ਅਕਾਲੀ ਦਲ ਦੇ ਉਮੀਦਵਾਰ ਨੇ ਕਾਂਗਰਸ ਉਮੀਦਵਾਰ ਨੂੰ ਦਿੱਤਾ ਸਮਰਥਨ –

Spread the love

ਮਾਛੀਵਾਡ਼ਾ ਸਾਹਿਬ, 19 ਦਸੰਬਰ (ਸੁੱਚਾ ਬੰਗੜ) ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 4 ਵਿਚ ਬਡ਼ੀ ਉੱਥਲ ਪੁਥਲ ਹੋ ਰਹੀ ਹੈ ਅਤੇ ਇੱਥੋਂ ਅਕਾਲੀ ਦਲ ਦੇ ਵਾਰਡ ਨੰਬਰ 4 ਤੋਂ ਉਮੀਦਵਾਰ ਰਵੀ ਜੋ ਕਿ ਪਹਿਲਾਂ ‘ਆਪ’ ਵਿਚ ਸ਼ਾਮਲ ਹੋ ਗਿਆ ਸੀ, ਅੱਜ ਉਸਨੇ ਕਾਂਗਰਸ ਪਾਰਟੀ ਦੇ ਵਾਰਡ ਤੋਂ ਉਮੀਦਵਾਰ ਸੁਰਿੰਦਰ ਛਿੰਦੀ ਨੂੰ ਸਮਰਥਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਸੁਰਿੰਦਰ ਛਿੰਦੀ ਨੇ ਕਿਹਾ ਕਿ ਸਾਡੇ ਵਿਚ ਜੋ ਕੁਝ ਗਲਤ ਫਹਿਮੀਆਂ ਸਨ ਉਹ ਹੁਣ ਦੂਰ ਹੋ ਗਈਆਂ ਹਨ ਅਤੇ ਰਵੀ ਆਪਣੇ ਸਮਰਥਕਾਂ ਸਮੇਤ ਕਾਂਗਰਸ ਦਾ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 4 ਤੋਂ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੇਗੀ। ਉਮੀਦਵਾਰ ਸੁਰਿੰਦਰ ਛਿੰਦੀ ਨੇ ਕਿਹਾ ਕਿ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਉਨ੍ਹਾਂ ਦਾ ਉਦੇਸ਼ ਸ਼ਹਿਰ ਦਾ ਵਿਕਾਸ ਅਤੇ ਲੋਕ ਸਮੱਸਿਆਵਾਂ ਦਾ ਹੱਲ ਕਰਨਾ ਹੈ। ਇਸ ਮੌਕੇ ਪਰਮਜੀਤ ਨੀਲੋਂ ਆਦਿ ਵੀ ਮੌਜੂਦ ਸਨ।

  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    Leave a Reply

    Your email address will not be published. Required fields are marked *