪ੍ਰਧਾਨ ਨੇ ਭਾਵੁਕ ਹੁੰਦਿਆਂ ਕਿਹਾ: ਜਿੱਥੇ ਸਾਰਾ ਦੇਸ਼ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਉੱਥੇ ਹੀ ਐੱਨ.ਐੱਚ.ਐੱਮ. ਮੁਲਾਜ਼ਮ ਅੱਜ ਵੀ ਠੇਕਾ ਪ੍ਰਣਾਲੀ ਦੀ ਗੁਲਾਮੀ ਵਿੱਚ ਜਕੜੇ ਹੋਏ ਹਨ। ਸਰਕਾਰ ਨੇ ਮੁਲਾਜ਼ਮਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ, ਜਿਸ ਕਾਰਨ ਸਾਨੂੰ ਸੰਘਰਸ਼ ਦਾ ਰਾਹ ਚੁਣਨਾ ਪਿਆ। ਸਿਹਤ ਕ੍ਰਾਂਤੀ ਦੇ ਦਾਅਵਿਆਂ ‘ਤੇ ਚੁੱਕੇ ਸਵਾਲ: ਯੂਨੀਅਨ ਦੇ ਸੂਬਾ ਸਕੱਤਰ ਰਾਮ ਸਿੰਘ ਕਪੂਰਥਲਾ, ਮੁੱਖ ਆਗੂ ਗੁਰਪ੍ਰੀਤ ਭੁੱਲਰ (ਮੁਕਤਸਰ ਸਾਹਿਬ) ਅਤੇ ਡਾਕਟਰ ਵਾਹਿਦ (ਮਲੇਰਕੋਟਲਾ) ਨੇ ਕਿਹਾ ਕਿ ਐੱਨ.ਐੱਚ.ਐੱਮ. ਮੁਲਾਜ਼ਮ ਦਿਨ-ਰਾਤ ਮਿਹਨਤ ਕਰਕੇ ਸਰਕਾਰ ਦੀ ‘ਸਿਹਤ ਕ੍ਰਾਂਤੀ’ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਮੁੱਖ ਮੰਗਾਂ: ਠੇਕਾ ਪ੍ਰਥਾ ਤੋਂ ਮੁਕਤੀ ਅਤੇ ਤਨਖ਼ਾਹਾਂ ਵਿੱਚ ਤੁਰੰਤ ਵਾਧਾ ਕੀਤਾ ਜਾਵੇ। ਗ੍ਰੈਚੁਟੀ ਅਤੇ ਉਮਰ ਹੱਦ ਵਿੱਚ ਵਾਧੇ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ।ਮੰਗਾਂ ਨਾ ਮੰਨੇ ਜਾਣ ਤੇ 15 ਅਗਸਤ ਨੂੰ ਫਿਰੋਜ਼ਪੁਰ ਦੀਆਂ ਸੜਕਾਂ ਤੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਗੁਲਸ਼ਨ (ਫ਼ਰੀਦਕੋਟ), ਦਿਨੇਸ਼ (ਪਟਿਆਲਾ), ਮੈਡਮ ਕਿਰਨ (ਮੋਹਾਲੀ), ਜਗਦੇਵ ਸਿੰਘ (ਮਾਨਸਾ), ਜਸ਼ਨ (ਫ਼ਤਿਹਗੜ੍ਹ ਸਾਹਿਬ), ਡਾ. ਸਿਮਰਪਾਲ (ਮੋਗਾ), ਡਾ. ਪੰਖੜੀ (ਜਲੰਧਰ), ਡਾ. ਸ਼ਿਵਰਾਜ (ਲੁਧਿਆਣਾ), ਜਸਵੀਰ (ਤਰਨਤਾਰਨ), ਤੁਰਣਜੀਤ (ਹੁਸ਼ਿਆਰਪੁਰ), ਰਣਜੀਤ ਕੌਰ (ਬਠਿੰਡਾ), ਦੀਪਿਕਾ (ਪਠਾਨਕੋਟ), ਦਵਿੰਦਰ ਕੌਰ (ਸ੍ਰੀ ਅੰਮ੍ਰਿਤਸਰ ਸਾਹਿਬ) ਅਤੇ ਅਮਨਦੀਪ ਕੌਰ (ਨਵਾਂਸ਼ਹਿਰ) ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।
  • Related Posts

    ਪੰਜਾਬ ਦੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਨਵਾਂ ਪੰਜਾਬੀ ਗੀਤ “ਮਾਂ” ਜਲਦ ਹੀ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਦੀ ਨਵੀਂ ਪੇਸ਼ਕਸ਼: ਗੀਤਕਾਰ ਮਹਿੰਦਰ ਸੂਦ ਵਿਰਕ ਦਾ ਭਾਵਪੂਰਤ ਪੰਜਾਬੀ ਗੀਤ ‘ਮਾਂ’ ਹੋ ਰਿਹਾ ਹੈ ਰਿਲੀਜ਼

    Spread the love

    Spread the loveਫਗਵਾੜਾ ,ਵਿਰਕ 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਇੱਕ ਹੋਰ ਨਵਾਂ…

    ਸਰਜੀਵਨ ਲਤਾ ਸ਼ਰਮਾ ਸ਼੍ਰੀ ਬ੍ਰਾਹਮਣ ਸਭਾ ਮਹਿਲਾ ਵਿੰਗ ਪੰਜਾਬ ਦੀ ਕਾਰਜਕਾਰੀ ਪ੍ਰਧਾਨ ਬਣੀ। ਪੰਜਾਬ ਪ੍ਰਧਾਨ ਸੁਨੀਲ ਪਰਾਸ਼ਰ ਨੇ ਨਿਯੁਕਤੀ ਪੱਤਰ ਸੌਂਪਿਆ ਅਤੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

    Spread the love

    Spread the loveਫਗਵਾੜਾ, 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ, ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿਸਟਰਡ) ਨੇ ਫਗਵਾੜਾ ਦੀ ਸਰਜੀਵਨ ਲਤਾ…

    Leave a Reply

    Your email address will not be published. Required fields are marked *