ਸੁਤੰਤਰਤਾ ਦਿਵਸ ਨੂੰ ਸਮਰਪਿਤ ਬੀ.ਐੱਸ.ਐੱਨ.ਐੱਲ. ਅਧਿਕਾਰੀਆਂ ਤੇ ਚੈਨਲ ਪਾਰਟਨਰਾਂ ਵੱਲੋਂ ਮਜਾਰੀ ਵਿਖੇ ਲਗਾਇਆ ਗਿਆ ਵਿਸ਼ਾਲ ਮੇਲਾ ਡੀ.ਜੀ.ਐੱਮ. ਮੀਨਾਕਸ਼ੀ ਅਰੋੜਾ ਦੀ ਅਗਵਾਈ ਹੇਠ ਲੋਕਾਂ ਨੂੰ ਬੀ.ਐੱਸ.ਐੱਨ.ਐੱਲ. ਦੀਆਂ ਸਕੀਮਾਂ ਤੇ ਹਾਈ-ਸਪੀਡ ਫਾਈਬਰ ਇੰਟਰਨੈੱਟ ਬਾਰੇ ਕਰਵਾਇਆ ਜਾਣੂ; ਭਾਰੀ ਗਿਣਤੀ ‘ਚ ਜੁੜੇ ਖ਼ਪਤਕਾਰ

Spread the love
ਨਵਾਂਸ਼ਹਿਰ , 16 ਅਗਸਤ (ਜਤਿੰਦਰਪਾਲ ਸਿੰਘ ਕਲੇਰ) : ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਦੇ ਅਧਿਕਾਰੀਆਂ ਅਤੇ ਚੈਨਲ ਪਾਰਟਨਰਾਂ ਵੱਲੋਂ ਸਾਂਝੇ ਤੌਰ ‘ਤੇ ਦੇਸ਼ ਦੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਜਾਗਰੂਕਤਾ ਤੇ ਪ੍ਰਮੋਸ਼ਨਲ ਮੇਲਾ ਅੱਡਾ ਮਜਾਰੀ ਵਿਖੇ ਲਗਾਇਆ ਗਿਆ। ਇਸ ਵਿਸ਼ੇਸ਼ ਮੇਲੇ ਦੀ ਅਗਵਾਈ ਡੀ.ਜੀ.ਐੱਮ. ਮੀਨਾਕਸ਼ੀ ਅਰੋੜਾ ਨੇ ਕੀਤੀ।ਸੁਤੰਤਰਤਾ ਦਿਵਸ ਦੇ ਸ਼ੁਭ ਅਵਸਰ ‘ਤੇ ਆਯੋਜਿਤ ਇਸ ਮੇਲੇ ਦੌਰਾਨ ਅਧਿਕਾਰੀਆਂ ਵੱਲੋਂ ਬੀ.ਐੱਸ.ਐੱਨ.ਐੱਲ. ਵੱਲੋਂ ਉਪਭੋਗਤਾਵਾਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰੀਨ ਸਹੂਲਤਾਂ, ਕਿਫ਼ਾਇਤੀ ਪਲਾਨਾਂ ਅਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਨਵੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬੀ.ਐੱਸ.ਐੱਨ.ਐੱਲ. ਫਾਈਬਰ ਇੰਟਰਨੈੱਟ ਸੁਵਿਧਾ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਇਸ ਯੋਜਨਾ ਤਹਿਤ ਬਲਾਚੌਰ ਇਲਾਕੇ ਦੇ ਹਰੇਕ ਪਿੰਡ ਵਿੱਚ ਹਾਈ-ਸਪੀਡ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਪੇਂਡੂ ਖੇਤਰਾਂ ਦੇ ਲੋਕ ਵੀ ਡਿਜੀਟਲ ਕ੍ਰਾਂਤੀ ਦਾ ਪੂਰਾ ਲਾਭ ਉਠਾ ਸਕਣ।ਮੇਲੇ ਦੌਰਾਨ ਖ਼ਪਤਕਾਰਾਂ ਵਿੱਚ ਬੀ.ਐੱਸ.ਐੱਨ.ਐੱਲ. ਦੀ ਸਿਮ ਸੇਵਾ ਅਤੇ ਫਾਈਬਰ ਇੰਟਰਨੈੱਟ ਕੁਨੈਕਸ਼ਨ ਲੈਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੌਕੇ ‘ਤੇ ਹੀ ਨਵੇਂ ਕੁਨੈਕਸ਼ਨ ਲੈ ਕੇ ਬੀ.ਐੱਸ.ਐੱਨ.ਐੱਲ. ਪਰਿਵਾਰ ਨਾਲ ਜੁੜਨ ਨੂੰ ਤਰਜੀਹ ਦਿੱਤੀ।ਇਸ ਮੌਕੇ ਸਤਪਾਲ ਕੁਮਾਰ (ਡੀ.ਈ.ਟੀ. ਗੜ੍ਹਸ਼ੰਕਰ), ਸੁਰਿੰਦਰ ਪਾਲ (ਐੱਸ.ਡੀ.ਓ. ਗੜ੍ਹਸ਼ੰਕਰ), ਸ਼ਾਮ ਲਾਲ (ਜੇ.ਟੀ.ਓ.), ਸੰਦੀਪ ਧੀਮਾਨ (ਜੇ.ਟੀ.ਓ.), ਮਨਦੀਪ ਕੁਮਾਰ (ਜੇ.ਟੀ.ਓ.), ਸਤਨਾਮ ਸਿੰਘ (ਜੇ.ਈ.) ਸਮੇਤ ਟਿੱਪ ਪਾਰਟਨਰ ਪੰਕਜ ਕੁਮਾਰ, ਦੀਦਾਰ ਸਿੰਘ, ਰਘਬੀਰ ਸਿੰਘ ਅਤੇ ਸੰਜੀਵ ਕੁਮਾਰ ਸੋਨੂੰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *