ਪ੍ਰਾਚੀਨ ਚੇਤ ਮੇਲੇ ਤੇ ਕਰਵਾਈਆਂ ਕੁਸ਼ਤੀਆਂ

Spread the love

ਮਾਛੀਵਾੜਾ ਸਾਹਿਬ- 28 ਮਾਰਚ (ਸੁੱਚਾ ਬੰਗੜ)

ਸਥਾਨਿਕ ਸ਼ਹਿਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਨਜ਼ਦੀਕ ਜੀ ਟੂ ਅਸਟੇਟ ਵਿੱਚ ਪ੍ਰਾਚੀਨ ਚੇਤ ਮੇਲਾ ਕਰਵਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਦੇਵ ਸਿੰਘ ਬਿੱਟੂ ਅਤੇ ਰਕੇਸ਼ ਕੁਮਾਰ ਸਿੰਦੂ ਨੇ ਦੱਸਿਆ ਕਿ ਇਸ ਸਲਾਨਾ ਚੇਤ ਮੇਲੇ ਵਿੱਚ 100 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਉਂਦਿਆਂ ਦਰਸ਼ਕਾਂ ਤੋ ਖੂਬ ਵਾਹਵਾ ਖੱਟੀ। ਕੁਸ਼ਤੀਆਂ ਦੀ ਸ਼ੁਰੂਆਤ ਨਗਰ ਕੌਂਸਲ ਮਾਛੀਵਾੜਾ ਸਾਹਿਬ ਪ੍ਰਧਾਨ ਮੋਹਿਤ ਕੁੰਦਰਾ ਨੇ ਆਪਣੇ ਕਰ ਕਮਲਾਂ ਨਾਲ ਕਰਵਾਈ ਅਤੇ ਪਹਿਲਵਾਨਾਂ , ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਦਾ ਇਸ ਪ੍ਰਾਚੀਨ ਚੇਤ ਮੇਲੇ ਤੇ ਪੁੱਜਣ ਲਈ ਧੰਨਵਾਦ ਪ੍ਰਗਟ ਕੀਤਾ। ਵੱਖ-ਵੱਖ ਪਹਿਲਵਾਨਾਂ ਦੀਆਂ ਕੁਸ਼ਤੀਆਂ ਉਪਰੰਤ ਝੰਡੀ ਦੀ ਵੱਡੀ ਕੁਸ਼ਤੀ ਲੱਕੀ ਗਰਚਾ ਅਤੇ ਬਾਜ਼ ਮਾਛੀਵਾੜਾ ਵਿਚਕਾਰ ਕਰਵਾਈ ਗਈ ,ਜਿਸ ਵਿੱਚ ਲੱਕੀ ਗਰਚਾ ਜੇਤੂ ਰਿਹਾ ਅਤੇ ਝੰਡੀ ਆਪਣੇ ਨਾਂ ਕੀਤੀ।  ਜੇਤੂ ਪਹਿਲਵਾਨਾ ,ਦਾਨੀ ਸੱਜਣਾ ਅਤੇ ਸਹਿਯੋਗੀ ਸੱਜਣਾ ਨੂੰ  ਕਾਂਗਰਸ ਪਾਰਟੀ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰਧਾਨ ਸੁਖਦੇਵ ਸਿੰਘ ਬਿੱਟੂ ਰਕੇਸ਼ ਕੁਮਾਰ ਸਿੰਦੂ ਅਤੇ ਸਮੂਹ ਪ੍ਰਬੰਧਕੀ ਮੈਂਬਰਾਂ ਵੱਲੋਂ  ਪਹਿਲਵਾਨਾਂ ਨੂੰ ਨਗਦ ਇਨਾਮਾਂ ਨਾਲ ਨਿਵਾਜਿਆ। ਇਸ ਪ੍ਰਾਚੀਨ ਚੇਤ ਮੇਲੇ ਨੂੰ ਸਫਲ ਬਣਾਉਣ ਲਈ ਸਹਿਯੋਗੀ ਸੱਜਣਾਂ ਪਹਿਲਵਾਨਾਂ ਦਰਸ਼ਕਾਂ ਅਤੇ ਦਾਨੀ ਸੱਜਣਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦਿੰਦਿਆਂ  ਧੰਨਵਾਦ ਪ੍ਰਗਟ ਕੀਤਾ ਗਿਆ। ਇਸ ਦੰਗਲ ਮੇਲੇ ਦੀ ਕੁਮੈਂਟਰੀ ਇੰਟਰਨੈਸ਼ਨਲ ਕੁਮੈਂਟਰ ਮਨਜੀਤ ਸਿੰਘ ਕੰਗ ਕੰਗ ਰਾਹੋਂ ਵਾਲਿਆਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਪੇਸ਼ ਕੀਤੀ ਜਿਸ ਨੂੰ ਲੋਕਾਂ ਨੇ ਖੂਬ ਸਰਾਹਿਆ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਨਿਰੰਜਨ  ਸਿੰਘ ਨੂਰ ਨੇ ਬਾਖੂਬੀ ਨਿਭਾਈ।ਇਸ ਮੌਕੇ

  ਹਲਕਾ ਇੰਚਾਰਜ ਕਾਂਗਰਸ ਪਾਰਟੀ ਰੁਪਿੰਦਰ ਸਿੰਘ ਰਾਜਾ ਗਿੱਲ, ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ, ਸੁਖਵਿੰਦਰ ਸਿੰਘ ਸੋਨੀ ਸਰਪੰਚ (ਐਸ. ਐਸ. ਪ੍ਰੌਪਰਟੀ ਹੱਬ), ਸ਼ਹਿਰੀ  ਬਲਾਕ ਪ੍ਰਧਾਨ ਕਾਂਗਰਸ ਕਪਿਲ ਆਨੰਦ, ਕਾਂਗਰਸ ਕਮੇਟੀ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ,ਆੜ੍ਹਤੀ ਕੁਲਵਿੰਦਰ ਮਾਨ, ਸੁਖਵਿੰਦਰ ਮਾਨ, ਸੀਨੀਅਰ ਆਪ ਆਗੂ ਰਣਜੀਤ ਸਿੰਘ ਜੀਤੀ,ਆਪ ਆਗੂ ਅਮਨਦੀਪ ਸਿੰਘ ਤਨੇਜਾ, ਪ੍ਰਧਾਨ ਨੰਦ ਕਿਸ਼ੋਰ, ਪ੍ਰਵੀਨ ਮੱਕੜ, ,ਨਿਰਮਲ ਸਿੰਘ ਰਾਜੂ, ਅਵਤਾਰ ਸਿੰਘ ਤਾਰੀ ਸਰਪੰਚ ,,ਮਾਸਟਰ ਸ਼ਾਮ ਲਾਲ ਕੁੰਦਰਾ, ਗੁਰਮੁਖ ਸਿੰਘ ਪੀ.ਏ., ਹਰਚੰਦ ਸਿੰਘ,ਪੀ.ਏ. ਪਰਮਜੀਤ ਸਿੰਘ, ਕੌਂਸਲਰ ਨੀਰਜ ਕੁਮਾਰ, ਨਿਰੰਜਨ ਸਿੰਘ ਨੂਰ, ਸੋਹਣ ਲਾਲ,ਮੁਲਖ ਰਾਜ ਪਹਿਲਵਾਨ, ਹਰਬੰਸ ਚਾਨਣਾ, ਜੀਤੀ ਪਹਿਲਵਾਨ,ਜੱਗਾ ਪਹਿਲਵਾਨ,ਪਾਲੀ ਪਹਿਲਵਾਨ ਅਤੇ ਖੇਡ ਪ੍ਰੇਮੀ ਦਰਸ਼ਕ ਮੌਜੂਦ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *