ਮਾਜਰੀ ਬਲਾਕ ਵਿਖੇ ਇਲਾਕੇ ਦੇ ਸਰਗਰਮ ਨੌਜਵਾਨ ਹੋਏ ਅਕਾਲੀ ਦਲ ਵਾਰਿਸ ਪੰਜਾਬ ‘ਚ ਸ਼ਾਮਿਲ 

Spread the love
ਨਿਊ ਚੰਡੀਗੜ੍ਹ, 12 ਅਗਸਤ (ਬਜੀਦਪੁਰ) – ਅਕਾਲੀ ਦਲ ਵਾਰਿਸ ਪੰਜਾਬ ਨੂੰ ਹਲਕਾ ਖਰੜ ‘ਚ ਉਦੋਂ ਵੱਡਾ ਬਲ ਮਿਲਿਆ ਜਦੋਂ ਮਾਜਰੀ ਬਲਾਕ ਦੇ ਤਿੰਨ ਸਰਗਰਮ ਨੌਜਵਾਨਾਂ ਨੇ 50 ਸਾਥੀਆਂ ਸਮੇਤ ਪਾਰਟੀ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਪ੍ਰੋਗਰਾਮ ਦੌਰਾਨ ਜ਼ਿਲਾ ਯੂਥ ਪ੍ਰਧਾਨ ਹਰਜਿੰਦਰ ਸਿੰਘ ਦੇਸੂਮਾਜਰਾ, ਸਾਹਿਬ ਸਿੰਘ ਬਡਾਲੀ ਤੇ ਗੁਰਮੀਤ ਸਿੰਘ ਸ਼ਾਂਟੂ ਦੀ ਹਾਜ਼ਰੀ ‘ਚ ਨਿੱਕਾ ਸਿੰਘ ਖਿਜਰਾਬਾਦ, ਸੁਖਦਰਸ਼ਨ ਸਿੰੰਘ ਸੋਨੀ ਖੇੜਾ ਤੇ ਡੋਗਰ ਖਾਨ ਸਿਆਲਬਾ ਨੇ ਆਪੋ ਆਪਣੀਆਂ ਪਾਰਟੀਆਂ ਛੱਡਕੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਿਲ ਹੁੰਦਿਆਂ ਕਿਹਾ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਹਿੱਤ ‘ਚ ਫ਼ਰਜ਼ ਤੋਂ ਲਾਂਭੇ ਹੋ ਚੁੱਕੀਆ ਹਨ। ਇਸ ਲਈ ਇਸ ਸੋਚ ਤੇ ਖੜਨ ਵਾਲੀ ਵਾਰਿਸ ਪੰਜਾਬ ਪਾਰਟੀ ਤੋਂ ਲੋਕਾਂ ਨੂੰ ਚੰਗੀ ਆਸ ਹੋਈ ਹੈ। ਇਸ ਲਈ ਪੰਜਾਬੀਆਂ ਨੂੰ ਰਾਜਨੀਤੀ ‘ਚ ਸਿਧਾਂਤਕ ਤੌਰ ਤੇ ਚੱਲਣ ਵਾਲੀ ਇੱਕ ਖੇਤਰੀ ਪਾਰਟੀ ਦੀ ਜੋ ਲੋੜ ਸੀ ਓਹ ਪੂਰੀ ਹੋ ਗਈ ਹੈ। ਉਕਤ ਆਗੂਆਂ ਨੇ ਇਨ੍ਹਾਂ ਨੌਜਵਾਨ ਆਗੂਆਂ ਦਾ ਪਾਰਟੀ ਵਿੱਚ ਆਉਣ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਨੌਜਵਾਨ ਵਾਰਿਸ ਪੰਜਾਬ ਨਾਲ ਜੁੜ ਰਿਹਾ ਹੈ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *