ਨਗਰ ਕੋਸਲ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਧੜ੍ਹਾਧੜ੍ਹ ਕੱਟੀਆ ਜਾ ਰਹੀਆਂ ਅਣ-ਅਧਿਕਾਰਤ ਕਲੋਨੀਆਂ

Spread the love

 ਨਾਇਬ ਤਹਿਸੀਲਦਾਰ ਵੱਲੋਂ ਰਿਸ਼ਵਤ ਵਸੂਲ ਕੇ ਅਣ-ਅਧਿਕਾਰਤ ਕਲੋਨੀਆਂ ਦੇ ਕਈ ਪਲਾਟਾਂ ਦੀਆਂ ਰਜਿਸਟਰੀਆਂ ਕਰਨ ਦੇ ਹੋ ਰਹੇ ਚਰਚੇ
ਕੁਝ ਵਸੀਕਾ ਨਵੀਸ ਅਧਿਕਾਰੀ ਤੱਕ ਰਿਸ਼ਵਤ ਪਹੁੰਚਾਉਣ ਲਈ ਕਰਦੇ ਨੇ ਵਿਚੋਲਗੀ

ਸ਼੍ਰੀ ਮੁਕਤਸਰ ਸਾਹਿਬ, 16 ਫਰਵਰੀ ( ਮਨਪ੍ਰੀਤ ਮੋਨੂੰ ) – ਸ਼ਹਿਰ ਦੇ ਕੁਝ ਨਾਮੀ ਵਿਅਕਤੀਆਂ ਅਤੇ ਕਾਗਜ਼ੀ ਲੀਡਰਾਂ ਵੱਲੋਂ ਟੈਕਸ ਚੋਰੀ ਕਰਕੇ ਪਿਛਲੇ ਲੰਮੇ ਸਮੇਂ ਤੋਂ ਵਾਹੀਯੋਗ ਜਮੀਨਾਂ ਨੂੰ ਕਲੋਨੀਆਂ ਦਾ ਰੂਪ ਦਿੱਤਾ ਜਾ ਰਿਹਾ ਹੈ ਅਤੇ ਮਿਲੀ-ਭੁਗਤ ਨਾਲ ਉਕਤ ਕਲੋਨੀਆਂ ਦੇ ਪਲਾਟਾਂ ਦੀਆਂ ਰਜਿਸਟਰੀਆਂ ਤੱਕ ਹੋ ਚੁੱਕੀਆਂ ਹਨ । ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਵਾਹੀਯੋਗ ਜਮੀਨਾਂ ਦੀਆਂ ਰਿਹਾਇਸ਼ੀ ਪਲਾਟਾਂ ਦੀਆਂ ਰਜਿਸਟਰੀਆਂ ਕਿਵੇ ਹੋ ਸਕਦੀਆਂ ਹਨ ? ਵਾਹੀਯੋਗ ਜਮੀਨਾਂ ਦੀਆਂ ਰਿਹਾਇਸ਼ੀ ਪਲਾਟਾਂ ਦੇ ਰੂਪ ‘ਚ ਰਜਿਸਟਰੀਆਂ ਕਰਨ ਦੇ ਬਦਲੇ ਨਾਇਬ ਤਹਿਸੀਲਦਾਰ ਵੱਲੋਂ ਪ੍ਰਤੀ ਰਜਿਸਟਰੀ ਰਿਸ਼ਵਤ ਵਸੂਲਣ ਦੇ ਖੂਬ ਚਰਚੇ ਹੋ ਰਹੇ ਹਨ । ਸ਼ਹਿਰ ‘ਚ ਇਹ ਵੀ ਚਰਚੇ ਹੋ ਰਹੇ ਹਨ ਕਿ ਅਣ-ਅਧਿਕਾਰਤ ਕਲੋਨੀਆਂ ਦੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਉਕਤ ਅਧਿਕਾਰੀ ਤੱਕ ਰਿਸ਼ਵਤ ਕੁਝ ਵਸੀਕਾ ਨਵੀਸਾਂ ਵੱਲੋਂ ਵਿਚੋਲਗੀ ਰਾਹੀ ਪਹੁੰਚਾਈ ਜਾ ਰਹੀ ਹੈ । ਜਿਸ ਕਾਰਨ ਹੀ ਨਵੀਆਂ ਕੱਟੀਆ ਜੱ ਰਹੀਆਂ ਅਣ-ਅਧਿਕਾਰਤ ਕਲੋਨੀਆਂ ਦੇ ਪਲਾਟਾਂ ਦੀਆਂ ਰਜਿਸਟਰੀਆਂ ਬਿਨ੍ਹਾਂ ਐਨ.ਓ.ਸੀ ਦੇ ਹੋ ਰਹੀਆ ਹਨ । ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਟੈਕਸ ਚੋਰੀ ਨੂੰ ਰੋਕਣ ਲਈ ਰਜਿਸਟਰੀ ਸਮੇਂ ਨਗਰ ਕੋਸਲ ਵੱਲੋਂ ਜਾਰੀ ਐਨ.ਓ.ਸੀ ਜਰੂਰੀ ਕੀਤੀ ਸੀ ਪਰ ਕੁਝ ਟੈਕਸ ਚੋਰਾਂ ਨੇ ਇਸ ਨੂੰ ਤੋੜ-ਮਰੋੜ੍ਹ ਕੇ ਪੇਸ਼ ਕੀਤਾ ਗਿਆ ਜਿਸ ਕਾਰਨ ਤਕਰੀਬਨ ਪੂਰੇ ਪੰਜਾਬ ‘ਚ ਐਨ.ਓ.ਸੀ ਦਾ ਵਿਰੋਧ ਪ੍ਰਾਪਰਟੀ ਡੀਲਰਾਂ ਆਦਿ ਵੱਲੋਂ ਕੀਤਾ ਗਿਆ ਸੀ ਅਤੇ ਅੱਜ ਦੇ ਸਮੇਂ ਐਨ.ਓ.ਸੀ ਨੂੰ ਰੱਦ ਕਰਨ ਲਈ ਧਰਨਾਂ ਲਗਾਉਣ ਵਾਲੇ ਕੁਝ ਪ੍ਰਾਪਰਟੀ ਡੀਲਰ ਹੀ ਨਜ਼ਾਇਜ ਕਲੋਨੀਆਂ ਕੱਟ ਰਹੇ ਹਨ । ਇਸੇ ਲੜ੍ਹੀ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ‘ਤੇ ਭਾਜਪਾ ਆਗੂ ਸਣੇ ਕੁਝ ਪ੍ਰਾਪਰਟੀ ਡੀਲਰਾਂ ਵੱਲੋਂ ਅਣ-ਅਧਿਕਾਰਤ ਕਲੋਨੀ ਕੱਟੀ ਜਾ ਰਹੀ ਹੈ । ਜਦ ਸਾਡੇ ਪੱਤਰਕਾਰ ਵੱਲੋਂ ਮੋਕੇ ਦੀ ਵੀਡਿਓਗ੍ਰਾਫੀ ਕਰਕੇ ਨਗਰ ਕੋਸਲ ਦੇ ਜੂਨੀਅਰ ਇੰਜੀਨੀਅਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਕੱਟੀ ਜਾ ਰਹੀ ਕਲੋਨੀ ਦੀ ਗਲੀ ਨਹੀ ਬਣਦੀ, ਉਨ੍ਹਾਂ ਸਮਾਂ ਨਗਰ ਕੋਸਲ ਵੱਲੋਂ ਕੋਈ
ਵੀ ਕਾਰਵਾਈ ਨਹੀ ਕੀਤੀ ਜਾ ਸਕਦੀ ? ਦੱਸਣਯੋਗ ਹੈ ਕਿ ਜਦ ਤੱਕ ਕੱਟੀ ਜਾ ਰਹੀ ਅਣ-ਅਧਿਕਾਰਤ ਕਲੋਨੀ ਦੀਆਂ ਗਲੀਆਂ ਆਦਿ ਬਣਦੀਆ ਹਨ ਤਦ ਤੱਕ ਤਕਰੀਬਨ ਪਲਾਟਾਂ ਦੀਆਂ ਰਜਿਸਟਰੀਆਂ ਕਲੋਨਾਇਜ਼ਰਾਂ ਵੱਲੋਂ ਕਰਵਾਇਆ ਜਾ ਚੁੱਕੀਆਂ ਹੁੰਦੀਆ ਹਨ ਅਤੇ ਬਾਅਦ ‘ਚ ਤਹਿਸੀਲਦਾਰ ਨੂੰ ਉਕਤ ਅਣ-ਅਧਿਕਾਰਤ ਕਲੋਨੀ ਦੀਆਂ ਰਜਿਸਟਰੀਆਂ’ਤੇ ਰੋਕ ਲਗਾਉਣ ਲਈ ਪੱਤਰ ਲਿਖਆ ਜਾਂਦਾ ਹੈ । ਜਿਸ ਤੋਂ ਬਾਅਦ ਪਲਾਟ ਖ੍ਰੀਦਣ ਵਾਲੇ ਵਿਅਕਤੀ ਨੂੰ ਵੇਚਣ ਸਮੇਂ ਖੱਜ਼ਲ-ਖੁਆਰ ਹੋਣਾਂ ਪੈਂਦਾ ਹੈ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ ਜਦਕਿ ਜਿਥੇ ਭ੍ਰਿਸ਼ਟਾਚਾਰ ਸ਼ਰੇਆਮ ਮਿਲੀ-ਭੁਗਤ ਨਾਲ ਹੋ ਰਿਹਾ ਹੈ ਓਥੇ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰਨ ਵਾਲਾ ਵਿਭਾਗ ਕਦੇ ਵੀ ਨਹੀ ਪਹੁੰਚਦਾ ? ਜਦ ਇਸ ਸਬੰਧੀ ਨਗਰ ਕੋਸਲ ਦੇ ਅਧਿਕਾਰੀ ਈ.ਓ ਅਤੇ ਨਾਇਬ ਤਹਿਸੀਲਦਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਸੰਪਰਕ ਨਹੀ ਹੋ ਸਕਿਆ । ਉਕਤ ਅਧਿਕਾਰੀਆਂ ਦਾ ਪੱਖ ਖਬਰ ਦੀ ਅੱਪਡੇਟ ਸਮੇਂ ਪ੍ਰਕਾਸ਼ਿਤ ਕੀਤਾ ਜਾਏਗਾ ।
  • Related Posts

    ਨਜਾਇਜ਼ ਸ਼ਰਾਬ ਬਰਾਮਦ ਕਰਕੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ  

    Spread the love

    Spread the loveਬੁਢਲਾਡਾ, ਹਾਜੀਪੁਰ  13 ਸਤੰਬਰ ( ਜਗਤਾਰ ਸਿੰਘ)ਹਾਜੀਪੁਰ  ਪੁਲਿਸ ਨੇ ਗਸ਼ਤ ਦੌਰਾਨ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਹਾਜੀਪੁਰ…

    ਭੇਤਭਰੇ ਹਾਲਾਤਾਂ ’ਚ ਬੁਝਿਆ 18 ਸਾਲਾ ਨੌਜਵਾਨੀ ਦਾ ਚਿਰਾਗ ਅੰਬੇਡਕਰ ਨਗਰ ਦੇ ਕ੍ਰਿਕਟ ਗਰਾਊਂਡ ’ਚ ਮਿਲੀ ਲਾਸ਼, ਪੁਲੀਸ ਨੇ ਜਾਂਚ ਦਾ ਪਹੀਆ ਤੇਜ਼ ਕੀਤਾ

    Spread the love

    Spread the love ਜੈਤੋ, 13 ਸਤੰਬਰ (ਮਨਜੀਤ ਸਿੰਘ ਢੱਲਾ): ਜੈਤੋ ਦੇ ਅੰਬੇਡਕਰ ਨਗਰ ਸਥਿਤ ਕ੍ਰਿਕਟ ਗਰਾਊਂਡ ਵਿੱਚ ਭੇਤਭਰੇ ਹਾਲਾਤਾਂ ਵਿੱਚ ਇੱਕ 18 ਸਾਲਾ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ…

    Leave a Reply

    Your email address will not be published. Required fields are marked *