ਅੰਮ੍ਰਿਤਸਰ27 ਮਾਰਚ(ਦਿਨੇਸ਼ ਸੋਨੀ ) ਆਪਣੀ ਕਿਸਮ ਦੀ ਪਹਿਲਕਦਮੀ ਵਿੱਚ, ਅਕਾਲ ਅਕੈਡਮੀ, ਜੋ ਕਿ ਪੇਂਡੂ ਪੰਜਾਬ ਦੇ 100 ਤੋਂ ਵੱਧ ਸਕੂਲਾਂ ਦੀ ਇੱਕ ਲੜੀ ਹੈ, ਨੇ ਅਮਰੀਕਾ ਤੋਂ ਵਾਪਸ ਆਏ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਮਾਹਰ ਡਾ. ਸੰਦੀਪ ਸਿੰਘ ਸੰਧਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਹੁਨਰ ਪ੍ਰਦਾਨ ਕਰਨ ਦਾ ਬੀੜ੍ਹਾ ਚੁਕੀਆ ਹੈ। ਨਵੇਂ ਅਕਾਦਮਿਕ ਸਾਲ 2025-26 ਤੋਂ, ਪੰਜਾਬ ਦੀਆਂ ਸੌ ਤੋਂ ਵੱਧ ਅਕਾਲ ਅਕੈਡਮੀਆਂ ਵਿੱਚ 7ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਆਈਆਈਟੀ ਰੁੜਕੀ ਤੋਂ ਪਾਸ ਆਊਟ ਅਤੇ ਲਾਸ ਏਂਜਲਸ ਤੋਂ ਏਆਈ ਵਿੱਚ ਡਾਕਟਰੇਟ ਕਰਨ ਵਾਲੇ ਡਾ. ਸੰਧਾ ਤੋਂ ਏਆਈ ਦੇ ਗੁਰ ਸਿੱਖਣਗੇ ਅਕਾਲ ਅਕੈਡਮੀਆਂ ਦੇ ਬੁਲਾਰੇ ਡਾ. ਨਿਰਮਲ ਕੌਰ, ਜੋ ਕਿ ਕਲਗੀਧਰ ਟਰੱਸਟ, ਬਾਡੂ ਸਾਹਿਬ ਵਿਖੇ ਸਿੱਖਿਆ ਅਤੇ ਸਿਹਤ ਸਲਾਹਕਾਰ ਵੀ ਹਨ, ਨੇ ਕਿਹਾ ਕਿ ਉਹ ਡਾ. ਸੰਧਾ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਏਆਈ, ਐਮਐਲ, ਰੋਬੋਟਿਕਸ, ਡਰੋਨ ਅਤੇ 3ਡੀ ਪ੍ਰਿੰਟਿੰਗ ਵਿੱਚ ਸਿਖਲਾਈ ਦੇਣ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਗੱਠਜੋੜ ਨਾਲ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਕਲਗੀਧਰ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਡਾ. ਸੰਦੀਪ ਅਤੇ ਉਨ੍ਹਾਂ ਦੀ ਪਤਨੀ ਡਾ. ਇੰਦਰਜੋਤ ਕੌਰ ਨਾਲ ਉਨ੍ਹਾਂ ਦੇ ਪਿੰਡ ਜੀਵਨ ਅਰਾਈਆਂ, ਫਿਰੋਜ਼ਪੁਰ ਵਿਖੇ ਮੁਲਾਕਾਤ ਕੀਤੀ ਅਤੇ ਪ੍ਰੋਗਰਾਮ ਦੀ ਯੋਜਨਾ ਬਣਾਈ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…