ਆਰਟੀਆਈ ਕਮਿਸ਼ਨ ਵੱਲੋ ਬੀਡੀਪੀਓ ਮਖੂ ਦੇ ਪੀਆਈੳ ਕਮ ਪੰਚਾਇਤ ਸਕੱਤਰ ਪਿੰਡ ਲਲੇ ਨੂੰ ਤਸਦੀਕਸ਼ੁਦਾ ਹਲਫ਼ੀਆ ਦੇਣ ਦੇ ਹੁਕਮ। ਮਾਮਲਾ ਦਰਖਾਸਤ ਕਰਤਾ ਵੱਲੋਂ ਮੰਗੀ ਸੂਚਨਾ ਪੰਚਾਇਤ ਮਹਿਕਮੇ ਦੇ ਰਿਕਾਰਡ ਚਂ ਨਾ ਹੋਣ ਦਾ 

Spread the love
ਅਸ਼ੋਕ ਭਾਰਦਵਾਜ =ਫਿਰੋਜ਼ਪੁਰ/ 8 ਅਗਸਤ : ਪੰਜਾਬ ਸਰਕਾਰ ਵੱਲੋਂ ਮਖੂ ਬਲਾਕ ਇਲਾਕੇ ਦੀਆਂ ਨਹਿਰਾਂ ਪੱਕੀਆਂ ਕਰਨ ਲਈ ਠੇਕੇਦਾਰ ਵੱਲੋਂ ਗ੍ਰਾਮ ਪੰਚਾਇਤ ਪਿੰਡ ਲਲੇ ਦੀ ਉਪਜਾਊ ਜ਼ਮੀਨ ਵਰਤੇ ਜਾਣ ਆਦਿ ਸਮੇਤ ਆਰਟੀਆਈ ਤਹਿਤ ਮੰਗੀ ਸੂਚਨਾ ਦਾ ਮਾਮਲਾ ਨਿੱਤ ਨਵੇਂ ਮੋੜ ਕੱਟਦਾ ਨਜ਼ਰ ਆ ਰਿਹਾ ਹੈ ਅਤੇ ਤਾਜ਼ਾ ਵਾਕਿਆਤ ਮੁਤਾਬਕ ਆਰਟੀਆਈ ਕਮਿਸ਼ਨ ਵੱਲੋਂ ਬੀਡੀਪੀਓ ਮਖੂ ਦੇ ਪੀਆਈੳ ਕਮ ਪੰਚਾਇਤ ਸਕੱਤਰ ਪਿੰਡ ਲਲੇ ਨੂੰ ਦਰਖ਼ਾਸਤ ਕਰਤਾ ਦੁਆਰਾ ਮੰਗੀ ਸੂਚਨਾ ਪੰਚਾਇਤ ਮਹਿਕਮੇ ਦੇ ਰਿਕਾਰਡ ਵਿੱਚ ਨਾ ਹੋਣ ਦੀ ਸੂਰਤ ਵਿੱਚ ਇਸ ਸਬੰਧੀ ਤਸਦੀਕਸ਼ੁਦਾ ਹਲਫ਼ੀਆ ਬਿਆਨ ਉਸਨੂੰ ਦੇਣ ਦੇ ਹੁਕਮ ਦਿੱਤੇ ਹਨ। ਦੇਸ਼ ਸੇਵਕ ਨੂੰ ਮਿਲੀ ਜਾਣਕਾਰੀ ਮੁਤਾਬਕ ਪਿੰਡ ਲਲੇ ਦੇ ਮਲਕੀਤ ਸਿੰਘ ਹੁਰਾਂ ਇਹਨਾਂ ਮੁਦਿਆਂ ਨੂੰ ਲੈ ਕੇ ਮਿਤੀ 3.4.2025 ਨੂੰ ਬੀਡੀਪੀਓ ਮਖੂ ਦੇ ਪੀਆਈੳ ਪਾਸੋ ਸੂਚਨਾ ਦੀ ਮੰਗ ਕੀਤੀ ਸੀ। ਮੰਗੀ ਸੂਚਨਾ ਨਾ ਮਿਲਣ ਤੇ ਮਲਕੀਤ ਸਿੰਘ ਵੱਲੋਂ ਡੀਡੀਪੀਓ ਫਿਰੋਜ਼ਪੁਰ ਕਮ ਫਸਟ ਅਪੀਲ ਅਥਾਰਟੀ ਕੋਲ ਮਿਤੀ 28.6.2025 ਨੂੰ ਫਸਟ ਅਪੀਲ ਕੀਤੀ ਗਈ। ਬਾਵਜੂਦ ਇਸਦੇ ਮੰਗੀ ਸੂਚਨਾ ਨਾ ਮਿਲਣ ਤੇ ਦਰਖਾਸਤ ਕਰਤਾ ਮਲਕੀਤ ਸਿੰਘ ਹੁਰਾਂ ਵੱਲੋਂ ਮਿਤੀ 19.8.2025 ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ, ਚੰਡੀਗੜ੍ਹ ਕੋਲ ਪਹੁੰਚ ਕੀਤੀ ਗਈ। ਇਸ ਦੌਰਾਨ ਪੀਆਈੳ ਵੱਲੋਂ ਅੱਧੀ ਅਧੂਰੀ ਸੂਚਨਾ ਦਿੱਤੀ ਗਈ।ਮਿਲੇ ਵੇਰਵਿਆਂ ਮੁਤਾਬਕ ਅਪੀਲ ਕੇਸ 4896/2025 ਤੇ ਸਖ਼ਤ ਨੋਟਿਸ ਲੈਂਦੇ ਹੋਏ ਰਾਜ ਸੂਚਨਾ ਕਮਿਸ਼ਨਰ ਸ੍ਰ ਭੁਪਿੰਦਰ ਸਿੰਘ ਬਾਠ ਸਾਹਿਬ ਦੇ ਮਾਨਯੋਗ ਬੈਂਚ ਵੱਲੋਂ ਕਹੇ ਮੁਤਾਬਕ ਦਰਖਾਸਤ ਕਰਤਾ ਮਲਕੀਤ ਹੁਰਾਂ ਦੁਆਰਾ ਕਮਿਸ਼ਨ ਕੋਲ ਪੁਆਇੰਟ ਵਾਈਜ਼ ਬਾਕੀ ਰਹਿੰਦੀ ਸੂਚਨਾ ਕਮਿਸ਼ਨ ਨੂੰ ਲਿਖ ਕੇ ਦਿੱਤੀ ਗਈ। ਸੂਤਰਾਂ ਅਨੁਸਾਰ ਪੀਆਈੳ ਵੱਲੋਂ ਕਮਿਸ਼ਨ ਸਾਹਮਣੇ ਜਵਾਬ ਵਿੱਚ ਇਹ ਕਹੇ ਜਾਣ ਤੇ ਕਿ ਪੰਚਾਇਤ ਮਹਿਕਮੇ ਦੇ ਰਿਕਾਰਡ ਵਿੱਚ ਨਰੇਗਾ ਅਤੇ ਪੰਚਾਇਤ ਫੰਡਾਂ ਆਦਿ ਬਾਰੇ ਕੋਈ ਵੀ ਸੂਚਨਾ ਦਾ ਵੇਰਵਾ ਨਹੀਂ ਹੈ ਤਾਂ ਰਾਜ ਸੂਚਨਾ ਕਮਿਸ਼ਨਰ ਸ੍ਰ ਭੁਪਿੰਦਰ ਸਿੰਘ ਬਾਠ ਸਾਹਿਬ ਦੇ ਬੈਂਚ ਵੱਲੋਂ ਇਸ ਸਬੰਧੀ ਤਸਦੀਕਸ਼ੁਦਾ ਹਲਫ਼ੀਆ ਬਿਆਨ ਦਰਖਾਸਤ ਕਰਤਾ/ ਕਮਿਸ਼ਨ ਨੂੰ ਦੇਣ ਲਈ ਪੀਆਈੳ ਕਮ ਪੰਚਾਇਤ ਸਕੱਤਰ ਨੂੰ ਹੁਕਮ ਦਿੱਤੇ ਗਏ । ਜ਼ਿਕਰਯੋਗ ਹੈ ਕਿ ਸਬੰਧਤ ਅਪੀਲ ਕੇਸ ਵਿੱਚ ਪੀਆਈੳ ਵੱਲੋਂ ਪੰਚਾਇਤ ਦੁਆਰਾ ਖਰੀਦੇ ਹੋਏ ਸਮਾਨ ਦੇ ਬਿੱਲਾਂ ਦੀਆਂ ਕਾਪੀਆਂ ਜੋਂ ਮੁੱਹਈਆ ਕਰਵਾਈਆਂ ਗਈਆਂ ਹਨ ਦੇ ਬੋਗਸ ਹੋਣ ਦੇ ਖਦਸੇ ਨੂੰ ਮੁੱਖ ਰੱਖਦਿਆਂ ਵੈਰੀਫਿਕੇਸ਼ਨ ਲਈ ਦਰਖਾਸਤ ਕਰਤਾ ਵੱਲੋਂ ਅਸਿਸਟੈਂਟ ਕਮਿਸ਼ਨਰ ਅਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਫਿਰੋਜ਼ਪੁਰ ਦੇ ਪੀਆਈੳ ਵੱਲੋਂ ਪਹਿਲਾਂ ਹੀ ਅਲੱਗ ਤੌਰ ਤੇ ਸੂਚਨਾ ਮੰਗੀ ਗਈ ਹੈ। ਉਧਰ ਪੱਖ ਜਾਨਣ ਲਈ ਕੋਸ਼ਿਸ਼ ਦੇ ਬਾਵਜੂਦ ਪੀਆਈੳ ਨਾਲ ਸੰਪਰਕ ਨਹੀਂ ਹੋ ਸਕਿਆ।
  • Related Posts

    ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ ਕੈਂਪ ਲਗਾਇਆ ਪਸ਼ੂ ਪਾਲਕਾਂ ਨੂੰ ਕੇਸੀਸੀ ਕਾਰਡ ਬਣਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤਾ ਪ੍ਰੇਰਿਤ

    Spread the love

    Spread the loveਕੁਰਾਲੀ 25ਸਤੰਬਰ (ਜਗਦੇਵ ਸਿੰਘ ) ਪਿੰਡ ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ (KCC) ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ…

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    Leave a Reply

    Your email address will not be published. Required fields are marked *