ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਦਿਨ ਦਿਹਾੜੇ ਹੋਈ ਚੋਰੀ

Spread the love

ਅੰਮ੍ਰਿਤਸਰ 28ਮਾਰਚ(ਦਿਨੇਸ਼ ਸੋਨੀ )  ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਡਿਊਟੀ ਸਮੇਂ ਦੇ ਦੌਰਾਨ, ਦੁਪਹਿਰ ਸਵਾ ਤਿੰਨ ਤੋਂ ਸਾਢੇ ਤਿੰਨ ਵਜੇ ਦੇ ਦਰਮਿਆਨ ਦੋ ਵਿਅਕਤੀਆਂ ਵੱਲੋਂ ਕਮਰਾ ਨੰਬਰ 42 ਵਿੱਚੋਂ ਸਰਕਾਰੀ ਰਿਕਾਰਡ, ਜ਼ਰੂਰੀ ਦਸਤਾਵੇਜ਼, ਚਿੱਠੀਆਂ ਪੱਤਰ, ਪੈਨ ਬਾਕਸ ਅਤੇ ਹੋਰ ਫਾਈਲਾਂ ਆਦਿ ਚੋਰੀ ਕੀਤੀਆਂ ਗਈਆਂ। ਇਹ ਚੋਰੀ ਦੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਚੋਰੀ ਦੀ ਇਸ ਘਟਨਾ ਤੋਂ ਬਾਅਦ ਪੁਲਿਸ ਚੋਰਾਂ ਦੀ ਭਾਲ ਵਿੱਚ ਜੁੱਟ ਗਈ ਹੈ। ਪੁਲਿਸ ਨੂੰ ਇਸ ਬਾਰੇ ਕਾਫ਼ੀ ਸੁਰਾਗ਼ ਵੀ ਹਾਸਲ ਹੋ ਗਏ ਹਨ।

ਚੋਰੀ ਦੀ ਇਸ ਘਟਨਾ ਦੀ ਕੜੀ ਨਿੰਦਾ ਕਰਦਿਆਂ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ (ਸਿਹਤ ਵਿਭਾਗ) ਦੇ ਚੇਅਰਮੈਨ, ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ, ਡਿਊਟੀ ਸਮੇਂ ਦੇ ਦੌਰਾਨ, ਸਰਕਾਰੀ ਸਿਵਲ ਹਸਪਤਾਲ, ਅੰਮ੍ਰਿਤਸਰ ਤੋਂ ਸਰਕਾਰੀ ਰਿਕਾਰਡ, ਚਿੱਠੀਆਂ ਪੱਤਰਾਂ ਨੂੰ ਚੋਰੀ ਕਰਨਾ ਬਹੁਤ ਵੱਡਾ ਜ਼ੁਰਮ ਹੈ। ਉਨ੍ਹਾਂ ਨੇ ਦੱਸਿਆ ਕਿ, ਜਦੋਂ ਸਿਵਲ ਹਸਪਤਾਲ ਦੇ ਸੁਪ੍ਰਡੈਂਟ ਸਰਕਾਰੀ ਡਾਕ ਆਦਿ ਦੇ ਨਿਪਟਾਰੇ ਲਈ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾਕਟਰ ਸਵਰਨਜੀਤ ਧਵਨ ਦੇ ਕੋਲ ਬੈਠੇ ਸਨ ਤਾਂ ਉਸ ਸਮੇਂ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਵੇਂ ਤਾਂ ਕਮਰਾ ਨੰਬਰ 42 ਵਿੱਚ ਬੈਠਣ ਵਾਲੇ ਹਸਪਤਾਲ ਦੇ ਸੁਪ੍ਰਡੈਂਟ ਨੂੰ ਝੂਠਾ ਫਸਾਉਣ ਦੀ ਖਾਤਿਰ, ਉਸ ਕਮਰੇ ਵਿੱਚ ਕੁੱਝ ਰੱਖਿਆ ਵੀ ਜਾ ਸਕਦਾ ਹੈ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੋਂ ਮੰਗ ਕੀਤੀ ਹੈ ਕਿ, ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕੋਈ ਐਸੀ ਵਾਰਦਾਤ ਨਾ ਕਰ ਸਕੇ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *