ਸਰਾਏ ਅਮਾਨਤ ਖਾਂ, 31 ਮਾਰਚ (ਗੁਰਸ਼ਰਨ ਸਿੰਘ ਔਲਖ) – ਜਿੱਥੇ ਸਾਰੇ ਪੰਜਾਬ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅਤੇ ਦਫਤਰਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਉੱਥੇ ਅੱਜ ਜੋਨ ਭਾਈ ਤਾਰੂ ਜੀ ਤੇ ਜ਼ੋਨ ਸੈਣ ਭਗਤ ਵੱਲੋ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਛੀਨਾ ਤੇ ਦਲਬਾਗ ਸਿੰਘ ਪਹੁਵਿੰਡ ਦੀ ਪ੍ਰਧਾਨਗੀ ਹੇਠ ਤੇ ਉਗਰਾਹਾ ਤੇ ਸਿੱਧੂਪੁਰ ਜਥੇਬੰਦੀ ਦੇ ਸਹਿਯੋਗ ਨਾਲ ਵਿਸਾਲ ਧਰਨਾ ਦਿੱਤਾ ਗਿਆ । ਇਸ ਮੌਕੇ ਕਿਸਾਨਾ ਨੂੰ ਸੰਬੋਧਨ ਕਰਦਿਆ ਜਿਲਾ ਆਗੂ ਰੇਸ਼ਮ ਸਿੰਘ ਘੁਰਕਵਿੰਡ, ਦਿਲਬਾਗ ਸਿੰਘ ਪਹੂਵਿੰਡ, ਪਰਮਜੀਤ ਸਿੰਘ ਛੀਨਾ,ਹਰਪ੍ਰੀਤ ਸਿੰਘ ਭੁੱਚਰ, ਦਲੇਰ ਸਿੰਘ ਰਾਜੋਕੇ( ਉਗਰਾਹਾ) ਦਿਲਬਾਗ ਸਿੰਘ ਦਰਾਜਕੇ(ਸਿੱਧੂਪੁਰ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ 19 ਮਾਰਚ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਮੀਟਿੰਗ ਲਈ ਬੁਲਾ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਫ਼ਦ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ , ਹਰਿਆਣਾ ਦੀਆ ਹੱਦਾਂ ਤੇ 13 ਫਰਵਰੀ 2024 ਤੋਂ ਜਾਰੀ ਕਿਸਾਨ ਅੰਦੋਲਨ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਮੋਰਚੇ ਤੇ ਪੁਲੀਸ ਜਬਰ ਰਾਹੀ ਮੋਰਚਿਆਂ ਤੇ ਹਮਲੇ ਕਰਕੇ ਧਰਨੇ ਖਦੇੜਨ ਦੇ ਖਿਲਾਫ ਖੇਮਕਰਨ ਹਲਕੇ ਦੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਭਿੱਖੀਵਿੰਡ ਸਥਿੱਤ ਦਫਤਰ ਦੇ ਸਾਹਮਣੇ ਵਿਸਾਲ ਧਰਨਾ ਲਗਾ ਕੇ ਸਖਤ ਰੋਸ ਪ੍ਰਦਰਸ਼ਨ ਕੀਤਾ ਗਿਆ ।






