ਕਪੂਰਥਲਾ, 14 ਸਤੰਬਰ( ਕੌੜਾ )- ਅੱਖਰ ਮੰਚ ਕਪੂਰਥਲਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋ ਰਹੀਆਂ ਸੈਨਟ ਚੋਣਾਂ ਲਈ ਗ੍ਰੈਜੂਏਟ ਹਲਕੇ ਤੋਂ ਚੋਣ ਲੜ ਰਹੇ ਪੰਜਾਬੀ ਭਾਸ਼ਾ ਦੇ ਪ੍ਰਸਿੱਧ ਵਿਦਵਾਨ ਤੇ ਲੇਖਕ ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਕੀਤੀ ਜਾਵੇਗੀ। ਇਸ ਸੰਬੰਧ ਵਿੱਚ ਕਪੂਰਥਲੇ ਦੇ ਨਾਮਵਰ ਲੇਖਕਾਂ ਤੇ ਬੁੱਧੀਜੀਵੀਆਂ ਦੀ ਭਾਵਪੂਰਤ ਇਕੱਤਰਤਾ ਮੰਚ ਦੇ ਪ੍ਰਧਾਨ ਨੈਸ਼ਨਲ ਅਵਾਰਡੀ ਸਰਵਣ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਸ਼ੇਸ਼ ਬੁਲਾਰੇ ਵਜੋਂ ਪਹੁੰਚ ਕੇ ਪ੍ਰਸਿੱਧ ਕਵੀ ਸੁਰਜੀਤ ਜੱਜ ਨੇ ਡਾਕਟਰ ਸਿਰਸਾ ਦੇ ਅਗਾਂਹ ਵਧੂ ਨਜ਼ਰੀਏ ਤੇ ਲਗਾਤਾਰ ਕੀਤੇ ਸੰਘਰਸ਼ਾਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਪੂਰਥਲਾ ਦੀਆਂ ਸਾਂਝੀਆਂ ਅਦਬੀ ਸਭਾਵਾਂ ਨੂੰ ਡਾਕਟਰ ਸਿਰਸਾ ਦੀ ਹਮਾਇਤ ਕਰਨ ਦੀ ਅਪੀਲ ਕੀਤੀ।ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸ਼ਨਾਖਤ ਨੂੰ ਬਚਾਉਣ ਲਈ ਡਾਕਟਰ ਸੁਖਦੇਵ ਸਿੰਘ ਸਿਰਸਾ ਵਰਗੇ ਸੂਝਵਾਨ ਤੇ ਬੇਬਾਕ ਸੈਨਟ ਦੀ ਲੋੜ ਹੈ। ਪ੍ਰਸਿੱਧ ਲੇਖਕ ਤੇ ਚਿੰਤਕ ਹਰਵਿੰਦਰ ਭੰਡਾਲ ਨੇ ਡਾਕਟਰ ਸੁਖਦੇਵ ਸਿੰਘ ਸਿਰਸਾ ਨੂੰ ਜਨਵਾਦੀ ਹੱਕਾਂ ਦਾ ਵੱਡਾ ਹਮਾਇਤੀ ਆਖਿਆ। ਕਵੀ ਤੇ ਆਲੋਚਕ ਸਰਦੂਲ ਸਿੰਘ ਔਜਲਾ ਨੇ ਡਾਕਟਰ ਸੁਖਦੇਵ ਸਿੰਘ ਸਿਰਸਾ ਦੀਆਂ ਅਕਾਦਮਿਕ ਪ੍ਰਾਪਤੀ ਦੇ ਹਵਾਲੇ ਨਾਲ ਉਹਨਾਂ ਦੀ ਯੋਗ ਉਮੀਦਵਾਰ ਆਖਿਆ ਵਿਦੇਸ਼ ਤੋਂ ਸ਼੍ਰੋਮਣੀ ਸਾਹਿਤਕਾਰ ਗੁਰਬਖਸ਼ ਸਿੰਘ ਭੰਡਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਸਾਨੀ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਭੰਗੂ ਨੇ ਵੀ ਡਾਕਟਰ ਸੁਖਦੇਵ ਸਿੰਘ ਲਈ ਭਾਵਪੂਰਤ ਅਪੀਲ ਭੇਜੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਨੈਸ਼ਨਲ ਅਵਾਰਡੀ ਮੰਗਲ ਸਿੰਘ ਭੰਡਾਲ, ਆਰਟਿਸਟ ਜਸਵੀਰ ਸਿੰਘ ਸੰਧੂ, ਜਸਵਿੰਦਰ ਸਿੰਘ ਕੋਟਕਰਾਰ ਖਾਨ, ਸੁਰਜੀਤ ਸਿੰਘ, ਬਲਜੀਤ ਸਿੰਘ ਬਾਜਵਾ, ਪ੍ਰਿੰਸੀਪਲ ਤਜਿੰਦਰ ਪਾਲ ਸਿੰਘ,ਉਧਮ ਸਿੰਘ ਔਜਲਾ, ਹਰਪਿੰਦਰ ਸਿੰਘ ਬਾਜਵਾ, ਜਸਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਆਰਟੀਟੈਕਟ, ਗੋਪਾਲ ਸਿੰਘ ਬੁੱਟਰ ਨੇ ਵੀ ਡਾਕਟਰ ਸਿਰਸਾ ਦੇ ਹੱਕ ਵਿੱਚ ਸੀਰੀਅਲ ਨੰਬਰ 47 ਉੱਤੇ ਵੋਟ ਪਾਉਣ ਦੀ ਅਪੀਲ ਕੀਤੀ। ਅੰਤ ਵਿੱਚ ਨੈਸ਼ਨਲ ਅਵਾਰਡੀ ਸਰਵਨ ਸਿੰਘ ਔਜਲਾ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਕਵੀ ਸੁਰਜੀਤ ਜੱਜ ਤੇ ਵਿਦਵਾਨ ਗੋਪਾਲ ਸਿੰਘ ਬੁੱਟਰ ਦਾ ਵਿਸ਼ੇਸ਼ ਧੰਨਵਾਦ ਕੀਤਾ।






