ਪਿੰਡ ਚੂਸਲੇਵੜ ਵਿਖੇ ਨੋਜਵਾਨਾਂ ਨੂੰ ਉਹਨਾਂ ਦੇ ਉਜਵੱਲ ਭਵਿੱਖ ਲਈ ਟੂਰਨਾਮੈਂਟ ਕਰਵਾਇਆ ਗਿਆ।

Spread the love

ਪੱਟੀ 2 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ )ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਨੋਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਅਤੇ ਉਹਨਾਂ ਦੇ ਉਜਵੱਲ ਭਵਿੱਖ ਲਈ ਪਿੰਡ ਚੂਸਲੇਵੜ ਵਿਖੇ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਕੁੱਲ 32 ਪਿੰਡਾ ਦੀਆਂ ਟੀਮਾਂ ਨੇ ਹਿੱਸਾ ਲਿਆ।ਇਹ ਟੂਰਨਾਮੈਂਟ ਮਿਤੀ 30/03/25 ਤੋਂ 1 ਅਪ੍ਰੈਲ ਤੱਕ ਚੱਲਿਆ।ਇਸ ਟੂਰਨਾਮੈਂਟ ਵਿਚ ਬਲਜਿੰਦਰ ਸਿੰਘ ਯੂ ਐਸ ਏ, ਦਿਲਪ੍ਰੀਤ ਸਿੰਘ ਯੂ ਐਸ ਏ, ਅੰਗਰੇਜ਼ ਸਿੰਘ ਕਨੇਡਾ,ਰੂਪ ਨਿੳਜੀਲੈਡ, ਤੇਜਿੰਦਰ ਸਿੰਘ ਕਨੇਡਾ, ਰਾਜਦੀਪ ਸਿੰਘ ਕਨੇਡਾ, ਸਤਨਾਮ ਸਿੰਘ ਕਨੇਡਾ, ਰਣਜੀਤ ਸਿੰਘ ਇਟਲੀ,ਭਵਦੀਈਪ ਸਿੰਘ ਐਨ ਆਰ ਆਈ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਇਆ ਗਿਆ।ਇਸ ਮੌਕੇ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਨਸ਼ਾ ਕਰਨਾ ਹੈ ਤਾਂ ਖੇਡਾਂ ਨਾਲ ਕਰੋ ਇਹ ਨਸ਼ਾ ਤੁਹਾਨੂੰ ਬਹੁਤ ਉੱਚੀ ਮੰਜ਼ਿਲ ਤੱਕ ਲੈ ਜਾਏਗਾ ਅਤੇ ਤੁਹਾਡੇ ਪਰਿਵਾਰ ਦਾ ਤੁਹਾਡੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕਰੇਗਾ ਤੁਸੀਂ ਹਮੇਸ਼ਾ ਲਈ ਤੰਦਰੁਸਤ ਅਤੇ ਅਤੇ ਤੁਹਾਡਾ ਭਵਿੱਖ ਹਮੇਸ਼ਾ ਉਜਵਲ ਹੋਵੇਗਾ ਬਾਕੀ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਇਹਨਾਂ ਖੇਡਾਂ ਵੱਲ ਉਤਸਾਹਤ ਕਰੋ ਤਾਂ ਕਿ ਉਹ ਵੀ ਖੇਡਾਂ ਰਾਹੀਂ ਆਪਣੇ ਸਰੀਰ ਨੂੰ ਫਿਟ ਰੱਖ ਸਕਣ

ਅਤੇ ਨੋਜਵਾਨਾਂ ਨੂੰ ਖੇਡਾ ਨਾਲ ਜੁੜਨ ਲਈ ਪ੍ਰੇਰਿਤ ਕਰੋ ਅਤੇ ਨਸ਼ਿਆਂ ਦੀ ਲੱਥ ਤੋਂ ਬਚੋ ।ਇਸ ਮੌਕੇ ਹੋਰ ਵੀ ਵੱਖ-ਵੱਖ ਪਿੰਡਾਂ ਤੋਂ ਆਏ ਹੋਏਨੌਜਵਾਨਾਂ ਨੇ ਆਪੋ ਆਪਣੀ ਕਲਾ ਦੇ ਜੌਹਰ ਵਿਖਾਏ।ਇਸ ਟੂਰਨਾਮੈਂਟ ਵਿੱਚ ਗੁਰਪ੍ਰੀਤ ਸਿੰਘ ਐਚ ਟੀ,ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ ਸੂਬਾ ਕਮੇਟੀ ਮੈਂਬਰ ਈਟੀਟੀ ਟੀਚਰ ਯੂਨੀਅਨ,ਗੁਰਦੇਵ ਸਿੰਘ ਲੁਹਾਰੀਆ ਸਰਬਜੀਤ ਸਿੰਘ ਉਬੋਕੇ ,ਪਰਮਜੀਤ ਸਿੰਘ ਬਲਾਕ ਐਜੂਕੇਟਰ ਹੈਲਥ ਡਿਪਾਰਮੈਟ ਘਰਿਆਲਾ,ਗੁਰਭੇਜ ਸਿੰਘ ਕੁੱਲਾ, ਹਰਪ੍ਰੀਤ ਸਿੰਘ ਟੀਚਰ ਵਿਸ਼ੇਸ਼ ਤੌਰ ਤੇ ਪਹੁੰਚੇ।

  • Related Posts

    ਮੁੰਬਈ ’ਚ ਗੂੰਜਿਆ ਪੰਜਾਬ ਕ੍ਰਿਕਟ ਦਾ ਦਮ! ਮੀਤ ਹੇਅਰ ਦੀ ਅਗਵਾਈ ਹੇਠ ਪੀਸੀਏ ਦੀ ਬੀਸੀਸੀਆਈ ਨਾਲ ਅਹਿਮ ਬੈਠਕ—ਕ੍ਰਿਕਟ ਦੇ ਵਿਕਾਸ ਨੂੰ ਲੈ ਕੇ ਹੋਈ ਵਿਸਥਾਰਪੂਰਵਕ ਵਿਚਾਰ-ਚਰਚਾ ਸੌਰਵ ਗਾਂਗੁਲੀ ਨੇ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਕੀਤੀ ਖ਼ਾਸ ਤਾਰੀਫ਼, ਕਿਹਾ—ਇਹ ਮੇਰੇ ਪਸੰਦੀਦਾ ਮੈਦਾਨਾਂ ਵਿੱਚੋਂ ਇੱਕ

    Spread the love

    Spread the loveਬਲਵੰਤ ਸਿੰਘ ਸਿੱਧੂ 18 ਸਤੰਬਰ 2026=ਮੁੰਬਈ: ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕ੍ਰਿਕਟ ਦੇ ਖੇਤਰ ਵਿੱਚ ਪੰਜਾਬ ਦੀ ਮਜ਼ਬੂਤ ਪਛਾਣ ਨੂੰ ਹੋਰ ਉੱਚਾਈ ਦੇਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਮੁੰਬਈ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *