ਹਰਿਦੁਆਰ ਤੋਂ 50 ਲਿਟਰ ਗੰਗਾ ਜਲ ਲੈ ਕੇ ਬਜਰਾਬਰ ਸ਼ਿਵ ਮੰਦਰ ਵੱਲ ਕਾਂਵੜ ਯਾਤਰਾ

Spread the love
ਬਲਾਚੌਰ, 8 ਅਗਸਤ (ਜਤਿੰਦਰਪਾਲ ਸਿੰਘ ਕਲੇਰ) :  ਭਗਵਾਨ ਭੋਲੇਨਾਥ ਪ੍ਰਤੀ ਆਪਣੀ ਅਟੁੱਟ ਆਸਥਾ ਅਤੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾਲੂ ਕ੍ਰਿਸ਼ਨਾ, ਆਕਾਸ਼, ਰਾਹੁਲ, ਸੁੱਖਾ, ਬੱਬਲੂ ਅਤੇ ਦਿਨੇਸ਼ ਵੱਲੋਂ ਹਰਿਦੁਆਰ ਤੋਂ 50 ਲਿਟਰ ਪਵਿੱਤਰ ਗੰਗਾ ਜਲ ਲੈ ਕੇ ਪਿੰਡ ਬਜਰਾਬਰ ਸਥਿਤ ਸ਼ਿਵ ਮੰਦਰ ਲਈ ਕਾਂਵੜ ਯਾਤਰਾ ਕੀਤੀ ਜਾ ਰਹੀ ਹੈ।- 8ਵੇਂ ਦਿਨ ਬਲਾਚੌਰ ਪਹੁੰਚਣ ‘ਤੇ ਬਣਿਆ ਭਗਤੀਮਈ ਮਾਹੌਲ ਕਾਂਵੜ ਯਾਤਰਾ ਕਰਦਾ ਇਹ ਸ਼ਰਧਾਲੂ ਜਥਾ ਆਪਣੇ ਸਫ਼ਰ ਦੇ 8ਵੇਂ ਦਿਨ ਬਲਾਚੌਰ ਵਿਖੇ ਪਹੁੰਚਿਆ। ਇਸ ਮੌਕੇ ਯਾਤਰਾ ਦੌਰਾਨ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਅਤੇ ਭਗਤੀ ਦਾ ਮਾਹੌਲ ਦੇਖਣ ਨੂੰ ਮਿਲਿਆ। ਰਸਤੇ ਵਿੱਚ ‘ਹਰ ਹਰ ਮਹਾਦੇਵ’ ਅਤੇ ‘ਬਮ ਬਮ ਭੋਲੇ’ ਦੇ ਗੂੰਜਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਸ਼ਿਵਮਈ ਬਣਿਆ ਹੋਇਆ ਹੈ। 10ਵੇਂ ਦਿਨ ਬਜਰਾਬਰ ਸ਼ਿਵ ਮੰਦਰ ‘ਚ ਜਲ ਅਰਪਿਤ ਕਰਨ ਦਾ ਟੀਚਾ ਸ਼ਰਧਾਲੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਉਨ੍ਹਾਂ ਵੱਲੋਂ ਇਹ ਯਾਤਰਾ ਪੂਰੀ ਸ਼ਰਧਾ ਤੇ ਭਗਤੀ ਨਾਲ ਕੀਤੀ ਜਾ ਰਹੀ ਹੈ। ਯਾਤਰਾ ਦੇ 10ਵੇਂ ਦਿਨ ਪਿੰਡ ਬਜਰਾਬਰ (ਹੁਸ਼ਿਆਰਪੁਰ) ਵਿਖੇ ਸਥਿਤ ਸ਼ਿਵ ਮੰਦਰ ਪਹੁੰਚ ਕੇ ਇਹ ਪਵਿੱਤਰ ਗੰਗਾ ਜਲ ਭਗਵਾਨ ਸ਼ਿਵ ਜੀ ਨੂੰ ਅਰਪਿਤ ਕੀਤਾ ਜਾਵੇਗਾ। ਇਸ ਧਾਰਮਿਕ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਯਾਤਰਾ ਦੌਰਾਨ ਰਸਤੇ ਵਿੱਚ ਮਿਲਣ ਵਾਲੇ ਰਾਹਗੀਰਾਂ ਅਤੇ ਇਲਾਕੇ ਦੀ ਸੰਗਤ ਵੱਲੋਂ ਵੀ ਸ਼ਰਧਾਲੂਆਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਜਾ ਰਿਹਾ ਹੈ।
  • Related Posts

    ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ ਕੈਂਪ ਲਗਾਇਆ ਪਸ਼ੂ ਪਾਲਕਾਂ ਨੂੰ ਕੇਸੀਸੀ ਕਾਰਡ ਬਣਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤਾ ਪ੍ਰੇਰਿਤ

    Spread the love

    Spread the loveਕੁਰਾਲੀ 25ਸਤੰਬਰ (ਜਗਦੇਵ ਸਿੰਘ ) ਪਿੰਡ ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ (KCC) ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ…

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    Leave a Reply

    Your email address will not be published. Required fields are marked *