ਬਜਟ ‘ਚ ਔਰਤਾਂ ਨੂੰ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਹਜ਼ਾਰ, ਹਜ਼ਾਰ ਨਾ ਦੇਣਾ ਧੋਖਾ: ਸੁਖਜਿੰਦਰ ਕੌਰ

Spread the love

ਭੁੱਚੋ ਮੰਡੀ ਨਥਾਣਾ 27ਮਾਰਚ (ਹਰਬੰਸ ਸਿੰਘ ਭੋਲਾ) ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਸੁਖਜਿੰਦਰ ਕੌਰ ਗੋਬਿੰਦਪੁਰਾ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਔਰਤਾਂ ਨਾਲ  ਹਜ਼ਾਰ, ਹਜ਼ਾਰ ਰੁਪਏ ਪੈਨਸ਼ਨ  ਦੇਣ ਦਾ ਵਾਅਦਾ ਕੀਤਾ ਸੀ ਜ਼ੋ ਅਜੇ ਤੱਕ ਪੂਰਾ ਨਹੀਂ ਕੀਤਾ। ਹੁਣ ਇਸ ਸਾਲ ਔਰਤਾਂ ਨੂੰ  ਬਜਟ ਪੇਸ਼ ਹੋਣ ਤੋਂ ਪਹਿਲਾਂ ਬਹੁਤ ਵੱਡੀ ਉਦੀਮ ਸੀ ਪਰ ਜਦੋਂ ਪੰਜਾਬ ਸਰਕਾਰ ਵੱਲੋਂ  ਤੀਸਰਾ ਬਜਟ ਪੇਸ਼ ਕੀਤਾ ਗਿਆ ਤੇ ਔਰਤਾਂ ਨੂੰ  ਉਦੋਂ  ਬਹੁਤ ਦੁੱਖ ਹੋਇਆ ਜਦੋਂ ਔਰਤਾਂ ਲਈ ਬਜ਼ਟ ਵਿੱਚ ਹਜ਼ਾਰ ਰੁਪਏ ਪੈਨਸ਼ਨ  ਦੇਣ ਵਾਰੇ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਉਦੋਂ ਤੋਂ ਔਰਤਾਂ ਠੱਗੀਆਂ, ਠੱਗੀਆਂ ਮਹਿਸੂਸ ਕਰ ਰਹੀਆਂ ਕਿਉਂ ਕਿ ਸਰਕਾਰ ਆਪਣਾ ਵਾਅਦਾ ਪੂਰਾ ਨਾ ਕਰਕੇ ਔਰਤਾਂ ਨਾਲ ਧੋਖਾ ਕੀਤਾ ।ਇਸ ਮੌਕੇ ਸੁਖਜਿੰਦਰ ਕੌਰ ਨਾਲ,ਸੂਬਾ ਕਮੇਟੀ ਮੈਂਬਰ  ਬਿੰਦਰ ਕੋਰ ਭੁੱਚੋ ਖੁਰਦ , ਪਰਮਜੀਤ ਕੌਰ ਭੁੱਚੋ ਖੁਰਦ, ਮਨਜੀਤ ਕੌਰ ਭੁੱਚੋ ਖੁਰਦ, ਨੇ ਕਿਹਾ ਕਿ ਬਜਟ ਪੇਸ਼ ਹੋਣ ਤੋਂ ਪਹਿਲਾਂ ਔਰਤਾਂ ਨੂੰ ਹਜ਼ਾਰ, ਹਜ਼ਾਰ ਰੁਪਏ ਪੈਨਸ਼ਨ ਦੀ ਬਹੁਤ ਉਮੀਦ  ਸੀ ਪਰ ਬਜ਼ਟ ਪੇਸ਼ ਹੋਣ ਤੋਂ ਬਾਅਦ ਔਰਤਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਇਥੋਂ ਪਤਾ ਚਲਦਾ ਹੈ ਕਿ ਸਰਕਾਰ ਝੂਠੇ ਲਾਰੇ ਲਾ ਕਿ ਆਪਣਾ ਟਾਈਮ ਪਾਸ ਕਰ ਰਹੀ ਹੈ ਬਸ ਹੁਣ ਸਿਰਫ਼ ਪੰਜਾਬ ਸਰਕਾਰ ਦਾ ਇਕ ਬਜ਼ਟ ਬਾਕੀ ਹੈ ਤੇ ਇਸ ਲਈ ਔਰਤਾਂ ਨੂੰ ਇਸ ਹਜ਼ਾਰ ਰੁਪਏ ਪੈਨਸ਼ਨ ਦੀ ਉਮੀਦ ਛੱਡ ਦੇਣੀ ਚਾਹੀਦੀ ਹੈ ‘ਤੇ ਸਾਡੀਆਂ ਭੈਣਾਂ, ਔਰਤਾਂ ਨੂੰ   ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਮੰਤਰੀਆ ਵਿਧਾਇਕਾਂ ਨੂੰ ਸੱਥਾਂ ਵਿੱਚ ਘੇਰ ਕਿ ਸੁਆਲ ਜ਼ਰੂਰ ਪੁੱਛੇ ਜਾਣ ਗੇ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *