ਸ਼੍ਰੀ ਅਖਿਲ ਚੌਧਰੀ, ਆਈ.ਪੀ.ਐਸ., ਐਸ.ਐਸ.ਪੀ., ਸ਼੍ਰੀ ਮੁਕਤਸਰ ਸਾਹਿਬ, ਨੇ ਦੱਸਿਆ ਕਿ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ, ਉਹਨਾਂ ਵੱਲੋਂ ਜਿਲ੍ਹਾ ਵਿੱਚ ਤਾਇਨਾਤ ਸਾਰੇ ਗਜਟਿਡ ਅਫਸਰਾਂ ਅਤੇ ਮੁੱੱਖ ਅਫਸਰਾਨ ਥਾਣਾ ਨੂੰ ਹਦਾਇਤ ਕੀਤੀ ਗਈ ਕਿ ਉਹ ਸਵੇਰੇ 10:00 ਵਜੇ ਤੋਂ ਦੁਪਿਹਰ 02:00 ਵਜੇ ਤੱਕ ਆਪਣੇ ਦਫਤਰਾਂ ਵਿੱਚ ਹਾਜਰ ਰਹਿਣ ਅਤੇ ਪਬਲਿਕ ਦੀਆਂ ਸਮੱਸਿਆਂ ਸੁਣ ਕੇ ਉਹਨਾਂ ਦਾ ਹੱੱਲ ਕਰਨ ਤਾਂ ਜੋ ਪਲਬਿਕ ਨੂੰ ਕਿਸੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਉਹ ਖੁਦ ਵੀ ਇਸ ਸਮੇਂ ਦੌਰਾਨ ਜਿਲ੍ਹਾ ਹੈਡਕੁਆਰਟਰ ਵਿਖੇ ਆਪਣੇ ਦਫ਼ਤਰ ਵਿੱਚ ਉਪਲਬਧ ਰਹਿਣਗੇ। ਆਮ ਲੋਕ ਆਪਣੀਆਂ ਸ਼ਿਕਾਇਤਾਂ, ਸੁਝਾਅ ਜਾਂ ਹੋਰ ਜ਼ਰੂਰੀ ਮੁੱਦੇ ਲੈ ਕੇ ਉਹਨਾ ਦੇ ਦਫ਼ਤਰ ਬੇਝਿਜਕ ਮਿਲ ਸਕਦੇ ਹਨ। ਜਿਲ੍ਹਾ ਮੁਲਿਸ ਮੁਖੀ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਕਟਾਈ ਅਤੇ ਵਿਕਰੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਅਤੇ ਆਮ ਪਬਲਿਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਨਕਦੀ ਦਾ ਲੈਣ ਦੇਣ ਹੋਵੇਗਾ ਅਤੇ ਵਹੀਕਲਾਂ ਦੀ ਵੀ ਆਵਾਜਾਈ ਵਧੇਗੀ ਜਿਸ ਕਰਕੇ ਪੁਲਿਸ ਵੱਲੋਂਂ ਪੈਟਰੋਲਿੰਗ ਵਧਾਈ ਗਈ ਹੈ ਅਤੇ ਟਰੈਫਿਕ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜਿਲ੍ਹਾ ਪੁਲਿਸ ਮੁਖੀ ਸ਼੍ਰੀ ਅਖਿਲ ਚੌਧਰੀ ਆਈ.ਪੀ.ਐਸ. ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਜੇਕਰ ਉਹਨਾਂ ਦੀ ਕੋਈ ਸ਼ਿਕਾਇਤ, ਸੁਝਾਅ ਜਾਂ ਕੋਈ ਮੁੱਦਾ ਹੈ ਤਾਂ ਉਹ ਆਪਣੇ ਸਬੰਧਿਤ ਥਾਣਾ, ਹਲਕਾ ਅਫਸਰ ਦੇ ਦਫਤਰ ਜਾਂ ਛਛਸ਼ ਦਫ਼ਤਰ ਵਿੱਚ ਆ ਕੇ ਦੱਸ ਸਕਦੇ ਹਨ।Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…
Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

