ਜਿਲ੍ਹੇ ਵਿੱਚ ਨਗਰ ਨਿਗਮ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਲਈ ਬਣਾਏ ਗਏ 841 ਬੂਥ           

Spread the love

              245 ਅਤਿ ਸੰਵੇਦਨਸ਼ੀਲ ਅਤੇ 307 ਬੂਥ ਸੰਵੇਦਨਸ਼ੀਲ ਬਣੇ

ਫ਼ਗਵਾੜਾ 19 ਦਸੰਬਰ ( ਪ੍ਰੀਤ ਕੌਰ ਪ੍ਰੀਤੀ)- ਜਿਲ੍ਹੇ ਵਿੱਚ ਹੋ ਰਹੀਆਂ ਨਗਰ ਨਿਗਮ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ  ਦੀਆਂ ਚੋਣਾਂ ਲਈ 841 ਬੂਥ ਬਣਾਏ ਗਏ ਹਨ ਅਤੇ ਵੋਟਿੰਗ ਉਪਰੰਤ ਇਨਾਂ ਹੀ ਥਾਵਾਂ ਤੇ ਵੋਟਾਂ ਦੀ ਗਿਣਤੀ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਪਰਮਜੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਦੀਆਂ 85 ਵਾਰਡਾਂ ਲਈ ਕੁੱਲ 811 ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 300 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਹਨ। ਵਧੀਕ ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਬਾਬਾ ਬਕਾਲਾ ਸਾਹਿਬ ਵਿੱਖੇ 13 ਵਾਰਡਾਂ ਵਿੱਚ 13 ਬੂਥਾਂ ਤੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਥੇ 5 ਬੂਥ ਸੰਵੇਦਨਸ਼ੀਲ, ਰਈਆ ਅਤੇ ਮਜੀਠਾ ਵਿਖੇ 1-1 ਬੂਥ ਤੇ ਚੋਣਾਂ ਹੋਣੀਆਂ ਹਨ ਅਤੇ 1-1 ਬੂਥ ਨੂੰ ਹੀ ਸੰਵੇਦਨਸ਼ੀਲ, ਰਾਜਾਸਾਂਸੀ ਵਿਖੇ 13 ਵਾਰਡਾਂ ਵਿੱਚ 13 ਬੂਥਾਂ ਅਤੇ ਅਜਨਾਲਾ ਵਿਖੇ 2 ਵਾਰਡਾਂ ਵਿੱਚ 2 ਬੂਥਾਂ ਤੇ ਚੋਣ ਕਰਵਾਈ ਜਾਣੀ ਹੈ। ਉਨਾਂ ਦੱਸਿਆ ਕਿ ਇਸ ਤਰ੍ਹਾਂ ਜਿਲ੍ਹੇ ਵਿੱਚ 115 ਵਾਰਡਾਂ ਤੇ ਚੋਣਾਂ ਕਰਵਾਈਆਂ ਜਾਣੀਆਂ ਹਨ। ਜਿਥੇ 289 ਆਮ ਬੂਥ, 307 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ। ਉਨਾਂ ਦੱਸਿਆ ਕਿ ਇਨਾਂ ਚੋਣਾਂ ਦੀ ਕਵਰੇਜ ਲਈ ਲੋਕ ਸੰਪਰਕ ਵਿਭਾਗ ਵਲੋਂ ਸਾਲ 2024-25 ਦੌਰਾਨ ਜਾਰੀ ਕੀਤੇ ਗਏ ਐਕਰੀਡੇਸ਼ਨ ਅਤੇ ਪੀਲੇ ਸ਼ਨਾਖਤੀ ਕਾਰਡ ਹੋਲਡਰਾਂ ਨੂੰ ਹੀ ਕਵਰੇਜ ਕਰਨ ਦੀ ਆਗਿਆ ਹੋਵੇਗੀ। ਉਨਾਂ ਪ੍ਰੈਸ ਪੱਤਰਕਾਰਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਬੂਥਾਂ ਦੇ ਅੰਦਰ ਕਿਸੇ ਨੂੰ ਵੀ ਕਵਰੇਜ ਕਰਨ ਦੀ

ਆਗਿਆ ਨਹੀਂ ਹੈ, ਕੇਵਲ ਬੂਥ ਦੇ ਬਾਹਰਵਾਰ ਹੀ ਉਹ ਆਪਣੀ ਕਵਰੇਜ ਕਰ ਸਕਦੇ ਹਨ। ਵਧੀਕ ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਲ੍ਹੇ ਦੀ ਵੈਬਸਾਈਟ https://amritsar.nic.in/municipal-corporation-elections-2024/ ਤੇ ਜਾ ਕੇ ਜਿਲ੍ਹੇ ਦੇ ਵੋਟਰ ਆਪਣੇ ਬੂਥ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *