ਲਾਂਸ ਨਾਇਕ ਸ਼ਹੀਦ ਪਰਮਜੀਤ ਸਿੰਘ ਸੈਨਾ ਮੈਡਲ ਦੀ ਸਮਾਰਕ ਸੁਰਖਪੁਰ ਵਿਖੇ ਆਜ਼ਾਦੀ ਦਿਵਸ ਮਨਾਇਆ

Spread the love
ਕਪੂਰਥਲਾ, 16 ਅਗਸਤ ( ਕੌੜਾ )- ਦੇਸ਼ ਦੇ 80ਵੇ ਆਜ਼ਾਦੀ ਦਿਹਾੜੇ ਮੌਕੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਦੀ ਜਿਲਾ ਕਪੂਰਥਲਾ ਟੀਮ ਵਲੋਂ ਬਲਾਕ ਢਿੱਲਵਾਂ ਵਿੱਚ ਪੈਂਦੇ ਪਿੰਡ ਸੁਰਖਪੁਰ ਵਿੱਚ ਸ਼ਹੀਦ ਲਾਂਸ ਨਾਇਕ ਪਰਮਜੀਤ ਸਿੰਘ ਸੈਨਾ ਮੈਡਲ ਦੀ ਸਮਾਰਕ ਤੇ ਝੰਡੇ ਦੀ ਰਸਮ ਅਦਾ ਕੀਤੀ ਤੇ ਸ਼ਹੀਦ ਨੂੰ ਸ਼ਰਧਾਜਲੀ ਦਿੱਤੀ । ਉਪਰੰਤ ਜਿਲਾ ਕਪੂਰਥਲਾ ਟੀਮ ਦੀ ਮੀਟਿੰਗ ਵੀ ਹੋਈ ,ਇਸ ਮੀਟਿੰਗ ਵਿੱਚ ਪੰਜਾਬ ਟੀਮ ਵੀ ਪਹੁੰਚੀ। ਮੀਟਿੰਗ ਵਿੱਚ ਸ਼ਹੀਦ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਮੇਟੀ ਦੇ 23 ਅਗਸਤ ਦੇ ਸਥਾਪਨਾ ਦਿਵਸ ਬਾਰੇ ਗੱਲਬਾਤ ਕੀਤੀ ਗਈ ਜੋ ਕਿ ਕਪੂਰਥਲਾ ਜਿਲੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਕੁਝ ਅਹਿਮ ਨਿਯੁਕਤੀਆਂ ਕੀਤੀਆ ਗਈਆ। ਇਸ ਮੀਟਿੰਗ ਵਿੱਚ ਪੰਜਾਬ ਸਰਪ੍ਰਸਤ ਬਲਦੇਵ ਸਿੰਘ, ਪੰਜਾਬ ਪ੍ਰਧਾਨ ਗੁਰਦੀਪ ਸਿੰਘ ਢਾਂਡਾ,ਪੰਜਾਬ ਸੀਨੀਅਰ ਅਡਵਾਈਜ਼ਰ ਜਸਵੰਤ ਸਿੰਘ, ਪੰਜਾਬ ਜਨਰਲ ਸਕੱਤਰ ਜਗਜੀਤ ਸਿੰਘ, ਪੰਜਾਬ ਮੀਤ ਪ੍ਰਧਾਨ 1 ਮਲਕੀਅਤ ਸਿੰਘ,ਪੰਜਾਬ ਪ੍ਰਧਾਨ ਸਲਾਹਕਾਰ ਨਿਰਮਲ ਸਿੰਘ, ਪੰਜਾਬ ਕੈਸ਼ੀਅਰ ਗੁਰਚਰਨ ਸਿੰਘ, ਜਿਲਾ ਕਪੂਰਥਲਾ ਚੇਅਰਮੈਨ ਜੱਸਾ ਸਿੰਘ, ਜਿਲਾ ਕਪੂਰਥਲਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਡੇਰ,ਜਿਲਾ ਸੀਨੀਅਰ ਅਡਵਾਈਜ਼ਰ ਮਹਿੰਦਰ ਸਿੰਘ, ਜਿਲਾ ਮੀਤ ਪ੍ਰਧਾਨ 1 ਸੁਰਜਨ ਸਿੰਘ,ਜਿਲਾ ਮੀਤ ਪ੍ਰਧਾਨ 2 ਹਰਪ੍ਰੀਤ ਸਿੰਘ, ਜਿਲਾ ਕੈਸ਼ੀਅਰ ਹਰਜੀਤ ਸਿੰਘ, ਬਲਾਕ ਢਿੱਲਵਾਂ ਚੇਅਰਮੈਨ ਮਹਿੰਦਰ ਸਿੰਘ, ਬਲਾਕ ਪ੍ਰਧਾਨ ਮਨਜੀਤ ਸਿੰਘ, ਬਲਾਕ ਕਪੂਰਥਲਾ ਸਰਪ੍ਰਸਤ ਬਲਵਿੰਦਰ ਸਿੰਘ, ਬਲਾਕ ਚੇਅਰਮੈਨ ਗੁਰਮੇਜ ਸਿੰਘ, ਬਲਾਕ ਸੁਲਤਾਨਪੁਰ ਲੋਧੀ ਸਰਪ੍ਰਸਤ ਸੂਰਤ ਸਿੰਘ, ਬਲਾਕ ਪ੍ਰਧਾਨ ਅਵਤਾਰ ਸਿੰਘ, ਬਲਾਕ ਨਡਾਲਾ ਪ੍ਰਧਾਨ ਰਵਿੰਦਰ ਕੁਮਾਰ, ਸਾਬਕਾ ਸਰਪੰਚ ਮੇਜਰ ਸਿੰਘ ਔਜਲਾ ਆਦਿ ਹਾਜਰ ਸਨ ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *