ਤਪਾ ਸ਼ਹਿਰ ਦੇ ਵਿਕਾਸ ਵਿੱਚ ਹੋਵੇਗਾ ਚੌਗੁਣਾ ਵਾਧਾ—- ਪ੍ਰਧਾਨ ਬਲਜੀਤ ਬਾਸੀ , ਨਗਰ ਕੌਂਸਲ ਵਿਖੇ ਹੋਈ ਪਲੇਠੀ ਮੀਟਿੰਗ ਵਿੱਚ ਸਫਾਈ ਸੇਵਕਾਂ ਨੂੰ ਕੀਤਾ ਰੈਗੂਲਰ,

Spread the love
 ਤਪਾ ਮੰਡੀ 21 ਅਗਸਤ (ਗੋਲਡੀ ਵਿਆਸ) ਸਥਾਨਕ ਨਗਰ ਕੌਂਸਲ ਦੀ ਪਲੇਠੀ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਦਲਜੀਤ ਸਿੰਘ ਬਾਸੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ,ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਕਈ ਮਤਿਆਂ ਨੂੰ ਪਾਸ ਕੀਤਾ ਗਿਆ ਅਤੇ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਨੂੰ ਕੰਟੈਂਟ ਵੇਸ ਤੋਂ ਰੈਗੂਲਰ ਕਰਨ ਸਬੰਧੀ ਮਤਾ ਪਾਇਆ ਗਿਆ ਜਿਸ ਵਿੱਚ ਵਿੱਚ 31 ਸਫਾਈ ਸੇਵਕਾ ਨੂੰ ਕੰਟਰੈਕਟ ਬੇਸ ਤੋ ਰੈਗੂਲਰ ਕੀਤਾ ਗਿਆ ਅਤੇ  ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵਿਕਾਸ ਦੇ ਕੰਮ ਵੀ ਪਾਏ ਗਏ। ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਬਾਸੀ ਨੇ ਕਿਹਾ ਕਿ ਨਗਰ ਕੌਂਸਲ ਵਿਖੇ ਪਹਿਲੀ ਮੀਟਿੰਗ ਬੜੇ ਹੀ ਵਧੀਆ ਮਾਹੌਲ ਵਿੱਚ ਹੋਈ ਹੈ ਜਿਸ ਵਿੱਚ ਸਮੂਹ ਕੋਂਸਲਰਾਂ ਵੱਲੋਂ ਸ਼ਮੂਲੀਅਤ ਕੀਤੀ ਹੈ ਅਤੇ ਆਪੋ ਆਪਣੇ ਵਾਰਡਾਂ ਦੇ ਕੰਮਾਂ ਸਬੰਧੀ ਵਿਚਾਰ ਰੱਖੇ ਹਨ ਉਹਨਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਕੌਂਸਲਰਾਂ ਦੀ ਏਕਤਾ ਨਾਲ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਇਆ ਜਾਵੇਗਾ ਤਾਂ ਜੋ ਸ਼ਹਿਰ ਦੇ ਵੱਡੀ ਪੱਧਰ ਤੇ ਵਿਕਾਸ ਹੋ ਸਕਣ। ਉਹਨਾਂ ਕਿਹਾ ਕਿ ਸ਼ਹਿਰ ਨੂੰ ਇੱਕ ਨੰਬਰ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਬਰਸਾਤਾਂ ਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੀ ਨਕਾਸੀ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ।  ਇਸ ਮੌਕੇ ਰੈਗੂਲਰ ਹੋਣ ਵਾਲੇ ਸਫਾਈ ਸੇਵਕਾਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ। ਰੈਗੂਲਰ ਹੋਏ ਸਫਾਈ ਸੇਵਕਾਂ ਵੱਲੋਂ ਹਲਕਾ ਵਿਧਾਇਕ ,ਪ੍ਰਧਾਨ ,ਮੀਤ ਪ੍ਰਧਾਨ, ਕਾਰਜ ਸਾਧਕ ਅਫਸਰ ਅਤੇ ਕੌਂਸਲਰਾਂ ਦੇ ਹਾਰ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ‌ਇਸ ਮੌਕੇ ਮੀਤ ਪ੍ਰਧਾਨ ਮਨੀਸ਼ ਕੁਮਾਰ ਗਰਗ,
ਹਰਪ੍ਰੀਤ ਸਿੰਘ ਕਾਰਜਸਾਧਕ ਅਫਸਰ ਅਤੇ
ਸਮੂਹ ਕੌਂਸਲਰ ਤੇ ਸਮੂਹ ਸਟਾਫ ਹਾਜਰ ਸਨ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *