ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਲੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

Spread the love
ਪੱਟੀ ਸਦੀਕ, 16 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ। ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਸਫ਼ਲਪ੍ਰੀਤ ਸਿੰਘ ਅਤੇ ਐਡਵੋਕੇਟ ਰਜਤ ਥਰੇਜਾ ਨੇ ਨਵ-ਨਿਰਵਾਚਿਤ ਪ੍ਰਧਾਨ ਅਮਨਦੀਪ ਬੱਬੂ ਧਾਲੀਵਾਲ ਅਤੇ ਉਨ੍ਹਾਂ ਦੇ ਪੂਰੇ ਪੈਨਲ ਨੂੰ ਇਸ ਸ਼ਾਨਦਾਰ ਜਿੱਤ ‘ਤੇ ਮੁਬਾਰਕਬਾਦ ਪੇਸ਼ ਕੀਤੀ।ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਵਿੱਚ ਉਪ ਪ੍ਰਧਾਨ ਵਜੋਂ ਸ਼ਰੂਤੀ ਭੀਮਵਾਲ, ਸਕੱਤਰ ਵਜੋਂ ਗੌਰਵ ਧੂੜੀਆ, ਸੰਯੁਕਤ ਸਕੱਤਰ ਵਜੋਂ ਨੇਹਾ ਸ਼੍ਰੀ ਅਤੇ ਖਜ਼ਾਨਚੀ ਵਜੋਂ ਰਿਧਮ ਵਧਵਾ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ। ਨਵੀਂ ਟੀਮ ਨੂੰ ਵਧਾਈ ਦੇਣ ਵਾਲਿਆਂ ਵਿੱਚ ਐਡਵੋਕੇਟ ਚਿਮਨ ਲਾਲ, ਐਡਵੋਕੇਟ ਬੰਟੀ, ਐਡਵੋਕੇਟ ਜਗਦੀਸ਼, ਐਡਵੋਕੇਟ ਗੋਕਲ ਮਿੱਢਾ ਅਤੇ ਐਡਵੋਕੇਟ ਸ਼ਰਵਣ ਕੁਮਾਰ ਸਮੇਤ ਬਾਰ ਦੇ ਕਈ ਹੋਰ ਪ੍ਰਮੁੱਖ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਨਵੀਂ ਟੀਮ ਤੋਂ ਵਕੀਲਾਂ ਅਤੇ ਅਦਾਲਤੀ ਕੰਮਕਾਜ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਨ ਦੀ ਉਮੀਦ ਪ੍ਰਗਟਾਈ।
  • Related Posts

    ਜੈਤੋ ਵਿੱਚ ਵਿਦਿਆਰਥੀ ਜਥੇਬੰਦੀ ਦੀ ਨਵੀਂ ਕਮਾਨ, ਰਣਜੋਧ ਸਿੰਘ ਮੜਾਕ ਬਣੇ ਪ੍ਰਧਾਨ ਸਿੱਖਿਆ ਦੇ ਮੁੱਦਿਆਂ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ; 26 ਸਤੰਬਰ ਦੀ ਮੋਗਾ ਰੈਲੀ ਵਿੱਚ ਵਿਦਿਆਰਥੀਆਂ ਦੀ ਵੱਡੀ ਸ਼ਮੂਲੀਅਤ ਦਾ ਫ਼ੈਸਲਾ

    Spread the love

    Spread the loveਜੈਤੋ, 17 ਸਤੰਬਰ (ਮਨਜੀਤ ਸਿੰਘ ਢੱਲਾ)-ਯੂਨੀਵਰਸਿਟੀ ਕਾਲਜ ਜੈਤੋ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਵਿਦਿਆਰਥੀਆਂ ਦੀ ਮੀਟਿੰਗ ਕਰਵਾਈ ਗਈ, ਜਿਸ ਦੌਰਾਨ ਜਥੇਬੰਦੀ ਦੀ 18 ਮੈਂਬਰੀ ਕਮੇਟੀ ਦੀ ਚੋਣ…

    ਗੁੱਗਾ ਜਾਹਰ ਵੀਰ ਦਾ 30ਵਾਂ ਸਾਲਾਨਾ ਭੰਡਾਰਾ 19 ਸਤੰਬਰ ਨੂੰ ਸਵੇਰੇ ਕੀਰਤਨ ਤੇ ਹਵਨ, ਦੁਪਹਿਰ ਨੂੰ ਭੰਡਾਰਾ, ਸ਼ਾਮ ਨੂੰ ਬੱਚਿਆਂ ਦੀਆਂ ਕੁਸ਼ਤੀਆਂ ਤੇ ਜਾਗਰਣ 

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,17 ਸਤੰਬਰ,(ਮਨਦੀਪ) =ਗੁੱਗਾ ਜਾਹਰ ਵੀਰ ਪ੍ਰਬੰਧਕ ਕਮੇਟੀ ਭਟੋਲੀ ਕੀਰਤਪੁਰ ਸਾਹਿਬ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਵੀਰ ਨੂੰ ਸਮਰਪਿਤ 30ਵਾਂ ਸਾਲਾਨਾ ਭੰਡਾਰਾ…

    Leave a Reply

    Your email address will not be published. Required fields are marked *