ਗੁਰੂ ਅਮਰਦਾਸ ਕ੍ਰਿਕਟ ਕਲੱਬ ਫਤਿਹਾਬਾਦ ਵੱਲੋਂ ਕ੍ਰਿਕਟ ਟੂਰਨਾਮੈਂਟ 4 ਅਪ੍ਰੈਲ ਤੋਂ 6 ਤੱਕ :- ਭੰਗੂ , ਸੰਧੂ, ਰੰਧਾਵਾ।

Spread the love

ਸ੍ਰੀ ਗੋਇੰਦਵਾਲ ਸਾਹਿਬ ਤੋਂ( ਕਰਨੈਲ ਸਿੰਘ ਰਿੰਕੂ)ਗੁਰੂ ਅਮਰਦਾਸ ਜੀ ਕ੍ਰਿਕਟ ਕਲੱਬ ਫਤਿਹਾਬਾਦ ਵਲੋ ਕਿ੍ਕਟ ਗਰਾਊਂਡ ਫਤਿਹਾਬਾਦ ਵਿਖੇ ਤਿੰਨ ਦਿਨਾਂ ਕ੍ਰਿਕਟ  ਟੂਰਨਾਮੈਂਟ 4,5,6 ਅਪ੍ਰੈਲ  ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਟੂਰਨਾਮੈਂਟ ਦੇ ਆਯੋਜਕ  ਤਜਿੰਦਰ ਸਿੰਘ ਭੰਗੂ, ਕਾਰਜ ਸੰਧੂ, ਮਲਕੀਤ ਸਿੰਘ  ਰੰਧਾਵਾ, ਅਮਨਦੀਪ ਸਿੰਘ,ਗੋਵਿੰਦ ਸਰੋਜ, ਬਖਸ਼ੀਸ਼ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਬੂੱਬੂ ,ਇੰਦਰਜੀਤ ਸਿੰਘ ਰੰਧਾਵਾ ,ਜਸ਼ਨ ਬੱਲ ਆਦਿ ਨੇ ਜਾਣਕਾਰੀ ਦਿੰਦਿਆਂ ਹੋਇਆਂ

 ਦੱਸਿਆ  ਕਿ  ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ  ਰਹਿਣ ਲਈ ਅਤੇ  ਖੇਡਾਂ ਲਈ ਪ੍ਰੇਰਿਤ ਕਰਨ ਅਤੇ ਉਹਨਾਂ ਨੂੰ ਖੇਡ ਮੈਦਾਨ  ਨਾਲ  ਜੋੜਨ ਦੇ ਉਦੇਸ਼  ਨਾਲ ਇਹ ਟੂਰਨਾਮੈਂਟ ਕਾਰਜ ਵਿਰਕ  ਕੈਨੇਡਾ, ਹਰਪ੍ਰੀਤ  ਯੂ ਐੱਸ  ਏ, ਰਵਿੰਦਰ ਵਰਮਾ , ਮਨੋਜ ਵਰਮਾ  ਕੈਨੇਡਾ  , ਪ੍ਰਿਤਪਾਲ ਸਿੰਘ ਇਟਲੀ ਅਤੇ ਐਨਆਰਆਈ ਭਰਾਵਾ ਤੇ ਪੱਤਰਕਾਰ ਪਰਦੀਪ ਸਿੰਘ  ਵਿੱਕੀ, ਸਰਪੰਚ ਜਗਵਿੰਦਰ ਸਿੰਘ ਮਣਕੂ,  ਮੈਂਬਰ ਪੰਚਾਇਤ  ਜਸਬੀਰ ਸਿੰਘ ਸਾਬੀ , ਨੰਬਰਦਾਰ  ਸੁਖਦੇਵ ਸਿੰਘ,ਹਰਸ਼ਦੀਪ ਸਿੰਘ, ਰਵਿੰਦਰ ਕੁਮਾਰ ਚੇਅਰਮੈਨ ਹਰਿਕ੍ਰਿਸ਼ਨ ਸਕੂਲ, ਅਵਤਾਰ ਸਿੰਘ ਭੰਗੂ , ਗੁਰਭੇਜ ਸਿੰਘ, ਅਤੇ ਗ੍ਰਾਮ  ਪੰਚਾਇਤ  ਅਤੇ ਨਗਰ  ਨਿਵਾਸੀਆ ਦੇ ਸਹਿਯੋਗ  ਨਾਲ  ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਕੁੱਲ  32 ਟੀਮਾਂ ਹਿੱਸਾ ਲੈਣਗੀਆ। ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ  ਨੂੰ 31000 ਰੁਪਏ ਅਤੇ ਕੱਪ ਤੇ ਦੂਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 21000 ਰੁਪਏ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾ ਵਲੋ ਸਮੂਹ  ਇਲਾਕਾ ਨਿਵਾਸੀਆ  ਨੂੰ ਹੁੰਮ ਹਮਾ ਕੇ ਪਹੁੰਚਣ ਅਤੇ ਟੂਰਨਾਮੈਂਟ  ਦੀ ਰੌਣਕ ਵਧਾਉਣ ਲਈ  ਖੁੱਲਾ ਸੱਦਾ ਹੈ।

  • Related Posts

    ਸੀ ਬੀ ਐਸ ਈ ਵਾਲੀਬਾਲ ਕਲਸਟਰ ਟੂਰਨਾਮੈਂਟ ਧੂਮਧਾਮ ਨਾਲ ਸੰਪੰਨ

    Spread the love

    Spread the loveਕਪੂਰਥਲਾ, 25 ਜੁਲਾਈ ( ਕੌੜਾ  )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸੀ ਬੀ ਐਸ ਸੀ 18ਵਾਂ, ਅੰਡਰ 14, ਅੰਡਰ 17 ਅਤੇ ਅੰਡਰ…

    ਸਪੀਕਰ ਸੰਧਵਾਂ ਨੇ ਰਗਬੀ ਖੇਡ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ

    Spread the love

    Spread the love ਕੋਟਕਪੂਰਾ 25 ਜੁਲਾਈ (ਗੁਰਦੀਪ ਸਿੰਘ ਢਿੱਲੋਂ ) =ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਲਈ ਖੇਡਾਂ ਸ਼ੁਰੂ ਕਰਵਾ ਕੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ…

    Leave a Reply

    Your email address will not be published. Required fields are marked *