ਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ ਜਲੰਧਰ ਵੱਲੋਂ ਮਹੀਨਾਵਾਰੀ ਸਮਾਗਮ  ਅਤੇ ਕਵੀ ਦਰਬਾਰ  ਕਰਵਾਇਆ ਗਿਆ

Spread the love
ਫਗਵਾੜਾ, ਜਲੰਧਰ 17 ਫਰਵਰੀ (ਪ੍ਰੀਤ ਕੌਰ ਪ੍ਰੀਤੀ)ਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ, ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ. ਬੇਅੰਤ ਸਿੰਘ ਸਰਹੱਦੀ ਜੀ ਦੀ ਰਹਿਨੁਮਾਈ ਹੇਠ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਸਮਾਗਮ ਅਤੇ ਕਵੀ ਦਰਬਾਰ ਮਿਤੀ 15 ਫਰਵਰੀ  2025, ਦਿਨ ਸ਼ਨੀਵਾਰ ਨੂੰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸਭਾ ਦੇ ਅੰਬੈਸਡਰ ਰਮੇਸ਼ ਚੰਦਰ ਜੀ ਵਿਸ਼ੇਸ਼ ਮਹਿਮਾਨ ਨਵਤੇਜ ਗੜ੍ਹਦੀਵਾਲਾ ਸੇਵਾਮੁਕਤ ਪ੍ਰਿੰਸੀਪਲ ਸਨ। ਇਨ੍ਹਾਂ ਮਹਾਨ ਸ਼ਖਸੀਅਤਾਂ ਨੂੰ ‘ਪੰਜਾਬੀ ਮਾਂ ਬੋਲੀ’ ਦਾ ਮਾਣ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ‘ਚ ਵਿਸ਼ੇਸ਼ ਤੌਰ ‘ਤੇ ਉੱਘੇ ਸਾਹਿਤਕਾਰ ਸੰਧੂ  ਵਰਿਆਣਵੀ, ਡਾ. ਬਲਦੇਵ ਸਿੰਘ ਬੱਦਨ, ਰਮੇਸ਼ ਚੰਦਰ, ਨਵਤੇਜ ਗੜ੍ਹਦੀਵਾਲਾ, ਪ੍ਰੋ. ਬਲਦੇਵ ਸਿੰਘ ਬੱਲੀ, ਸ੍ਰ. ਸੁਰਜੀਤ ਸਿੰਘ ਸਸਤਾ ਆਇਰਨ, ਹਰਭਜਨ ਸਿੰਘ ਨਾਹਲ, ਪਰਵੀਨ ਅਬਰੋਲ, ਗੁਰਬਚਨ ਕੌਰ ਦੁਆ ਸ਼ਾਮਿਲ ਸਨ। ਸਭਾ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਕਵੀਆਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਭਾ ਵੱਲੋ ਸਾਰੇ ਪਹੁੰਚੇ ਪ੍ਰਧਾਨਗੀ ਮੰਡਲ ਦੇ ਮਹਿਮਾਨਾਂ ਅਤੇ ਕਵੀਆਂ ਦਾ ਹਾਰ ਪਾ ਕੇ ਸਵਾਗਤ ਕੀਤਾ। ਹਰ ਵਾਰ ਦੀ ਤਰ੍ਹਾਂ ਕਵੀ ਦਰਬਾਰ ਵੀ ਕਰਵਾਇਆ ਗਿਆ।ਇਸ ਵਾਰ ਦੇ ਕਵੀ ਦਰਬਾਰ ਦਾ ਵਿਸ਼ਾ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ 648ਵੇਂ ਆਗਮਨ ਪੁਰਬ ਨੂੰ ਸਮਰਪਿਤ ਸੀ। ਜਿਸ ਵਿਚ ਉੱਘੇ ਕਵੀਆਂ ਨੇ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਆਗਮਨ ਪੁਰਬ ‘ਤੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਨ੍ਹਾਂ ਕਵੀਆਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਦੇ ਸਾਰੇ ਵਿਦਵਾਨਾਂ ਨੇ ਵੀ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਆਗਮਨ ਪੁਰਬ ‘ਤੇ ਆਪਣੇ ਕੀਮਤੀ ਵਿਚਾਰਾਂ ਅਤੇ ਕਵਿਤਾਵਾਂ ਨਾਲ ਸਾਂਝ ਪਾਈ।  ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ  ਜਨਰਲ ਸਕੱਤਰ ਪਰਮ ਦਾਸ ਹੀਰ ਨੇ ਬਾਖੂਬੀ ਨਿਭਾਈ। ਉਨ੍ਹਾਂ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਰੇ ਮੈਂਬਰ ਸਾਹਿਬਾਨ ਜੀ ਦਾ ਸਵਾਗਤ ਅਤੇ ਧੰਨਵਾਦ ਵੀ ਕੀਤਾ।ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ, ਸੰਧੂ ਵਰਿਆਣਵੀ, ਡਾ. ਬਲਦੇਵ ਸਿੰਘ ਬੱਦਨ, ਪਰਮ ਦਾਸ ਹੀਰ, ਸੁਰਜੀਤ ਸਿੰਘ ਸਸਤਾ ਆਇਰਨ ਨੇ ਮੁੱਖ ਮਹਿਮਾਨ ਰਮੇਸ਼ ਚੰਦਰ ਅਤੇ ਵਿਸੇਸ਼ ਮਹਿਮਾਨ ਨਵਤੇਜ ਗੜ੍ਹਦੀਵਾਲਾ ਨੂੰ ਦਾ ਸਭਾ ਵੱਲੋ ‘ਪੰਜਾਬੀ ਮਾਂ ਬੋਲੀ’ ਦਾ ਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਸਨਮਾਨਿਤ ਕੀਤਾ ਗਿਆ।
ਇਹ ਅੰਕਲ ਨੂੰ ਕਹਿੰਦੇ ਅੰਕਲ ਜੀ ਤੁਹਾਨੂੰ ਸਾਹਿਬਾ ਪਸੰਦ ਤੁਹਾਡੀ ਬਣਦੀ ਤੁਹਾਨੂੰ ਕੀ ਲੈਣਾ ਦੇਣਾਇਸ ਪ੍ਰੋਗਰਾਮ ਵਿੱਚ ਪ੍ਰਧਾਨ ਹਰਭਜਨ ਸਿੰਘ ਨਾਹਲ, ਪਰਮਦਾਸ ਹੀਰ (ਜਨਰਲ ਸਕੱਤਰ), ਸੰਧੂ ਵਰਿਆਣਵੀ, ਡਾ. ਬਲਦੇਵ ਸਿੰਘ ਬੱਦਨ, ਰਮੇਸ਼ ਚੰਦਰ, ਨਵਤੇਜ ਗੜ੍ਹਦੀਵਾਲਾ, ਪ੍ਰੋ. ਬਲਦੇਵ ਸਿੰਘ ਬੱਲੀ, ਪਰਵੀਨ ਅਬਰੋਲ, ਗੁਰਬਚਨ ਕੌਰ ਦੁਆ, ਸੁਖਦੇਵ ਸਿੰਘ ਗੰਢਵਾਂ, ਡਾ. ਮਨੋਜ ਫਗਵਾੜਵੀ, ਹਰਬੰਸ ਸਿੰਘ ਕਲਸੀ, ਗੁਰਦੀਪ ਸਿੰਘ ਉਜਾਲਾ, ਸੁਰਜੀਤ ਸਿੰਘ ਸਸਤਾ ਆਇਰਨ, ਜਸਪਾਲ ਜੀਰਵੀ, ਅਵਤਾਰ ਸਿੰਘ ਖਾਲਸਾ, ਮਨਜੀਤ ਕੌਰ, ਕੁਲਵਿੰਦਰ ਸਿੰਘ ਗਾਖ਼ਲ, ਹਰਜਿੰਦਰ ਸਿੰਘ ਜਿੰਦੀ, ਤਰਸੇਮ ਜਲੰਧਰੀ, ਦਿਲਸ਼ਾਨ  ਸ਼ੌਕਤ, ਮਹਿੰਦਰ ਸਿੰਘ ਅਨੇਜਾ, ਕੁਲਵਿੰਦਰ ਪਾਲ, ਇੰਦਰ ਸਿੰਘ ਮਿਸਰੀ, ਅੰਮ੍ਰਿਤਪਾਲ ਸਿੰਘ ਹਾਮੀ, ਬਲਜੀਤ ਕੌਰ ਜਲੰਧਰ, ਅਮਰਿੰਦਰ ਸਿੰਘ ਲਾਲੀ ਜੈਦ ਅਤੇ ਸਾਹਿਬਾ ਜੀਟਨ ਕੌਰ ਵੀ ਸ਼ਾਮਿਲ ਹੋਏ। ਅੰਤ ਵਿੱਚ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *