ਮੌਤ ਦਾ ਸਾਮਾਨ ਵੰਡ ਰਿਹਾ ਮੁਕਤਸਰ ਦਾ ਮੁੱਖ ਜਲਘਰ-  ਟੈਂਕੀਆਂ ’ਚ ਤਰ ਰਹੀ ਗੰਦਗੀ, ਬੀਮਾਰੀਆਂ ਫੈਲਣ ਦਾ ਵੱਡਾ ਖ਼ਤਰਾ! ਟੈਂਕਾਂ ’ਤੇ ਲੱਗੇ ਕੂੜੇ, ਪਸ਼ੂਆਂ ਦੇ ਮਲ ਮੂਤਰ ਤੇ ਗੰਦਗੀ ਦੇ ਢੇਰ-

Spread the love
ਸ਼੍ਰੀ ਮੁਕਤਸਰ ਸਾਹਿਬ, 04 ਸਤੰਬਰ (ਮਨਜੀਤ ਸਿੱਧੂ):- ਸ਼ਹਿਰ ਦੇ ਮੁੱਖ ਜਲਘਰ ਵਿਚਲੇ ਸਵੱਛ ਜਲ ਸਟੋਰ ਟੈਂਕਾਂ ਦੀ ਹਾਲਤ ਬਹੁਤ ਮਾੜੀ ਹੈ। ਟੈਂਕਾਂ ਲਾਗਲੀ ਜੋਧੂ ਕਲੋਨੀ ਵਾਲੇ ਪਾਸੇ ਦੀ ਕੰਧ ਦਾ ਵੱਡਾ ਹਿੱਸਾ ਟੁੱਟਿਆ ਹੋਇਆ ਹੈ ਜਿਸ ਕਰਕੇ ਲੋਕ ਇਥੇ ਵਰਤੇ ਹੋਏ ਡਾਇਪਰ, ਕੂੜਾ, ਗਲੀਆਂ-ਸੜੀਆਂ ਸਬਜ਼ੀਆਂ, ਦਵਾਈਆਂ ਦੇ ਡੱਬੇ ਤੇ ਹੋਰ ਕੈਮੀਕਲ ਵਾਲਾ ਕਚਰਾ ਸੁੱਟਦੇ ਰਹਿੰਦੇ ਹਨ ਜੋ ਜ਼ਹਿਰ ਦੇ ਬਰਾਬਰ ਹੈ। ਇਸ ਕੂੜੇ ਦੇ ਢੇਰ ਉਪਰੋਂ ਜਦੋਂ ਮੀਂਹ ਅਤੇ ਸੜਕ ਦਾ ਪਾਣੀ ਦਾ ਲੰਘਦਾ ਹੈ ਤਾਂ ਉਹ ਇਸ ਗੰਦਗੀ ਨੂੰ ਆਪਣੇ ਨਾਲ ਘੋਲ ਕੇ ਸਵੱਛ ਪਾਣੀ ਦੇ ਟੈਂਕਾਂ ਵਿੱਚ ਲੈ ਜਾਂਦਾ ਹੈ। ਟੈਂਕ ਆਸ-ਪਾਸ ਦੀ ਜ਼ਮੀਨ ਨਾਲੋਂ ਬਹੁਤ ਨੀਵੇਂ ਹਨ। ਟੈਂਕਾਂ ਦੇ ਕਈ ਢੱਕਣ ਟੁੱਟੇ ਹੋਏ ਹਨ। ਟੁੱਟੇ ਹੋਏ ਢੱਕਣਾ ’ਚੋਂ ਅਵਾਰਾ ਜਾਨਵਾਰ ਪਾਣੀ ਪੀਂਦੇ ਹਨ। ਟੈਂਕ ਅਕਸਰ ਓਵਰ ਫਲੋਅ ਹੋ ਜਾਂਦੇ ਹਨ। ਟੈਂਕਾਂ ਉਪਰ ਖੜ੍ਹੇ ਪਾਣੀ ਵਿੱਚ ਘਾਹ-ਫੂਸ ਦੇ ਜੜ੍ਹੀ ਬੂਟੀਆਂ ਉਗੀਆਂ ਹਨ। ਜਿਲੀ ਲੱਗੀ ਹੋਈ ਹੈ। ਅਵਾਰਾ ਪਸ਼ੂ ਇਥੇ ਬੈਠੇ ਰਹਿੰਦੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਮਾਹੌਲ ਵਿੱਚ ਪਾਣੀ ਦੇ ਸਵੱਛ ਰਹਿਣ ’ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਜਦੋਂ ਮੁੱਢ ਵਿੱਚ ਹੀ ਪਾਣੀ ਦੂਸ਼ਿਤ ਹੋ ਜਾਵੇ ਤਾਂ ਇਸਦੀ ਸਾਫ ਸਫਾਈ ’ਤੇ ਖਰਚੇ ਲੱਖਾਂ ਰੁਪਏ ਵੀ ਬੇਕਾਰ ਹੋ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਕੰਧ ਦਾ ਨਿਰਮਾਣ ਜਲਦੀ ਕੀਤਾ ਜਾਵੇ ਅਤੇ ਡਿੱਗੀਆਂ ’ਚ ਪਾਣੀ ਦੀ ਸੰਭਾਲ ਤੇ ਸਾਫ ਸਫਾਈ ਦੇ ਪ੍ਰਬੰਧ ਯਕੀਨੀ ਬਣਾਏ ਜਾਣ। ਟੈਂਕ ਪੰਜ ਫੁੱਟ ਉਚੇ ਹੋਣੇ ਚਾਹੀਦੇ ਹਨ- ਐਸ ਡੀ ਓ ਇਸ ਸਬੰਧ ’ਚ ਜਨ ਸਿਹਤ ਵਿਭਾਗ ਦੇ ਐਸ ਡੀ ਓ ਜਗਮੋਹਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਜਲਘਰ ਬਹੁਤ ਜ਼ਿਆਦਾ ਪੁਰਾਣਾ ਹੈ। ਟੈਂਕ ਆਸੇ-ਪਾਸੇ ਨਾਲੋਂ ਬਹੁਤ ਨੀਂਵੇ ਹਨ ਜਦੋਂ ਕਿ ਇਹ ਧਰਾਤਲ ਨਾਲੋਂ ਪੰਜ ਫੁੱਟ ਉਚੇ ਹੋਣੇ ਚਾਹੀਦੇ ਹਨ। ਇਸ ਸਬੰਧੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *