ਪੈ ਰਹੀ ਠੰਡ ਅਤੇ ਧੁੰਦ ਕਣਕਾਂ ਲਈ ਵਰਦਾਨ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਂ

Spread the love

 ਮਲੋਟ, 31 ਦਸੰਬਰ (ਬਲਕਰਨ ਜਟਾਣਾ) ਇਸ ਵਾਰ ਲੰਬੇ ਸਮੇਂ ਤੱਕ ਗਰਮੀ ਪੈਣ ਕਾਰਨ ਕਣਕਾਂ ਪੀਲੀਆਂ ਪੈ ਰਹੀਆਂ ਸਨ ਅਤੇ ਹੁਣ ਠੰਡ ਅਤੇ ਧੁੰਦ ਪੈਣ ਕਾਰਨ ਕਣਕਾਂ ਦਾ ਰੰਗ ਗੂੜਾ ਹਰਾ ਹੋ ਗਿਆ ਹੈ ਅਤੇ ਕਣਕਾਂ ਦਿਨੋ ਦਿਨ ਵਧ ਰਹੀਆਂ ਹਨ ਕਿਉਂਕਿ ਕਿਸਾਨਾਂ ਅਤੇ ਖੇਤੀ ਮਾਹਿਰਾਂ ਮੁਤਾਬਕ ਕਣਕ ਨੂੰ ਠੰਡ ਦੀ ਜਿਆਦਾ ਲੋੜ ਹੁੰਦੀ ਹੈ ਕਈ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਠੰਡ ਤੇ ਧੁੰਦ ਵਿੱਚ ਕਣਕ ਦਾ ਫੁਟਾਰਾ ਜਿਆਦਾ ਹੁੰਦਾ ਹੈ ਅਤੇ ਕਣਕ ਦਾ ਵਾਧਾ ਵੀ ਤੇਜ਼ੀ ਨਾਲ ਹੁੰਦਾ ਹੈ ਕਣਕ ਨੂੰ ਯੂਰੀਆ ਖਾਦ ਦੀ ਵੀ ਘੱਟ ਲੋੜ ਪੈਂਦੀ ਹੈ ਕਣਕ ਨੂੰ ਲੁੜੀਂਦੇ ਪੌਸ਼ਟਿਕ ਤੱਤ ਵੀ ਠੰਡ ਵਿੱਚੋਂ ਅਤੇ ਧਰਤੀ ਵਿੱਚੋਂ ਮਿਲ ਜਾਂਦੇ ਹਨ ਜਦੋਂ ਕਿ ਗਰਮੀ ਵਿੱਚ ਕਣਕ ਨੂੰ ਪੌਸ਼ਟਿਕਤਾ ਨਹੀਂ ਮਿਲਦੀ ਅਤੇ ਉਪਰ ਛਿੜਕਾਓ ਕਰਕੇ ਤੱਤਾਂ ਦੀ ਪੂਰਤੀ ਕਰਨੀ ਪੈਂਦੀ ਹੈ ਫਿਰ ਵੀ ਕਣਕ ਪੀਲੀ ਪੈਣੋ ਨਹੀਂ ਹੱਟਦੀ ਅਤੇ ਕਣਕ ਦਾ ਵਾਧਾ ਵੀ ਘੱਟ ਹੁੰਦਾ ਹੈ ਅਤੇ ਗਰਮੀ ਵਿੱਚ ਕਣਕ ਖੇਤੀ ਨਿਸਰ ਜਾਂਦੀ ਹੈ ਅਤੇ ਝਾੜ ਘੱਟ ਜਾਂਦਾ ਹੈ ਠੰਡ ਵਿੱਚ ਕਣਕ ਬਹੁਤ ਸੋਹਣਾ ਨਿਸਾਰਾ ਕਰਦੀ ਹੈ ਅਤੇ ਦਾਣਾ ਵੀ ਮੋਟਾ ਹੁੰਦਾ ਹੈ ਅਤੇ ਬਿਮਾਰੀ ਲੱਗਣ ਦਾ ਖਤਰਾ ਵੀ ਘਟ ਜਾਂਦਾ ਹੈ ਪਾਣੀ ਦੀ ਲੋੜ ਵੀ ਘੱਟ ਪੈਂਦੀ ਹੈ ਉਗੇ ਕਿਸਾਨ ਲਵਲੀ ਮਾਨ ਪਿੰਡ ਬਾਮ ਨੇ ਦੱਸਿਆ ਕਿ ਕਣਕ ਨੂੰ ਠੰਡ ਅਤੇ ਧੁੰਦ ਦੇ ਨਾਲ ਧੁੱਪ ਵੀ ਜਰੂਰੀ ਹੈ ਕਿਉਂਕਿ ਜੋ ਤੱਤ ਨਾਈਟਰੋਜਨ ਵਗੈਰਾ ਧੁੱਪ ਵਿੱਚੋਂ ਲੈਣਾ ਹੁੰਦਾ ਹੈ ਉਹ ਨਹੀਂ ਮਿਲਦਾ ਇਸ ਲਈ ਠੰਡ ਅਤੇ ਧੁੰਦ ਤਾਂ ਕਣਕ ਨੂੰ ਘਿਓ ਦਾ ਕੰਮ ਕਰਦੀ ਹੈ ਜਿਸ ਤਰ੍ਹਾਂ ਮਾੜੇ ਬੰਦੇ ਜਾਂ ਮਾੜੇ ਪਸ਼ੂ ਨੂੰ ਘਿਉ ਦੇ ਦੇਈਏ ਤਾਂ ਉਹ ਦਿਨਾਂ ਵਿੱਚ ਹੀ ਤਕੜਾ ਹੋ ਜਾਂਦਾ ਹੈ ਇਸ ਲਈ ਠੰਡ ਅਤੇ ਧੁੰਦ ਕਣਕ ਨੂੰ ਬਹੁਤ ਤਾਕਤ ਦਿੰਦੀ ਹੈ ਸਫਲ ਕਿਸਾਨ ਲਖਵਿੰਦਰ ਸਿੰਘ ਚੰਨੂ ਨੇ ਦੱਸਿਆ ਕਿ ਠੰਡ ਤਾਂ ਕਣਕ ਨੂੰ ਬਹੁਤ ਹੀ ਜਿਆਦਾ ਲਾਹੇਵੰਦ ਹੈ ਪਰ ਕਣਕ ਵਿੱਚ ਧੁੱਪ ਨਾ ਲੱਗਣ ਕਾਰਨ ਨਦੀਨਾਂ ਦਾ ਵਾਧਾ ਹੋ ਜਾਂਦਾ ਹੈ ਅਤੇ ਧੁੱਪ ਤੋਂ ਬਿਨਾਂ ਨਦੀਨ ਨਾਸ਼ਕ ਦਵਾਈਆਂ ਵੀ ਕੰਮ ਨਹੀਂ ਕਰਦੀਆਂ ਇਸ ਲਈ ਠੰਡ ਦੇ ਨਾਲ ਧੁੱਪ ਨਿਕਲਣਾ ਵੀ ਜਰੂਰੀ ਹੈ ਉਹਨਾਂ ਕਿ ਜਿਹੜੀਆਂ ਕਣਕਾਂ ਨੂੰ ਪਾਣੀ ਲੱਗਿਆ ਸੀ ਅਤੇ ਉੱਪਰੋਂ ਬਾਰਿਸ਼ ਆ ਗਈ ਕਣਕ ਵਿੱਚ ਇੱਕ ਵਾਰ ਤਾਂ ਪਾਣੀ ਖੜ ਗਿਆ ਸੀ ਪਰ ਹੁਣ ਪਾਣੀ ਸੁੱਕ ਗਿਆ ਹੈ ਅਤੇ ਕਣਕ ਨੇ ਫਿਰ ਰੰਗ ਫੜ ਲਿਆ ਹੈ ਇਸ ਵਾਰ ਕਣਕ ਦਾ ਝਾੜ ਠੀਕ ਰਹਿਣ ਦੀ ਆਸ ਹੈ ਜੋਬਨ ਬਰਾੜ ਅਸਪਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੇ ਮੌਸਮ ਠੀਕ ਰਹੇ ਤਾਂ ਹੀ ਕਿਸਾਨ  ਕਾਮਯਾਬ ਹੋ ਸਕਦਾ ਹੈ ਕਈ ਵਾਰੀ ਮੌਸਮ ਖਰਾਬ ਹੋ ਜਾਂਦਾ ਹੈ ਤਾਂ ਕਿਸਾਨ ਦੇ ਸਾਹ ਸੁੱਕਦੇ ਹਨ ਇਸ ਵਾਰ ਮੌਸਮ ਕਿਸਾਨ ਦਾ ਸਾਥ ਦੇ ਰਿਹਾ ਹੈ ਅਤੇ ਕਣਕ ਦੀ ਫਸਲ ਭਰਵੀਂ ਹੋਣ ਦੀ ਆਸ ਹੈ ਉਹਨਾਂ ਸੈਂਟਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਕਣਕ ਦਾ ਖਰਚਾ ਦੇਖ ਕੇ ਵੱਧ ਤੋਂ ਵੱਧ ਰੇਟ ਦਿੱਤਾ ਜਾਵੇ ਅਤੇ ਡਾਕਟਰ

oplus_2

ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤਾਂ ਕਿ ਕਿਸਾਨ ਕਾਮਯਾਬ ਹੋ ਸਕੇ ਉਹਨਾਂ ਕਿਹਾ ਕਿ ਠੰਡ ਦਾ ਮੌਸਮ ਕਣਕ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ ਖੇਤੀਬਾੜੀ ਦੇ ਮਾਹਿਰ ਕਿਸਾਨ ਹਰਜਿੰਦਰ ਸਿੰਘ ਬਰਾੜ ਅਸਪਾਲ ਨੇ ਦੱਸਿਆ ਕਿ ਕਿਸਾਨ ਤਾਂ ਪੂਰਾ ਜ਼ੋਰ ਲਗਾ ਕੇ ਫਸਲ ਪੈਦਾ ਕਰ ਦਿੰਦਾ ਹੈ ਪਰ ਅੱਗੇ ਮੰਡੀਕਰਨ ਵਿੱਚ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਉਹਨਾਂ ਕਿਹਾ ਕਿ ਡੱਲੇਵਾਲ ਸਾਹਿਬ 36 ਦਿਨ ਤੋਂ ਮਰਨ ਵਰਤ ਤੇ ਹਨ ਅਤੇ ਸੈਂਟਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਐਮ ਐਸਪੀ ਲਾਗੂ ਕਰਨਾ ਤਾਂ ਸੈਂਟਰ ਸਰਕਾਰ ਦੇ ਵੱਸ ਹੈ ਕਿਸਾਨ ਨੂੰ ਫਸਲ ਦਾ ਪੂਰਾ ਰੇਟ ਨਾ ਮਿਲਣ ਕਰਕੇ ਕਿਸਾਨ ਕਰਜਾਈ ਹੋ ਰਿਹਾ ਹੈ ਉਸ ਨੇ ਕਿਹਾ ਕਿ ਇਸ ਵਾਰ ਠੰਡ ਅਤੇ ਧੁੰਦ  ਕਣਕ ਲਈ ਤਾਂ ਵਰਦਾਨ ਹੈ ਅਤੇ ਕਣਕ ਚੰਗੀ ਹੋਣ ਦੀ ਆਸ ਵੀ ਹੈ ਪਰ ਜੇ ਸੈਂਟਰ ਸਰਕਾਰ ਸਹੀ ਰੇਟ ਦੇਵੇ ਫਿਰ ਹੀ ਕਿਸਾਨ ਖੁਸ਼ਹਾਲ ਹੋ ਸਕਦਾ ਹੈ

  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *