ਅਕਾਲੀ ਸਰਕਾਰ ਨੇ ਮੁਫਤ ਵਿੱਚ ਦਿੱਤੀ ਸੀ ਮੈਕਸ ਹਸਪਤਾਲ ਨੂੰ ਕਰੋੜਾਂ ਦੀ ਜਮੀਨ

Spread the love
ਬਠਿੰਡਾ 8 ਅਗਸਤ(ਸੁਰਿੰਦਰਪਾਲ ਸਿੰਘ):=”ਰਾਜ ਨਹੀਂ ਸੇਵਾ”  ਦਾ ਨਾਅਰਾ ਲੈ ਕੇ ਸੱਤਾ ਵਿੱਚ ਆਈ ਅਕਾਲੀ ਸਰਕਾਰ ਨੇ ਸਾਲ 2009 ਦੇ ਵਿੱਚ ਸਰਕਾਰੀ ਮਹਿੰਗੇ ਭਾਵ ਦੀ ਜ਼ਮੀਨ ਦੇ 5 ਕਿੱਲੇ ਮਹਿਜ 50 ਰੁਪਏ ਵਿੱਚ 50 ਸਾਲਾਂ ਲਈ ਮੈਕਸ ਕੰਪਨੀ ਨੂੰ ਮੈਕਸ ਹਸਪਤਾਲ  ਨੂੰ ਬਣਾਉਣ ਦੇ ਲਈ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਲੀਜ਼ ‘ਤੇ ਦਿੱਤਾ ਸੀ।ਇਸ ਵਿੱਚ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਨਿੱਜੀ ਮੁਨਾਫੇ ਕਮਾਉਣ ਵਾਲੀ ਕੰਪਨੀ ਨੂੰ ਸਰਕਾਰ ਨੇ ਕਰੋੜਾਂ ਰੁਪਏ ਦੀ ਜਮੀਨ ਮੁਫਤ ਵਿੱਚ ਲੀਜ ‘ਤੇ ਕਿਉਂ ਦਿੱਤੀ ? ਕੀ ਕੋਈ ਅੰਦਰੂਨੀ ਸਮਝੌਤਾ ਹੋਇਆ ਜਾਂ ਕਿਸੇ ਤਰਾਂ ਦੀ ਹੋਰ ਹੇਰਾਫੇਰੀ ਸੀ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਬਾਦਲਾਂ ਨੇ ਇਸ ਮਸਲੇ ‘ਤੇ ਹਸਪਤਾਲ ਨੂੰ ਕਈ ਹੋਰ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਸਨ। ਇਸ ਤੋਂ ਬਾਅਦ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਨੇ ਵੀ ਇਸ ਐਗਰੀਮੈਂਟ ਦੇ ਸਬੰਧ ਵਿੱਚ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦਾ, ਸਗੋਂ ਬਾਦਲਾਂ ਦੇ ਪੈਰ ਵਿੱਚ ਪੈਰ ਮਾਰਦਿਆਂ ਲੋਕਾਂ ਦੀ ਹੋਈ ਲੁੱਟ ਨੂੰ ਹੂ ਬੂ ਹੂ  ਜਾਰੀ ਕਰਵਾਈ ਰੱਖਿਆ। ਹੁਣ ਉਸੇ ਤਰਜ਼ ‘ਤੇ ਬਦਲਾਅ ਦਾ ਨਾਅਰਾ ਲੈ ਕੇ ਸੱਤਾ ਵਿੱਚ ਆਈ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ। ਦੂਜੇ ਪਾਸੇ ਮੈਕਸ ਹਸਪਤਾਲ ਬਠਿੰਡਾ ਦਾ ਮਹਿੰਗਾ ਇਲਾਜ ਆਮ ਲੋਕਾਂ ਦੀ ਜਿਸ ਤਰ੍ਹਾਂ ਲੁੱਟ ਕਰ ਰਿਹਾ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਫਿਰ ਵੀ ਸਿਆਸੀ ਪਾਰਟੀਆਂ ਤੇ ਜਿਲ੍ਹਾ ਅਫਸਰਸ਼ਾਹੀ ਇਸ ਸਬੰਧੀ ਨੇ ਚੁੱਪ ਕਿਉਂ ਵੱਟੀ ਬੈਠਾ ਹੈ।ਅਹਿਮ ਸੂਤਰਾਂ ਦੇ ਮੁਤਾਬਿਕ ਇਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਸਮਾਜਿਕ ਜਥੇਬੰਦੀਆਂ ਦੇ ਕਾਰਕੁਨ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਮੈਕਸ ਹਸਪਤਾਲ ਬਠਿੰਡਾ ਦੇ ਬਾਰੇ ਕੋਈ ਕਾਰਵਾਈ ਅਮਲ ਵਿੱਚ ਲਿਆ ਸਕਦੇ ਹਨ। ਇੱਥੇ ਇਹ ਵੀ ਜ਼ਿਕਰਯੋਗ ਕਰਨਾ ਬਣਦਾ ਹੈ ਕਿ ਜਿਸ ਸਰਕਾਰੀ ਜਗ੍ਹਾ ‘ਤੇ ਮੈਕਸ ਹਸਪਤਾਲ ਬਣਿਆ ਹੈ, ਉਸ ਦੀ ਮੌਜੂਦਾ ਕੀਮਤ 100 ਕਰੋੜ ਰੁਪਏ ਤੋਂ ਵੀ ਵੱਧ ਹੈ ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *