ਅੰਤਰਰਾਸ਼ਟਰੀ ਰੰਗਮੰਚ ਦਿਵਸ ਮੌਕੇ ਕੀਤਾ ਗਿਆ ਨਾਟਕ ਦਾ ਪ੍ਰਦਰਸ਼ਨ

Spread the love

ਅਜੋਕੇ ਦੌਰ ਵਿੱਚ ਨਾਟਕ ਪ੍ਰਦਰਸ਼ਨ ਕਰਵਾਉਣਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੱਭਿਆਚਾਰ, ਕਲਾ ਅਤੇ ਸਾਹਿਤ ਵਿਧਾਵਾਂ ਨਾਲ ਜੋੜਨ ਦਾ ਪੁਰਜ਼ੋਰ ਯਤਨ ਹੈ – ਜਸਪ੍ਰੀਤ ਕੌਰ

ਕਪੂਰਥਲਾ , 27 ਮਾਰਚ (ਕੌੜਾ)- ਅੰਤਰਰਾਸ਼ਟਰੀ ਰੰਗਮੰਚ ਦਿਵਸ ਤੇ  ਜ਼ਿਲ੍ਹਾ ਭਾਸ਼ਾ ਦਫਤਰ ਕਪੂਰਥਲਾ ਦੇ ਸਮੁੱਚੇ ਸਟਾਫ਼ ਵੱਲੋਂ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਦੇ ਸਹਿਯੋਗ ਨਾਲ ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ ਨਾਮਵਰ ਸ਼ਾਇਰਾ ਦੇ ਜੀਵਨ ਨੂੰ ਸਮਰਪਿਤ ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ” ਦਾ ਮੰਚਨ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਕੀਤਾ ਗਿਆ।

ਡਾ. ਹੇਮੰਤ ਸ਼ਰਮਾ ਵਾਈਸ ਚਾਂਸਲਰ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਅਤੇ ਰਜਿਸਟਰਾਰ ਸ੍ਰੀ ਕੁਨਾਲ ਬੈਂਸ ਜੀ ਦੀ ਪ੍ਰਧਾਨਗੀ ਹੇਠ ਹੋਏ ਇਸ ਨਾਟਕ ਦੀ ਸ਼ੁਰੂਆਤ ਸ਼੍ਰੀਮਤੀ ਮੋਨਿਕਾ ਹੰਸਪਾਲ ਡੀਨ ਅਕੈਡਮਿਕਸ ਅਤੇ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਸੁਆਗਤੀ ਸ਼ਬਦਾਂ ਨਾਲ ਕੀਤੀ ਅਤੇ ਇਸ ਨਾਟਕ ਮੰਚਨ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਇਰਸ਼ਾਦ ਅਹਿਮਦ ਖ਼ਾਨ ਜੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਮੁਜਾਹਿਦ ਹਸਨ ਜੀ ਨੇ ਸ਼ਿਰਕਤ ਕੀਤੀ। ਉਹਨਾਂ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਤਕਨੀਕੀ ਦੌਰ ਵਿੱਚ ਅਜਿਹੇ ਉਪਰਾਲੇ ਕਰਨਾ ਜ਼ਰੂਰੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਸੱਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਪ੍ਰੇਰਿਤ ਕੀਤਾ।

ਨਿਰਦੇਸ਼ਕ ਅਤੇ ਲੇਖਕ ਸ਼੍ਰੀ ਰਾਜਵਿੰਦਰ  ਅਤੇ ਅਦਾਕਾਰਾ ਨੂਰ ਕਮਲ ਵਲੋਂ ਪ੍ਰਦਰਸ਼ਨ ਕੀਤੇ ਗਏ ਇਸ ਨਾਟਕ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ਼ ਕਰਦਿਆਂ ਸ਼੍ਰੀ ਇਰਸ਼ਾਦ ਅਹਿਮਦ ਖ਼ਾਨ  ਨੇ ਕਿਹਾ ਕਿ ਇਹ ਸੁਖਵਿੰਦਰ ਅੰਮ੍ਰਿਤ ਦੀ ਜੀਵਨੀ ਤੇ ਆਧਾਰਿਤ ਨਾਟਕ ਨੇ ਸਭ ਨੂੰ ਬਹੁਤ ਭਾਵੁਕ ਅਤੇ ਪ੍ਰੇਰਿਤ ਕੀਤਾ ਹੈ।

ਜ਼ਿਲ੍ਹਾ ਭਾਸ਼ਾ ਦਫਤਰ ,ਕਪੂਰਥਲਾ ਦੀ ਟੀਮ ਵੱਲੋਂ ਇਸ ਮੌਕੇ ਸ਼੍ਰੀ ਇਰਸ਼ਾਦ ਅਹਿਮਦ ਖ਼ਾਨ (ਮੁੱਖ ਮਹਿਮਾਨ) ਸ਼੍ਰੀ ਹੇਮੰਤ ਸ਼ਰਮਾ (ਪ੍ਰਧਾਨਗੀ)  ਸ਼੍ਰੀ ਮੁਜਾਹਿਦ ਹਸਨ  (ਵਿਸ਼ੇਸ਼ ਮਹਿਮਾਨ) ਸ਼੍ਰੀ ਕੁਨਾਲ ਬੈਂਸ ਰਜਿਸਟਰਾਰ ਅਤੇ ਸ਼੍ਰੀਮਤੀ ਸਵੇਤਾ ਵਿਸ਼ਿਸ਼ਟ ਹਿਊਮਨ ਰਿਸੋਰਸ ਦਾ ਅਵਾਰਡ ਜੇਤੂ ਪੁਸਤਕ “ਤੇਰੇ ਲਈ” ਅਤੇ ਫੁਲਕਾਰੀ ਦਿੰਦੇ ਹੋਏ ਸਨਮਾਨ ਕੀਤਾ ਗਿਆ।

ਸ਼੍ਰੀਮਤੀ ਜਸਪ੍ਰੀਤ ਕੌਰ ਜੀ ਨੇ ਯੂਨੀਵਰਸਿਟੀ ਦੇ ਸਟੂਡੈਂਟ ਵੈਲਫ਼ੇਅਰ ਸ਼੍ਰੀਮਤੀ ਗੁਰਗੀਤ ਕੌਰ ਨੂੰ ਪੌਦੇ ਅਤੇ ਫ਼ੁਲਕਾਰੀ ਨਾਲ ਸਨਮਾਨਿਤ ਕੀਤਾ ਅਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਅਤੇ ਅਦਾਕਾਰਾ ਨੂਰ ਕਮਲ ਜੀ ਨੂੰ ਫ਼ੁਲਕਾਰੀ ਨਾਲ ਸਨਮਾਨਿਤ ਕੀਤਾ। ਸ਼੍ਰੀ ਸ਼ਹਿਬਾਜ਼ ਖ਼ਾਨ ਅਤੇ ਸ਼੍ਰੀਮਤੀ ਮੁਨੱਜ਼ਾ ਇਰਸ਼ਾਦ ਨੂੰ ਖੂਬਸੂਰਤ ਮੰਚ ਸੰਚਾਲਨ ਲਈ  ਸਨਮਾਨਿਤ ਕੀਤਾ।

ਇਸ ਮੌਕੇ ਸਮੁੱਚੀ ਟੀਮ ਵੱਲੋਂ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਦੇ ਭੰਗੜਾ ਕੋਚ ਸ਼੍ਰੀ ਗੁਰਜੀਵਨ ਜੀ ਜਿਹਨਾਂ ਦੀ ਮਿਹਨਤ ਸਦਕਾ ਉਨ੍ਹਾਂ ਦੀ ਟੀਮ ਕੌਮਾਂਤਰੀ ਪੱਧਰ ਤੇ ਦੂਜੇ ਦਰਜੇ ਤੇ ਆਈ ਹੈ, ਨੂੰ ਸਨਮਾਨਿਤ ਕੀਤਾ ਅਤੇ ਸਾਰੀ ਟੀਮ ਦੇ ਵਿਦਿਆਰਥੀਆਂ ਨੂੰ ਮੈਡਲ ਦਿੱਤੇ।

ਸ਼੍ਰੀਮਤੀ ਜਸਪ੍ਰੀਤ ਕੌਰ ਜੀ ਨੇ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਦੇ ਸਾਰੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕੇ ਉਹਨਾਂ ਵੱਲੋਂ ਅਜਿਹੇ ਉਪਰਾਲੇ ਦੀ ਪ੍ਰਧਾਨਗੀ ਕਰਨਾ ਸ਼ਲਾਘਾਯੋਗ ਹੈ।

ਇਸ ਮੌਕੇ ਸਰਦਾਰ ਗੁਰਸ਼ਰਨ ਸਿੰਘ, ਸ਼੍ਰੀਮਤੀ ਜਸਲੀਨ ਕੌਰ, ਸ਼੍ਰੀ ਮਨੀਸ਼ ਕੁਮਾਰ ਅਤੇ ਸਲਮਾਨ ਵੀ ਹਾਜ਼ਰ ਸਨ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *