ਸਰਕਾਰੀ ਮਿਡਲ ਸਕੂਲ ਕਿਲਿਆਂਵਾਲੀ ਹਾਈ ਸਕੂਲ ਵਜੋਂ ਅਪਗ੍ਰੇਡ ਤੇ ਫੰਕਸ਼ਨਲ; ਇਲਾਕੇ ਵਿੱਚ ਖੁਸ਼ੀ ਦੀ ਲਹਿਰ ਲਗਭਗ 52 ਸਾਲਾਂ ਦੀ ਲੰਬੀ ਉਡੀਕ ਬਾਅਦ ਵਿਦਿਆਰਥੀਆਂ ਨੂੰ ਮਿਲੀ ਵੱਡੀ ਸੌਗਾਤ ਪਲਾਨਿੰਗ ਬੋਰਡ ਫਾਜ਼ਿਲਕਾ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਦੇ ਯਤਨ ਲਿਆਏ ਰੰਗ

Spread the love
ਪੱਟੀ ਸਦੀਕ, 16 ਸਤੰਬਰ (ਬਲਕਰਨ ਸਿੰਘ ਮਸ਼ਾਲ): ਪਿੰਡ ਕਿਲਿਆਂਵਾਲੀ ਦੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਇੱਕ ਇਤਿਹਾਸਕ ਅਤੇ ਖ਼ੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਲਗਭਗ 52 ਸਾਲਾਂ ਤੋਂ ਮਿਡਲ ਪੱਧਰ ਤੱਕ ਸੀਮਤ ਰਿਹਾ ਸਰਕਾਰੀ ਮਿਡਲ ਸਕੂਲ ਕਿਲਿਆਂਵਾਲੀ ਹੁਣ ਅਪਗ੍ਰੇਡ ਹੋ ਕੇ ਹਾਈ ਸਕੂਲ ਵਜੋਂ ਪੂਰੀ ਤਰ੍ਹਾਂ ਫੰਕਸ਼ਨਲ ਹੋ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਸਕੂਲ ਦੀ ਨਵੀਂ ਤਕਦੀਰ ਦਾ ਆਗਾਜ਼ ਬੀਤੀ 27 ਜੁਲਾਈ 2026 ਨੂੰ ਹੋਇਆ। ਚੇਅਰਮੈਨ ਉਪਕਾਰ ਸਿੰਘ ਜਾਖੜ ਦੇ ਅਥੱਕ ਯਤਨ ਪਿੰਡ ਦੇ ਬੱਚਿਆਂ ਨੂੰ ਉੱਚ ਸਿੱਖਿਆ ਲਈ ਦੂਰ-ਦੁਰਾਡੇ ਨਾ ਜਾਣਾ ਪਵੇ, ਇਸ ਗੰਭੀਰ ਸਮੱਸਿਆ ਨੂੰ ਮੱਦੇਨਜ਼ਰ ਰੱਖਦਿਆਂ ਪਲਾਨਿੰਗ ਬੋਰਡ ਫ਼ਾਜ਼ਿਲਕਾ ਦੇ ਚੇਅਰਮੈਨ ਸ. ਉਪਕਾਰ ਸਿੰਘ ਜਾਖੜ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ। ਉਨ੍ਹਾਂ ਦੇ ਨਿਰੰਤਰ ਯਤਨਾਂ ਸਦਕਾ ਹੀ ਇਸ ਸਕੂਲ ਨੂੰ ਹਾਈ ਪੱਧਰ ‘ਤੇ ਅਪਗ੍ਰੇਡ ਕਰਵਾਉਣ ਦਾ ਸੁਪਨਾ ਸੱਚ ਹੋਇਆ ਹੈ। ਇਸ ਮਹੱਤਵਪੂਰਨ ਪ੍ਰਾਪਤੀ ਨਾਲ ਸਮੁੱਚੇ ਇਲਾਕੇ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੈ। ਸਕੂਲ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਸੁਚਾਰੂ ਬਣਾਉਣ ਲਈ ਮਿਤੀ 01 ਸਤੰਬਰ 2026 ਨੂੰ ਸ਼੍ਰੀ ਧਰਮਵੀਰ ਜੀ ਨੇ ਸਰਕਾਰੀ ਹਾਈ ਸਕੂਲ ਕਿਲਿਆਂਵਾਲੀ ਵਿਖੇ ਬਤੌਰ ਹੈੱਡਮਾਸਟਰ ਅਹੁਦਾ ਸੰਭਾਲ ਲਿਆ है। ਇਸ ਮੌਕੇ ਪਿੰਡ ਦੇ ਸਰਪੰਚ ਸ. ਦੋਲਾ ਸਿੰਘ, ਸਮੂਹ ਪਿੰਡ ਵਾਸੀਆਂ, ਸਕੂਲ ਇੰਚਾਰਜ, ਸਟਾਫ ਅਤੇ ਸਕੂਲ ਮੈਨੇਜਮੈਂਤ ਕਮੇਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਪਿੰਡ ਵਾਸੀਆਂ ਨੇ ਚੇਅਰਮੈਨ ਉਪਕਾਰ ਸਿੰਘ ਜਾਖੜ ਅਤੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਸਵਾਗਤ ਧੰਨਵਾਦ ਕੀਤਾ ਹੈ। ਇਸ ਮੌਕੇ ਸਰਪੰਚ, ਸਮੂਹ ਪੰਚਾਇਤ, ਸ਼੍ਰੋਮਣੀ ਗੁਰਦੁਆਰਾ ਸਾਹਿਬ ਦੇ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਐੱਚ.ਐੱਮ. ਸਾਹਿਬ, ਰਾਜੋ ਰਾਣੀ, ਸੁਕੈਨ ਵੈਦ ਅਤੇ ਸਮੁੱਚਾ ਸਕੂਲ ਸਟਾਫ਼ ਵੀ ਮੌਜੂਦ ਰਿਹਾ।*ਮ
  • Related Posts

    ਮੁਕਤਸਰ ਸ਼ਹਿਰ ਵਿੱਚ ਅੱਠ ਘੰਟਿਆਂ ਤੋਂ ਬਿਜਲੀ ਗੁੱਲ, ਜਨਜੀਵਨ ਪ੍ਰਭਾਵਿਤ  ਅਨੁਰਾਗ ਸ਼ਰਮਾ ਨੇ ਸਰਕਾਰ ਨੂੰ ਘੇਰਿਆ 

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 16 ਸਤੰਬਰ ( ਮਨਪ੍ਰੀਤ ਮੋਨੂੰ ) : ਮੁਕਤਸਰ ਸ਼ਹਿਰ ਵਿੱਚ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਭਗ ਅੱਠ ਘੰਟਿਆਂ ਤੋਂ ਬਿਜਲੀ ਬੰਦ ਰਹਿਣ ਕਾਰਨ…

    ਸਾਈਬਰ ਅਪਰਾਧ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਅਤੇ CPR ਦੀ ਪ੍ਰੈਕਟੀਕਲ ਸਿਖਲਾਈ

    Spread the love

    Spread the love ਸ੍ਰੀ ਮੁਕਤਸਰ ਸਾਹਿਬ, 16 ਸਤੰਬਰ ( ਮਨਪ੍ਰੀਤ ਮੋਨੂੰ )=ਸਰਕਾਰੀ ਮਿਡਲ ਸਕੂਲ ਅਟਾਰੀ, ਮੁਕਤਸਰ-1 ਵਿਖੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਤੋਂ ਬਚਾਅ ਅਤੇ ਸਾਈਬਰ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਲਈ…

    Leave a Reply

    Your email address will not be published. Required fields are marked *