ਫਗਵਾੜਾ 17 ਫਰਵਰੀ ( ਪ੍ਰੀਤ ਕੌਰ ਪ੍ਰੀਤੀ)ਗੁਰਦੁਆਰਾ ਸੁਖਚੈਨਆਣਾ ਸਾਹਿਬ ਵਲੋਂ ਸ. ਪ੍ਰਿਤਪਾਲ ਸਿੰਘ ਜੀ ਦੇ ਸਮੂਹ ਪਰਿਵਾਰ ਅਤੇ ਸਮੂਹ ਸਾਧ ਸੰਗਤ ਦੇ ਭਰਭੂਰ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਸਮਾਗਮ ਵਿੱਚ ਭਾਈ ਜਰਨੈਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ,ਭਾਈ ਕੇਵਲ ਸਿੰਘ ਕਥਾ ਵਾਚਕ ,ਭਾਈ ਸਤਿੰਦਰਜੀਤ ਸਿੰਘ ਖਾਲਸਾ, ਭਾਈ ਕਰਮ ਸਿੰਘ ਜਲੰਧਰ ਵਾਲੇ , ਭਾਈ ਸ਼ਮਸ਼ੇਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੁਖਚੈਨਆਣਾ ਸਾਹਿਬ ਆਦਿ ਜਥਿਆ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ । ਸਮਾਗਮ ਵਿੱਚ ਸ਼ਹਿਰ ਅਤੇ ਇਲਾਕੇ ਦੀਆ ਸੰਗਤਾ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਇਸ ਮੌਕੇ ਸ.ਨਰਿੰਦਰ ਸਿੰਘ ਮੈਨੇਜਰ,ਭਾਈ ਜਤਿੰਦਰ ਸਿੰਘ ਖਾਲਸਾ ਸਮਾਜ ਸੇਵਕ ,ਡਾ. ਗੁਰਨਾਮ ਸਿੰਘ ਰਸੂਲਪੁਰ, ਪ੍ਰਿੰਸੀਪਲ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ,ਗੁਰਪ੍ਰੀਤ ਸਿੰਘ ਅਕਾਊਂਟੈਂਟ,ਭਾਈ ਹਰਜਿੰਦਰ ਸਿੰਘ ਸਟੋਰ ਕੀਪਰ,ਮੋਹਣ ਸਿੰਘ ਸ਼ਾਹੀ , ਸ. ਅਵਤਾਰ ਸਿੰਘ ਮੰਗੀ ,ਰਵਿੰਦਰ ਸਿੰਘ ਰਾਏ, ਸ. ਹਰਵਿੰਦਰ ਸਿੰਘ ਬਾਵਾ,ਗੁਰਦੀਪ ਸਿੰਘ ਖੇੜਾ,ਜਸਵਿੰਦਰ ਸਿੰਘ ਘੁੰਮਣ,ਤਰਸੇਮ ਸਿੰਘ ਸੇਮੀ ,ਭਾਈ ਬਲਵਿੰਦਰ ਸਿੰਘ ਹੈਡ ਗ੍ਰੰਥੀ, ਭਾਈ ਅੰਮ੍ਰਿਤਪਾਲ ਸਿੰਘ ,ਜਸਵੀਰ ਸਿੰਘ ਢਿੱਲੋਂ,ਕੁਲਵਿੰਦਰ ਸਿੰਘ ਕਿੰਦਾ,ਅਮਰਜੀਤ ਸਿੰਘ ਬੱਬਲੀ ,ਅਰਵਿੰਦਰ ਸਿੰਘ ਨੀਟਾ ਆਦਿ ਹਾਜ਼ਰ ਸਨ ।ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।