ਜੈ ਮਾਂ ਚਿੰਤਪੂਰਨੀ ਵੈਲਫੇਅਰ ਲੰਗਰ ਕਮੇਟੀ ਵੱਲੋਂ 23ਵਾਂ ਵਿਸ਼ਾਲ ਭੰਡਾਰਾ ਤੇ ਲੰਗਰ ਸੇਵਾ.

Spread the love
ਫਿਰੋਜ਼ਪੁਰ 8 ਅਗਸਤ (ਅਸ਼ੋਕ ਭਾਰਦਵਾਜ) ਜੈ ਮਾਂ ਚਿੰਤਪੂਰਨੀ ਵੈਲਫੇਅਰ ਲੰਗਰ ਕਮੇਟੀ (ਫਿਰੋਜ਼ਪੁਰ ਸ਼ਹਿਰ) ਵੱਲੋਂ ਮਾਤਾ ਚਿੰਤਪੂਰਨੀ ਜੀ ਦੇ ਦਰਬਾਰ ‘ਤੇ 23ਵਾਂ ਵਿਸ਼ਾਲ ਭੰਡਾਰਾ ਅਤੇ ਲੰਗਰ ਸੇਵਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਲੰਗਰ ਸੇਵਾ 13 ਅਗਸਤ ਤੋਂ 22 ਅਗਸਤ ਤੱਕ ਭਰਵਾਈਂ ਚੌਂਕ ਤੋਂ 1 ਕਿਲੋਮੀਟਰ ਅੱਗੇ, ਪੁਰਾਣੀ ਪੁਲਿਸ ਚੌਂਕੀ ਦੇ ਸਾਹਮਣੇ ( ਮਾਂ ਛਿਣ ਮਸਤਿਕਾ ਧਾਮ ਚਿੰਤਾਪੂਰਨੀ ਹਿਮਾਚਲ) ਵਿਖੇ ਨਿਰੰਤਰ ਜਾਰੀ ਰਹੇਗੀ। ਇਸ ਲੰਗਰ ਦੀ ਰਵਾਨਗੀ ਤੋ ਪਹਿਲਾਂ ਸਾਰੇ ਸੇਵਾਦਾਰਸ਼ ਦੇ ਸਹਿਯੋਗ ਨਾਲ ਦਿਨ ਮੰਗਲਵਾਰ, 11 ਅਗਸਤ 2026 ਨੂੰ ਸਵੇਰੇ 11:00 ਵਜੇ ਹਵਨ (ਸ਼ਿਵਾਲਾ ਮੰਦਿਰ,ਸਥਿਤ ਬੱਸ ਸਟੈਂਡ, ਫਿਰੋਜ਼ਪੁਰ ਸ਼ਹਿਰ) ਵਿਖੇ ਕਰਵਾਇਆ ਜਾਵੇਗਾ ਅਤੇ ਰਾਤ ਦੇ ਸਮੇ ਮਾਤਾ ਜੀ ਦੀ ਚੋਕੀ ਰਾਤ 8:00 ਵਜੇ (ਨਾਮਦੇਵ ਚੌਂਕ ਸਥਿਤ ਪੁਰਾਣੀ ਸ਼ਾਲੀਮਾਰ ਹੋਟਲ ਵਾਲੀ ਬਿਲਡਿੰਗ) ਫਿਰੋਜ਼ਪੁਰ ਸ਼ਹਿਰ ਚ ਕਰਵਾਈ ਜਾ ਰਹੀ ਹੈ। ਉਸ ਉਪਰੰਤ ਦਿਨ ਬੁੱਧਵਾਰ, 12 ਅਗਸਤ 2026 ਨੂੰ  ਲੰਗਰ ਦੀ ਰਵਾਨਗੀ ਨੇੜੇ ਬੱਸ ਸਟੈਂਡ, ਫਿਰੋਜ਼ਪੁਰ ਸ਼ਹਿਰ ਤੋ ਕੀਤੀ ਜਾਵੇਗੀ। ਇਸ ਮੋਕੇ ਸਾਰੇ ਸੇਵਾਦਾਰਾਂ ਵਲੋ ਸਭ ਭਗਤਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਲੰਗਰ ਲਈ ਵੱਧ ਤੋ ਵੱਧ ਸਹਿਯੋਗ ਦੇਣ ਲਈ ਤੁਸੀ ਸੇਵਾਦਾਰ ਸੋਨੂੰ ਭੰਡਾਰੀ ਦੇ ਮੋਬਾਈਲ ਨੰਬਰ 98786-30049 ਤੇ ਸੰਪਰਕ ਕਰ ਸਕਦੇ ਹੋ।
  • Related Posts

    ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ ਕੈਂਪ ਲਗਾਇਆ ਪਸ਼ੂ ਪਾਲਕਾਂ ਨੂੰ ਕੇਸੀਸੀ ਕਾਰਡ ਬਣਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤਾ ਪ੍ਰੇਰਿਤ

    Spread the love

    Spread the loveਕੁਰਾਲੀ 25ਸਤੰਬਰ (ਜਗਦੇਵ ਸਿੰਘ ) ਪਿੰਡ ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ (KCC) ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ…

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    Leave a Reply

    Your email address will not be published. Required fields are marked *