ਬੈਂਸ ਦੀ ਆਂਗਣਵਾੜੀ ਚ ਮਮਤਾ ਦਿਵਸ ਮਨਾਇਆ 

Spread the love
ਨੂਰਪੁਰ ਬੇਦੀ 16 ਸਤੰਬਰ (ਦਲਜੀਤ ਚਨੌਲੀ ) ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਬੈਂਸ ਦੀ ਆਂਗਨਵਾੜੀ ਵਿਖੇ ਸਿਵਲ ਸਰਜਨ ਰੂਪ ਨਗਰ ਵਿਵੇਕ ਕੁਮਾਰ ਅਤੇ ਐਸਐਮਓ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਮਮਤਾ ਦਿਵਸ ਮਨਾਇਆ ਗਿਆ । ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ, ਗਰਭਵਤੀ ਮਾਵਾਂ ਦਾ ਟੀਕਾਕਰਨ ਕੀਤਾ ਗਿਆ । ਇਸ ਦੌਰਾਨ ਏ.ਐਨ.ਐਮ ਸ਼ਿਵਾਨੀ ਅਤੇ ਦਲਜੀਤ ਕੌਰ ਨੇ ਐਚ.ਪੀ.ਵੀ ਦੇ ਟੀਕਾ ਕਰਨ ਸਬੰਧੀ ਪਿੰਡ ਵਾਸੀ ਅਤੇ ਔਰਤਾਂ ਨੂੰ ਮੋਟੀਵੇਟ ਕੀਤਾ । ਹੈਲਥ ਵਰਕਰ ਹਰਮਿੰਦਰ ਕੁਮਾਰ ਨੇ ਬਰਸਾਤ ਦੇ ਮੌਸਮ ਕਾਰਨ ਡੇਂਗੂ ਮਲੇਰੀਆ ਅਤੇ ਸਵਾਇਨ ਫਲੂ ਦੇ ਬਚਾਓ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਉਹਨਾਂ ਨੇ ਪਿੰਡ ਵਾਸੀਆਂ ਨੂੰ ਡੇਂਗੂ ਅਤੇ ਫਲੂ ਸਬੰਧੀ ਜਾਗਰੂਕ ਕੀਤਾ ਅਤੇ ਸਮੇਂ ਰਹਿੰਦੇ ਹੀ ਇਸ ਬਿਮਾਰੀ ਸਬੰਧੀ ਪਤਾ ਲੱਗਦੇ ਸਾਰ ਹੀ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਣ ਦੀ ਅਪੀਲ ਕੀਤੀ ।ਇਸ ਮੌਕੇ ਹੈਲਥ ਵਰਕਰ ਹਰਵਿੰਦਰ ਕੁਮਾਰ, ਏ.ਐਨ.ਐਮ ਸ਼ਿਵਾਨੀ, ਦਲਜੀਤ ਕੌਰ, ਆਸ਼ਾ ਵਰਕਰਾਂ ਪ੍ਰਵੀਨ ਕੁਮਾਰੀ, ਹਰਵਿੰਦਰ ਕੌਰ ਅਤੇ ਰਣਜੀਤ ਕੌਰ ਹਾਜ਼ਰ ਸੀ
  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *