ਏਜੰਟਾਂ ਵੱਲੋਂ ਕੁਵੈਤ ਭੇਜਣ ਦੀ ਬਜਾਏ ਇਰਾਕ ਵਿੱਚ ਫਸਾਏ ਦੋ ਪੰਜਾਬੀਆਂ ਦੀ ਘਰ ਵਾਪਸੀ

Spread the love

ਫੱਤੂ ਢੀਗਾ 31 ਮਾਰਚ ਅਮਨਦੀਪ ਖਾੜੀ ਦੇਸ਼ਾਂ ਵਿੱਚ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਲੈ ਰਹੀਆਂ । ਜਲੰਧਰ ਜ਼ਿਲ੍ਹੇ ਦੇ ਪੱਤਰਕਲਾਂ ਦੇ ਗੁਰਪ੍ਰੀਤ ਸਿੰਘ ਅਤੇ ਸੋਡੀ ਰਾਮ ਆਪਣੀ ਗਰੀਬੀ ਖਤਮ ਕਰਨ ਲਈ ਕਰਜ਼ਾ ਚੁੱਕਕੇ ਸਾਲ 2024 ਦੌਰਾਨ ਕੁਵੈਤ ਲਈ ਰਵਾਨਾ ਹੋਏ ਸਨ। ਟਰੈਵਲ ਏਜੰਟ ਵੱਲੋਂ ਉਹਨਾਂ ਨੂੰ ਕੁਵੈਤ ਭੇਜਣ ਦੀ ਬਜਾਏ ਇਰਾਕ ਵਿੱਚ ਲਿਜਾ ਕਿ ਫਸਾ ਦਿੱਤਾ, ਜਿੱਥੇ ਉਹਨਾਂ ਨੂੰ ਇੱਕ ਕੰਪਨੀ ਵਿੱਚ ਬੰਦੀ ਬਣਾ ਲਿਆ ਤੇ ਭੁੱਖੇ ਰੱਖਿਆ ਗਿਆ। ਉਹਨਾਂ ਦੱਸਿਆ ਕਿ ਇਰਾਕ ਵਿੱਚ ਉਹਨਾਂ ਦਾ ਇੱਕ ਦਿਨ ਕੱਟਣਾ ਵੀ ਇੱਕ ਸਾਲ ਕੱਟਣ ਦੇ ਬਰਾਬਰ ਸੀ। ਵਾਪਿਸ ਪਰਤੇ ਦੋਵਾਂ ਪੰਜਾਬੀਆਂ ਨੇ ਕਿਹਾ ਕਿ ਜੇਕਰ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਉਹਨਾਂ ਦੀ ਬਾਂਹ ਨਾ ਫੜਦੇ ਤਾਂ ਉਹਨਾਂ ਲਈ ਉਸ ਕੰਪਨੀ ਦੇ ਜਾਲ ਵਿੱਚੋਂ ਵਾਪਿਸ ਮੁੜਨਾ ਨਾ-ਮੁਮਕਿਨ ਸੀ।ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਰਿਵਾਰਾਂ ਸਮੇਤ ਪਹੁੰਚੇ ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਦੱਸਿਆ ਕਿ ਅਸੀ ਕਰਜ਼ਾ ਚੱੁਕ ਕਿ ਕੁਵੈਤ ਜਾਣ ਲਈ ਟ੍ਰਵੈਲ ਏਜੰਟਾਂ ਨੂੰ 1 ਲੱਖ 85 ਹਜ਼ਾਰ ਰੁਪੈ ਦਿੱਤੇ ਸੀ,ਜਿਸਦਾ ਵਿਆਜ਼ ਮੋੜਨਾ ਵੀ ਉਹਨਾਂ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਇਰਾਕ ਵਿੱਚ ਹੱਡ ਭੰਨਵੀਂ ਮੇਹਨਤ ਦੇ ਬਾਵਜੂਦ ਵੀ ਉਹਨਾਂ ਨੂੰ ਤਨਖਾਹ ਨਹੀਂ ਸੀ ਦਿੱਤੀ ਜਾਂਦੀ ਤੇ ਨਾ ਹੀ ਇਲਾਜ਼ ਕਰਵਾਇਆ ਜਾਂਦਾ ਸੀ ਅਤੇ ਨਾ ਹੀ ਖਾਣ ਨੂੰ ਦੋ ਡੰਗ ਦੀ ਰੋਟੀ ਦਿੱਤੀ ਜਾਂਦੀ ਸੀ। ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਭਰੀਆਂ ਅੱਖਾਂ ਨਾਲ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ ਜਿਹਨਾਂ ਸਦਕਾ ਉਹਨਾਂ ਦੀ ਘਰ ਵਾਪਸੀ ਸੰਭਵ ਹੋ ਪਾਈ। ਗੁਰਪ੍ਰੀਤ ਤੇ ਸੋਡੀ ਰਾਮ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ 15 ਮਾਰਚ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪਾਸ ਪਹੁੰਚ ਕੀਤੀ ਸੀ ਤੇ 28 ਮਾਰਚ ਨੂੰ ਉਹਨਾਂ ਦੇ ਮੈਂਬਰ ਵਾਪਿਸ ਆ ਗਏ।ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਵੱਲੋਂ ਕੀਤੀ ਤੁਰੰਤ ਕਾਰਵਾਈ ਸਦਕਾ ਇਹ ਭਾਰਤੀ ਮਹਿਜ਼ 14 ਦਿਨਾਂ ਵਿੱਚ ਵਾਪਿਸ ਪਰਤ ਆਏ ਹਨ। ਉਹਨਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਵੱਲੋਂ ਲਗਾਤਰ ਚੁਣੌਤੀਪੂਰਵਕ ਸਥਿਤੀਆਂ ਵਿੱਚੋਂ ਭਾਰਤੀਆਂ ਨੂੰ ਕੱਢ ਕਿ ਭਾਰਤ ਵਾਪਿਸ ਭੇਜਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਮੁੜ ਪੰਜਾਬ ਦੇ ਲੋਕਾਂ ਖਾਸਕਰ ਕਮਜ਼ੋਰ ਤਬਕੇ ਨਾਲ ਸੰਬੰਧ ਰੱਖਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਅਰਬ ਦੇਸ਼ ਵਿੱਚ ਜਾਣ ਤੋਂ ਪਹਿਲਾਂ ਕਿਸੇ ਸੂਝਵਾਨ ਦੀ ਜ਼ਰੂਰ ਸਹਾਇਤਾ ਲੈਣ। ਉਹਨਾਂ ਪੁਲਿਸ ਪ੍ਰਸ਼ਾਸ਼ਨ ਨੂੰ ਹਿਦਾਇਤਾਂ ਕੀਤੀਆਂ ਹਨ ਕਿ ਅਜਿਹੇ ਠੱਗ ਤੇ ਫਰਜ਼ੀ ਟਰੈਵਲ ਏਜੰਟ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *