ਨੂਰਪੁਰ ਬੇਦੀ: ਦਿਲਜੀਤ ਚਨੌਲੀ ਪਿੰਡ ਸੈਣੀ ਮਾਜਰਾ ਵਿਖੇ ਚੱਲ ਰਹੀ ਸੱਤ ਰੋਜ਼ਾ ਪਾਵਨ ਸ੍ਰੀਮਦ ਭਾਗਵਤ ਕਥਾ ਦੇ ਅੱਜ ਪੰਜਵੇਂ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਰਧਾ ਅਤੇ ਭਾਵਨਾ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਪੂਰਾ ਕਥਾ ਪੰਡਾਲ ਰਾਧੇ-ਰਾਧੇ ਅਤੇ ਜੈ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।ਕਥਾ ਦੌਰਾਨ ਕਥਾ ਵਾਚਕ ਵੱਲੋਂ ਸੰਗਤ ਨੂੰ ਸ੍ਰੀਮਦ ਭਾਗਵਤ ਮਹਾਪੁਰਾਣ ਦੀ ਮਹਿਮਾ, ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਪਾਵਨ ਲੀਲਾਵਾਂ ਅਤੇ ਧਰਮ, ਸੇਵਾ, ਸੱਚਾਈ ਤੇ ਨੇਕ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਗਿਆ। ਭਜਨ-ਕੀਰਤਨ ਅਤੇ ਪ੍ਰਭੂ ਦੀ ਮਹਿਮਾ ਦੇ ਗੁਣਗਾਨ ਨਾਲ ਸੰਗਤ ਨੇ ਆਤਮਿਕ ਆਨੰਦ ਪ੍ਰਾਪਤ ਕੀਤਾ।ਇਸ ਧਾਰਮਿਕ ਸਮਾਗਮ ਵਿੱਚ ਦੇਵ ਰਾਜ, ਨੀਲਮ ਸ਼ਰਮਾ, ਹੇਮ ਰਾਜ, ਮੀਨਾ ਕੁਮਾਰੀ, ਹੇਮੰਤ ਸੈਣੀ, ਦੇਸ਼ ਰਾਜ ਸੈਣੀ, ਸਰਪੰਚ ਰਾਮ ਸਰੂਪ, ਮੋਹਨ ਲਾਲ, ਮੀਤ ਰਾਮ, ਜਗਤ ਰਾਮ, ਪੂਜਾ, ਕਮਲੇਸ਼, ਰੋਹਿਤ, ਸੈਕਟਰੀ ਕਿਸ਼ਨ, ਮਾਸਟਰ ਗੋਪਾਲ, ਮਾਸਟਰ ਹਰਮੇਸ਼ ਸੈਣੀ, ਸੁਰਿੰਦਰ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਸੰਗਤ ਹਾਜ਼ਰ ਰਹੀ।ਪ੍ਰਬੰਧਕਾਂ ਵੱਲੋਂ ਕਥਾ ਵਿੱਚ ਪਹੁੰਚ ਰਹੀ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਨੂੰ ਭਗਤੀ, ਸੇਵਾ ਅਤੇ ਸਦਭਾਵਨਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੱਤ ਰੋਜ਼ਾ ਕਥਾ ਦੇ ਬਾਕੀ ਦੋ ਦਿਨਾਂ ਵਿੱਚ ਵੀ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।