ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਨਸ਼ਿਆਂ ਦੇ ਖਾਤਮੇ ਲਈ ‘ *ਨਵੀਂ ਸੋਚ ਨਵਾਂ ਆਗਾਜ਼’* ਕਾਮਯਾਬੀ ਦੀ ਪੌੜੀ ਸੈਮੀਨਰ ਕਰਵਾਇਆ ਗਿਆ

Spread the love

ਅੰਮ੍ਰਿਤਸਰ 27ਮਾਰਚ(ਦਿਨੇਸ਼ ਸੋਨੀ ) ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ,ਭਾਈ ਅਮਨਦੀਪ ਸਿੰਘ ਜੀ ਵੱਲੋਂ ਨੌਜਵਾਨਾਂ ਲਈ ਵਿਸ਼ੇਸ਼ ਸਮਾਗਮ ਨਸ਼ਿਆਂ ਦੇ ਖਾਤਮੇ ਲਈ *ਨਵੀਂ ਸੋਚ ਨਵਾਂ ਆਗਾਜ਼’* ਕਾਮਯਾਬੀ ਦੀ ਪੌੜੀ ਸੈਮੀਨਰ ਦਾ ਆਯੋਜਨ ਆਰਟ ਗੈਲਰੀ,ਐਮ-ਐਮ ਮਾਲਵੀਆ ਰੋਡ,ਅੰਮ੍ਰਿਤਸਰ ਵਿਖੇ ਕੀਤਾ ਗਿਆ।ਸਮਾਗਮ ਵਿੱਚ ਮੁੱਖ ਮਹਿਮਾਨ  ਵਜੋਂ ਭਾਈ ਗੁਰਇਕਬਾਲ ਸਿੰਘ,ਸ.ਜਤਿੰਦਰ ਸਿੰਘ ਭਾਟੀਆ ਮੇਅਰ ਕਾਰਪਰੇਸ਼ਨ ਅੰਮ੍ਰਿਤਸਰ,ਸ.ਖੁਸ਼ਵੀਰ ਸਿੰਘ ਐਸ ਡੀ ਐਮ ਮਜੀਠਾ,ਸ.ਭੁਪਿੰਦਰ ਸਿੰਘ ਗਰਚਾ,ਸ.ਰਜਿੰਦਰ ਮੋਹਨ ਛੀਨਾ ਜਨਰਲ ਸੈਕਟਰੀ ਖਾਲਸਾ ਕਾਲਜ,ਸ.ਇੰਦਰਜੀਤ ਸਿੰਘ ਗਗੋਆਨੀ ਅਤੇ ਹੋਰ ਅਨੇਕਾਂ ਪਤਵੰਤੇ ਸੱਜਣਾਂ ਨੇ ਹਾਜਰੀ ਭਰੀ।ਸਮਾਗਮ ਦੀ ਅਰੰਭਤਾ ਭਾਈ ਅੰਤਰਪ੍ਰੀਤ ਸਿੰਘ ਨੇ ਧਾਰਮਿਕ ਗੀਤ ਰਾਹੀਂ ਕੀਤੀ। ਸੈਮੀਨਾਰ ਦੌਰਾਨ ਅਲਫਾਜ਼ ਥੀਏਟਰ ਔਰਗਨਾਈਜੇਸ਼ਨ ਦੀ ਟੀਮ ਨੇ ਨਾਟਕ ਰਾਹੀਂ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਬਚ ਕੇ ਰਹਿਣ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਚੇਤ ਕਰਨ। ਇਸ ਮੌਕੇ ਭਾਈ ਅਮਨਦੀਪ ਸਿੰਘ ਜੀ ਨੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਖੜੇ ਰਹਿਣ ਦੀ ਅਪੀਲ ਕੀਤੀ। ਉਹਨਾਂ ਕਿਹਾ ਇਹ ਜੰਗ ਸਾਡੀ ਸਭ ਦੀ ਹੈ ਜਿਸ ਨੂੰ ਜਿਤਨਾ ਬਹੁਤ ਜਰੂਰੀ ਹੈ, ਤਾਂ ਜੋ ਪੰਜਾਬ ਦੀ ਧਰਤੀ ਖੁਸ਼ਹਾਲ ਹੋ ਸਕੇ।ਭਾਈ ਸਾਹਿਬ ਨੇ ਨੌਜਵਾਨਾਂ ਨੂੰ ਹਰ ਗਲੀ ਮਹੱਲੇ ਵਿੱਚ ਨਸ਼ੀਆਂ ਖਿਲਾਫ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਅਪੀਲ ਕੀਤੀ।ਭਾਈ ਅਮਨਦੀਪ ਸਿੰਘ ਜੀ ਨੇ ਦੱਸਿਆ ਇਹ ਸਮਾਗਮ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਰੱਖਿਆ ਗਿਆ ਸੀ।ਸਾਨੂੰ ਕਦੇ ਵੀ ਕਿਸੇ ਵੀ ਕਦਮ ਤੇ ਹਾਰ ਨਹੀਂ ਮੰਨਣੀ ਚਾਹੀਦੀ, ਸਫਲਤਾ ਤੁਹਾਡੇ ਪੈਰ ਚੁੰਮੇਗੀ।ਇਹੋ ਜਿਹੇ ਪ੍ਰੋਗਰਾਮ ਹਰ ਪਿੰਡ ਹਰ ਸ਼ਹਿਰ ਵਿੱਚ ਆਉਣ ਵਾਲੇ ਸਮੇਂ ਵਿੱਚ ਉਲੀਕੇ ਜਾਣਗੇ। ਉਨ੍ਹਾਂ ਬੱਚਿਆ ਨੂੰ ਜਿੰਦਗੀ ਦੇ ਆਉਣ ਵਾਲੇ ਸਮੇ ਚ ਦੁਨਿਆਵੀ ਤੇ ਅਧਾਤਿਮਿਕ ਤੋਰ ਕਿਵੇਂ ਤਰੱਕੀ ਕਰ ਸਕਦੇ ਹਨ ਬਾਰੇ ਆਪਣੇ ਅਣਮੁਲੇ ਵਿਚਾਰ ਦੱਸੇ। ਸਮਾਗਮ ਵਿੱਚ ਤਕਰੀਬਨ 500 ਦੇ ਕਰੀਬ ਨੌਜਵਾਨ ਬੱਚੇ-ਬੱਚੀਆਂ ਨੇ ਹਿੱਸਾ ਲਿਆ। ਇਸ ਸੈਮੀਨਾਰ ਵਿੱਚ ਪੰਜਾਬ ਪੁਲਿਸ ਵੱਲੋਂ ਚੱਲ ਰਹੀ ਨਸ਼ਿਆਂ ਖਿਲਾਫ ਮੁਹਿੰਮ ਦੇ ਤੌਰ ਤੇ ਸਬ ਇੰਸਪੈਕਟਰ ਸ.ਗੁਰਮੀਤ ਸਿੰਘ ਨੇ ਵੀ ਹਿੱਸਾ ਲਿਆ।ਸਟੇਜ ਸੈਕਟਰੀ ਦੀ ਸੇਵਾ ਭਾਈ ਵਰਿਆਮ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਮੋਕੇ ਭਾਈ ਅਮਿਤੇਸ਼ਵਰ ਸਿੰਘ,ਭਾਈ ਗੁਰਚਰਨ ਸਿੰਘ,ਭਾਈ ਭਾਈ ਅਵਤਾਰ ਸਿੰਘ,ਭਾਈ ਸ਼ਮਸ਼ੇਰ ਸਿੰਘ ,ਪ੍ਰਿੰਸੀਪਲ ਜਸਲੀਨ ਕੌਰ,ਪ੍ਰਿੰਸੀਪਲ ਇੰਦਰਪ੍ਰੀਤ ਕੌਰ,ਅਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਦਾ ਸਮੂਹ ਸਕੂਲ ਸਟਾਫ ਆਦਿ ਹਾਜ਼ਰ ਸਨ।

                                                                   

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *