ਕੀਰਤਪੁਰ ਸਾਹਿਬ ਵਿਖੇ ਚੱਲ ਰਹੇ ਚਾਰ ਰੋਜ਼ਾ ਜ਼ਿਲ੍ਹਾ ਪਧਰੀ ਕੌਮੀ ਸਟਾਈਲ ਕਬੱਡੀ ਟੂਰਨਾਮੈਂਟ ਹੋਏ ਸਮਾਪਤ 

Spread the love
ਸ਼੍ਰੀ ਕੀਰਤਪੁਰ ਸਾਹਿਬ 04 ਸਤੰਬਰ,(ਮਨਦੀਪ) ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਚਾਰ ਰੋਜ਼ਾ ਕੌਮੀ ਸਟਾਈਲ ਕਬੱਡੀ ਮੁਕਾਬਲੇ ਸਮਾਪਤ ਹੋ ਗਏ। ਅੰਤਿਮ ਦਿਨ ਸਕੂਲ ਦੀ ਇੰਚਾਰਜ ਪ੍ਰਿੰਸੀਪਲ ਸਿਖਾ ਅਰੋੜਾ, ਆਮ ਆਦਮੀ ਪਾਰਟੀ ਦੇ ਖੇਡ ਕੋਆਡੀਨੇਟਰ ਜਸਬੀਰ ਸਿੰਘ ਰਾਣਾ, ਕੌਂਸਲਰ ਤਲਵਿੰਦਰ ਸਿੰਘ ਬਿੱਟੂ ਨੈ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਟੂਰਨਾਮੈਂਟ ਦੇ ਉਪ ਕਨਵੀਨਰ ਭੁਪਿੰਦਰ ਸਿੰਘ ਮਿੰਟੂ ਅਤੇ ਜੋਨਲ ਸਕੱਤਰ ਅਸ਼ੋਕ ਰਾਣਾ ਨੇ ਦੱਸਿਆ ਕਿ 14 ਸਾਲ ਲੜਕੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾਂ, ਭਲਾਣ ਨੇ ਦੂਜਾ ,ਨੂਰਪੁਰ ਬੇਦੀ ਨੇ ਤੀਜਾ ਅਤੇ ਤਖਤਗੜ੍ਹ ਨੇ ਚੌਥਾ ਸਥਾਨ ਹਾਸਲ ਕੀਤਾ । 17 ਸਾਲ ਉਮਰ ਵਰਗ ਲੜਕੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾਂ ਭਲਾਨ ਨੇ ਦੂਜਾ, ਤਖਤਗੜ੍ਹ ਨੇ ਤੀਜਾ ਅਤੇ ਨੂਰਪੁਰ ਬੇਦੀ ਨੇ ਚੌਥਾ ਸਥਾਨ ਹਾਸਿਲ ਕੀਤਾ। 19 ਸਾਲ ਉਮਰ ਵਰਗ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਤਖਤਗੜ੍ਹ ਨੇ ਦੂਜਾ, ਭਲਾਨ ਨੇ ਤੀਜਾ ਅਤੇ ਨੰਗਲ ਨੇ ਚੌਥਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੌਰਾਨ ਕੁਲਦੀਪ ਸਿੰਘ ਕਾਲਾ, ਗੁਰ ਪ੍ਰਤਾਪ ਸਿੰਘ ,ਸੁਖਪ੍ਰੀਤ ਸਿੰਘ, ਦਲਜੀਤ ਸਿੰਘ ਬੀਬੀਐਮਬੀ, ਅਸ਼ਵਨੀ ਕੁਮਾਰ ਅਮਰੀਕ ਸਿੰਘ ਰਾਮ ਕੁਮਾਰ ਸੁਰਜੀਤ ਸਿੰਘ , ਅਮਰਜੀਤ ਸਿੰਘ ਲਾਡੀ, ਯਾਦਵਿੰਦਰ ਸਿੰਘ ਪੁਸ਼ਪਾ ਦੇਵੀ ਹਰਿੰਦਰ ਪਾਲ ਕੌਰ ਆਦਿ ਨੇ  ਸੇਵਾਵਾਂ ਨਿਭਾਈਆਂ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *