ਅਮਰੀਕਾ ਤੋਂ ਡਿਪੋਰਟ ਨਿਸ਼ਾਨ ਨੇ ਦੱਸੀ ਸੱਚਾਈ

Spread the love
 ਰਸਤੇ ਵਿੱਚ ਲੱਗੀ ਲੱਤ ਤੇ ਸੱਟ, ਡੋਕਰਾਂ ਕੀਤੀ ਮਾਰਕੁੱਟ, ਅਮਰੀਕੀ ਕੈਂਪ ਦੇ ਹਾਲਾਤ ਮਾੜੇ
ਫੱਤੂਢੀਂਗਾ 16 ਫ਼ਰਵਰੀ ਅਮਨਦੀਪ  ਬਲਾਕ ਢਿਲਵਾਂ ਦੇ ਪਿੰਡ ਚੱਕੇਕਿ ਦੇ ਨੌਜਵਾਨ ਨਿਸ਼ਾਨ ਸਿੰਘ ਉਮਰ ਕਰੀਬ 19 ਸਾਲ ਜੋ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਡਿਪੋਰਟ ਕਰਨ ਤੋਂ ਬਾਅਦ ਆਪਣੇ ਪਿੰਡ ਚੱਕੋਕਿ ਵਾਪਿਸ ਪਰਤ ਆਇਆ। ਅੱਜ ਥਾਣਾ ਮੁਖੀ ਢਿਲਵਾਂ ਮਨਜੀਤ ਸਿੰਘ ਦੀ ਅਗਵਾਈ ਹੇਠ ਨਿਸਾਨ ਸਿੰਘ ਨੂੰ ਉਸ ਦੇ ਵਾਰਿਸਾਂ ਹਵਾਲੇ ਕੀਤੀ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨਿਸ਼ਾਨ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਚੱਕੋਕਿ ਨੇ ਦੱਸਿਆ ਕਿ ਉਹ ਸੁਨਹਿਰੇ ਭਵਿੱਖ ਲਈ 23 ਜੂਨ 2022 ਨੂੰ ਫਰਾਂਸ ਗਿਆ ਸੀ, ਬਾਅਦ ਵਿੱਚ ਫਰਾਂਸ ਤੋਂ ਅਮਰੀਕਾ ਸਿੱਧੇ ਜਾਣ ਲਈ ਉਸ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਏਜੰਟ ਨਾਲ 35 ਲੱਖ ਰੁਪਏ ਦੀ ਗੱਲਬਾਤ ਕੀਤੀ । ਉਹਨਾ ਨੇ ਜਮੀਨ ਨੂੰ ਗਹਿਣੇ ਪਾ ਕੇ ਅਤੇ ਸੋਨਾ ਵੇਚ ਕੇ ਅਤੇ ਪੈਸੇ ਵਿਆਜੀ ਫੜ ਕੇ ਉਕਤ ਏਜੰਟ ਨੂੰ ਕਰੀਬ 17 ਲੱਖ ਰੁਪਏ ਨਗਦ ਦਿੱਤੇ ਜਾਣ ਉਪਰੰਤ ਬਾਕੀ ਪੈਸੇ ਵੱਖ ਵੱਖ ਖਾਤਿਆਂ ਵਿੱਚ ਪਵਾਏ ਗਏ। 24 ਜੂਨ 2024 ਨੂੰ ਉਹ ਫਰਾਂਸ ਤੋਂ ਅਮਰੀਕਾ ਜਾਣ ਲਈ ਰਵਾਨਾ ਹੋਇਆ ਉਹਨਾ ਦੱਸਿਆ ਕਿ ਉਕਤ ਏਜੰਟ ਨੇ ਸਾਨੂੰ ਅਮਰੀਕਾ ਸਿੱਧੀ ਫਲਾਈਟ ਨਾ ਕਰਵਾ ਕੇ ਜੰਗਲਾ ਵਿੱਚੋਂ ਡੋਂਕੀ ਲਗਵਾਈ ਅਤੇ ਰਸਤੇ ਵਿੱਚ ਵੀ ਪੈਸਿਆਂ ਦੀ ਮੰਗ ਕੀਤੀ,ਉਸ ਨੂੰ ਕਰੇਟ ਵੀ ਲਗਾਇਆ ਗਿਆ. ਰਸਤੇ ਵਿੱਚ ਟੈਂਕੀ ਦੌਰਾਨ ਉਸ ਦੀ ਇੱਕ ਲੱਤ ਤੇ ਸੱਟ ਲੱਗ ਗਈ ਸੀ, ਜਿਸਦਾ ਡੰਕਰਾਂ ਨੇ ਕੋਈ ਇਲਾਜ ਨਹੀਂ ਕਰਵਾਇਆ, ਵੱਖ ਵੱਖ ਦੇਸ਼ਾਂ ਵਿੱਚੋਂ ਦੀ ਹੁੰਦਾ ਹੋਇਆ, ਬੀਤੀ 24 ਜਨਵਰੀ ਨੂੰ ਅਮਰੀਕਾ ਕੈਂਪ ਵਿੱਚ ਦਾਖਿਲ ਹੋਇਆ। ਅਮਰੀਕੀ ਕੈਂਪ ਵਿੱਚ ਵੀ ਹਾਲਾਤ ਬੁਰੇ ਸਨ, ਉਥੇ ਵੀ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ,ਅਮਰੀਕੀ ਕੀਪ ਵਿੱਚ ਪਾਕਿਸਤਾਨੀ ਟਰਾਂਸਲੇਟਰ ਨੇ ਉਸ ਨੂੰ ਦੱਸਿਆ ਕਿ ਹੁਣ ਉਸ ਨੂੰ ਭਾਰਤ ਭੇਜ ਰਹੇ ਹਨ ਨਿਸਾਨ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਅਤੇ ਸਮੂਹ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *