ਟਾਰਗੇਟਾਂ ਦੀ ਹਰੀ ਲਾਈਨ ਨੂੰ ਟੱਪਣ ਦੇ ਵਿੱਚ ਪਿਛੜੇ ਨਗਰ ਨਿਗਮ ਦੇ ਵਿਭਾਗ

Spread the love

ਫ਼ਗਵਾੜਾ-ਅੰਮ੍ਰਿਤਸਰ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਨਗਰ ਨਿਗਮ ਦੇ ਮੇਅਰ ਅਤੇ ਕੌਂਸਲਰਾਂ ਦੀ ਹਾਜਰੀ ਵਿੱਚ ਕਰੀਬ ਦੋ ਸਾਲਾਂ ਬਾਅਦ ਸਾਲ 2025-26 ਦੇ ਬਜਟ ਅਤੇ ਜਨਰਲ ਹਾਊਸ ਦੀ ਬੈਠਕ 29 ਮਾਰਚ 2025 ਨੂੰ ਦੁਪਹਿਰ ਸਮਾਂ 3 ਵਜੇ ਰੱਖੀ ਗਈ ਹੈ। ਕਾਫੀ ਲੰਬੇ ਸਮੇਂ ਤੋਂ ਬਾਅਦ ਇੱਕ ਵਾਰੀ ਫਿਰ ਨਗਰ ਨਿਗਮ ਹਾਊਸ ਦੇ ਵਿੱਚ ਕੌਂਸਲਰਾਂ ਦੀ ਖੈਹਬੜਬਾਜੀ ਅਤੇ ਗਰਮਾ ਗਰਮੀ ਦਾ ਮਾਹੌਲ ਇੱਕ ਵਾਰੀ ਫਿਰ ਦੇਖਣ ਨੂੰ ਮਿਲੇਗਾ। ਮੇਅਰ ਦੀ ਚੋਣ ਤੋਂ ਖਫਾ ਕਾਂਗਰਸੀ ਕੌਂਸਲਰ ਭਰੇ ਪੀਤੇ ਹੋਏ ਹਨ। ਜਿਨਾਂ ਵੱਲੋਂ ਆਪਣੇ ਪੂਰੇ ਰੰਗ ਦਿਖਾਉਣ ਦੇ ਅਸਾਰ ਵੀ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸੀ ਕੌਂਸਲਰਾਂ ਦੇ ਹਜੂਮ ਵਿੱਚ ਭਾਜਪਾ ਅਤੇ ਅਕਾਲੀ ਦਲ ਬਾਦਲ ਦੇ ਕੌਂਸਲਰ ਆਪਣੇ ਆਪਣੇ ਹੱਕ ਦੇ ਵਿੱਚ ਰੋਲਾ ਰੱਪਾ ਪਾਉਂਦੇ ਨਜ਼ਰ ਆਉਣਗੇ।

ਦੂਸਰੇ ਪਾਸੇ ਬਜਟ ਦੀ ਬੈਠਕ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਕੀਤੀ ਜਾਵੇਗੀ ਕਿ ਜਿਸ ਦੌਰਾਨ ਵੱਖ-ਵੱਖ ਵਿਭਾਗਾਂ ਨੂੰ ਟਾਰਗੇਟ ਵੀ ਦਿੱਤੇ ਜਾਣਗੇ। ਪਰ ਪਿਛਲੇ ਕਈ ਸਾਲਾਂ ਦੀ ਗੱਲ ਕਰੀਏ ਤਾਂ ਕੀ ਵਿਭਾਗਾਂ ਨੂੰ ਦਿੱਤੇ ਗਏ ਟਾਰਗੇਟ ਅੱਜ ਤੱਕ ਕਿਸੇ ਨੇ ਪੂਰੇ ਕੀਤੇ ਵੀ ਹਨ ਜਾਂ ਨਹੀਂ। ਇਸ ਬਾਰੇ ਨਾ ਤਾਂ ਕੋਈ ਲੰਬਾ ਚੌੜਾ ਧਿਆਨ ਦਿੱਤਾ ਜਾਂਦਾ ਹੈ ਅਤੇ ਨਾ ਹੀ ਟਾਰਗੇਟ ਪੂਰੇ ਕਰਨ ਵਾਲਿਆਂ ਦੀ ਨਾ ਤਾਂ ਕੋਈ ਪੜਤਾਲ ਅਤੇ ਨਾ ਹੀ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਨਾ ਹੀ ਕੋਈ ਕਲਾਸ ਲੱਗਦੀ ਨਜ਼ਰ ਆਉਂਦੀ ਹੈ ਅਤੇ ਨਾ ਹੀ ਕੋਈ ਕਲਾਸ ਲੱਗਦੀ ਨਜ਼ਰ ਆਉਂਦੀ ਹੈ। ਇਹੀ ਕਾਰਨ ਹੈ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ ਕੋਈ ਵੀ ਵਿਭਾਗ ਆਪਣੇ ਟਾਰਗੇਟ ਦੀ ਗਰੀਨ ਲਾਈਨ ਨੂੰ ਕਰਾਸ ਨਹੀਂ ਕਰ ਸਕਿਆ ਹੈ। ਹਾਲਾਂਕਿ ਪ੍ਰਾਪਰਟੀ ਟੈਕਸ ਵਿਭਾਗ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰੀ ਕਾਫੀ ਐਕਟਿਵ ਨਜ਼ਰ ਆਉਂਦਾ ਰਿਹਾ ਹੈ। ਜਿਸ ਦੇ ਅਧਿਕਾਰੀਆਂ ਦੇ ਕਰਮਚਾਰੀਆਂ ਵੱਲੋਂ 25 ਮਾਰਚ 2025 ਤੱਕ 50 ਕਰੋੜ ਦੇ ਟਾਰਗੇਟ ਵਿੱਚੋਂ 36 ਕਰੋੜ 40 ਲੱਖ ਰੁਪਏ ਨਿਗਮ ਦੇ ਖਾਤੇ ਵਿੱਚ ਪਾਏ ਜਾ ਚੁੱਕੇ ਹਨ। ਜਦ ਕਿ 6 ਦਿਨ ਦਾ ਪ੍ਰੋਪਰਟੀ ਟੈਕਸ ਹੋਰ ਐਡ ਹੋ ਜਾਵੇਗਾ। ਦੂਸਰੇ ਵਿਭਾਗਾਂ ਦੀ ਗੱਲ ਕਰੀਏ ਤਾਂ 25 ਮਾਰਚ 2025 ਤੱਕ ਐਮ ਟੀ ਪੀ ਵਿਭਾਗ ਨੇ 71 ਕਰੋੜ ਦੇ ਟਾਰਗੇਟ ਵਿੱਚੋਂ 56 ਕਰੋੜ,ਵਾਟਰ ਸਪਲਾਈ ਵਿਭਾਗ ਨੇ 15 ਕਰੋੜ ਦੇ ਟਾਰਗੇਟ ਵਿੱਚੋਂ ਸਿਰਫ ਸਵਾ 5 ਕਰੋੜ, ਵਿਗਿਆਪਨ ਵਿਭਾਗ ਵੱਲੋਂ 14 ਕਰੋੜ ਦੇ ਟਾਰਗੇਟ ਵਿੱਚੋਂ 12 ਕਰੋੜ 10 ਲੱਖ ਰੁਪਏ, ਤਹਿਬਜ਼ਾਰੀ ਦੇ 2 ਕਰੋੜ ਟਾਰਗੇਟ ਵਿੱਚੋਂ ਕਰੀਬ ਡੇਢ ਕਰੋੜ, ਲਾਇਸੈਂਸ ਵਿਭਾਗ ਦੇ 1 ਕਰੋੜ 25 ਲੱਖ ਦੇ ਟਾਰਗੇਟ ਵਿੱਚੋਂ ਸਿਰਫ 39 ਲੱਖ ਹੀ ਨਿਗਮ ਦੇ ਖਾਤੇ ਵਿੱਚ ਆ ਸਕਿਆ ਹੈ। ਨਗਰ ਨਿਗਮ ਦੇ ਖਰਚਿਆਂ ਅਤੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਜੀਐਸਟੀ ਵੱਲੋਂ ਆਉਣ ਵਾਲੀ ਰਕਮ ਵੀ ਅਹਿਮ ਰੋਲ ਅਦਾ ਕਰਦੀ ਹੈ। ਜੀਐਸਟੀ ਦੇ 215 ਕਰੋੜ ਦੇ ਵਿੱਚੋਂ ਹੁਣ ਤੱਕ ਕਰੀਬ 200 ਕਰੋੜ ਰੁਪਏ ਨਿਗਮ ਤੇ ਖਾਤੇ ਵਿੱਚ ਆ ਚੁੱਕੇ ਹਨ। ਕੁਝ ਰਲਾ ਮਿਲਾ ਕੇ ਦੇਖਿਆ ਜਾਵੇ ਤਾਂ ਕੁੱਲ 407 ਕਰੋੜ ਦੇ ਬਜਟ ਵਿੱਚੋਂ ਹੁਣ ਤੱਕ 333 ਕਰੋੜ ਰੁਪਏ ਨਿਗਮ ਦੇ ਖਾਤੇ ਵਿੱਚ ਆਉਣ ਨਾਲ ਅਕਾਊਂਟ ਵਿਭਾਗ ਨੂੰ ਆਮਦਨ ਦੇ ਰੂਪ ਵਿੱਚ ਇਕੱਠੇ ਹੋਏ ਹਨ। ਜਿਸ ਨਾਲ ਤਨਖਾਹਾਂ ਸਮੇਤ ਵੱਖ-ਵੱਖ ਭੁਗਤਾਨਾਂ ਦੇ ਵਿੱਚ ਕਾਫੀ ਹੱਦ ਤੱਕ ਰਾਹਤ ਵੀ ਮਿਲੀ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *