ਖਿਜ਼ਰਾਬਾਦ ਸਕੂਲ ਦੇ ਵਿਦਿਆਰਥੀ ਪੰਨੀ ਭਲਵਾਨ ਖਿਜ਼ਰਾਬਾਦ ਨੇ ਕੁਸ਼ਤੀ ‘ਚ ਦੋ ਸਿਲਵਰ ਮੈਡਲ ਜਿੱਤਕੇ ਬਣਾਇਆ ਰਿਕਾਰਡ

Spread the love
ਨਿਊ ਚੰਡੀਗੜ੍ਹ, 24 ਅਗਸਤ (ਬਜੀਦਪੁਰ) -ਪੰਜਾਬ ਸਰਕਾਰ ਵੱਲੋਂ ਸਪੋਰਟਸ ਕੰਪਲੈਕਸ ਮੋਹਾਲੀ ਵਿਖੇ 70ਵੀਆਂ ਸਕੂਲ ਖੇਡਾਂ ਕਰਵਾਈਆਂ ਗਈਆ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ ਦੇ ਵਿਦਿਆਰਥੀ ਪੰਨੀ ਭਲਵਾਨ ਖਿਜ਼ਰਾਬਾਦ ਨੇ 125 ਕਿਲੋ ਗਰਾਮ ਭਾਰ ਵਰਗ ਅਤੇ 130 ਕਿਲੋ ਗਰਾਮ ਭਾਰ ਵਰਗ ਦੇ ਵਿੱਚ ਇੱਕ ਹੀ ਦਿਨ ਦੇ ਵਿੱਚ ਦੋ ਸਿਲਵਰ ਮੈਡਲ ਜਿੱਤਕੇ ਸਕੂਲ, ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਪੰਨੀ ਦੀ ਇਸ ਮਿਹਨਤ ਅਤੇ ਜਿੱਤ ਤੇ ਉਸਦੇ ਉਸਤਾਦ ਪਿਤਾ ਪਰਦੀਪ ਬਾਵਾ ਸਮੇਤ ਉਸਦੇ ਅਧਿਆਪਕ ਹਰਵਿੰਦਰ ਸਿੰਘ ਫਿਜਿਕਲ ਲੈਕਚਰਾਰ ਤੇ ਅਧਿਆਪਕ ਲਖਵੀਰ ਸਿੰਘ ਡੀ ਪੀ ਅਤੇ ਪ੍ਰਿੰਸੀਪਲ ਮੋਹਨਜੀਤ ਸਿੰਘ ਨੇ ਪੰਨੀ ਦੀ ਹੌਸ਼ਲਾ ਅਫ਼ਜਾਈ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ  ਮਿਹਨਤ ਪੱਖੋਂ ਅਗਾਮੀ ਸਮੇਂ ‘ਚ ਇਹ ਬੱਚਾ ਪੰਜਾਬ ਤੇ ਦੇਸ਼ ਦਾ ਨਾਮਵਰ ਪਹਿਲਵਾਨ ਬਣੇਗਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *