ਵਿਗਿਆਨ ਦੇ ਚਮਤਕਾਰ

Spread the love

ਜਦ ਤੋਂ ਇਹ ਧਰਤੀ ਹੋਂਦ ਵਿਚ ਆਈ ਅਤੇ ਮਨੁੱਖੀ ਜੀਵਨ ਦਾ ਸਿਲਸਿਲਾ ਸ਼ੁਰੂ ਹੋਇਆ ਉਦੋਂ ਤੋਂ ਹੀ ਵਿਗਿਆਨ ਦੀਆਂ ਕਾਢਾਂ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਪੱਥਰਾਂ ਦੀ ਰਗੜ ਤੋਂ ਅੱਗ ਪੈਦਾ ਕਰਨ ਵਾਲੇ ਮਨੁੱਖ ਨੇ ਅੱਜ ਆਪਣੇ ਇਸ਼ਾਰੇ ਨਾਲ ਮਸ਼ੀਨਾਂ ਨੂੰ ਚਲਾਉਣ ਦਾ ਢੰਗ ਸਿੱਖ ਲਿਆ ਹੈ। ਉਸਾਰੂ ਕਾਢਾਂ ਨੇ ਹਰ ਮਨੁੱਖੀ ਖੇਤਰ ਨੂੰ ਪ੍ਰਭਾਵਿਤ ਕੀਤਾ। ਹੈ। ਘਰ, ਸਫ਼ਰ, ਪੜ੍ਹਾਈ, ਖੇਤੀਬਾੜੀ ਅਤੇ ਦਿਲ ਪਰਚਾਵੇ ਲਈ ਨਵੀਆਂ ਤੋਂ ਨਵੀਆਂ ਮਸ਼ੀਨਾਂ ਈਜ਼ਾਦ ਕੀਤੀਆਂ ਹਨ।ਹਨੇਰੇ ਘਰਾਂ ਅੰਦਰ ਰੋਸ਼ਨੀ ਕਰਨ ਵਾਲੀ ਬਿਜਲੀ ਮਨੁੱਖਾਂ ਲਈ ਇੱਕ ਵਰਦਾਨ ਸਾਬਤ ਹੋਈ ਹੈ। ਅੱਜ ਅਸੀਂ ਆਪਣੇ ਕਈ ਛੋਟੇ-ਛੋਟੇ ਕੰਮਾਂ ਲਈ ਬਿਜਲੀ ‘ਤੇ ਹੀ ਨਿਰਭਰ ਕਰਦੇ ਹਾਂ। ਬਿਜਲੀ ਨਾਲ ਚੱਲਣ ਵਾਲੇ ਪੱਖੇ, ਏ.ਸੀ., ਕੂਲਰਾਂ ਆਦਿ ਦੀ ਕਾਢ ਨਾਲ ਮਨੁੱਖ ਦਾ ਜੀਵਨ ਸੁਖਾਲਾ ਹੋ ਗਿਆ ਹੈ।ਅੱਜ ਜੇ ਥੋੜ੍ਹੀ ਦੇਰ ਲਈ ਬਿਜਲੀ ਚਲੀ ਜਾਵੇ ਤਾਂ ਮੁਸੀਬਤ ਖੜ੍ਹੀ ਹੋ ਜਾਂਦੀ ਹੈ। ਖੇਤੀ ਦਾ ਕੰਮ ਹੋਵੇ ਜਾਂ ਘਰੇਲੂ ਕੰਮ, ਬਿਜਲੀ ਸਭ ਲਈ ਜ਼ਰੂਰੀ ਹੋ ਗਈ ਹੈ। ਮਨੁੱਖ ਹੱਥਾਂ ਨਾਲ ਜੋ ਕੰਮ ਘੰਟਿਆਂ ਵਿੱਚ ਕਰਦਾ ਸੀ। ਮਸ਼ੀਨਾਂ ਰਾਹੀਂ ਮਿੰਟਾਂ-ਸਕਿੰਟਾਂ ਵਿੱਚ ਕਰਨ ਲੱਗ ਪਿਆ ਹੈ। ਬਿਜਲੀ ਨਾ ਹੋਣ ਦੀ ਸੂਰਤ ਵਿੱਚ ਡੀਜ਼ਲ, ਪੈਟਰੋਲ ਨਾਲ ਚੱਲਣ ਵਾਲੇ ਜਨਰੇਟਰ ਵੀ ਈਜ਼ਾਦ ਕਰ ਲਏ ਗਏ ਹਨ ਜੋ ਬਿਜਲੀ ਦੀ ਘਾਟ ਨੂੰ ਪੂਰਾ ਕਰਦੇ ਹਨ। ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਅਣਹੋਂਦ ਦੇ ਸਮੇਂ ਪੱਖਿਆਂ ਅਤੇ ਬਲਬਾਂ ਨੂੰ ਚਾਲੂ ਰੱਖਣ ਲਈ ਇਨਵਰਟਰ ਅੱਜ ਘਰ-ਘਰ ਵਿੱਚ ਵੇਖੇ ਜਾ ਸਕਦੇ ਹਨ। ਪਹਿਲਿਆਂ ਸਮਿਆਂ ਅੰਦਰ ਜਦੋਂ ਮਨੁੱਖ ਨੇ ਇੱਕ ਤੋਂ ਦੂਜੀ ਥਾਂ ‘ਤੇ ਜਾਣਾ ਹੁੰਦਾ ਸੀ ਤਾਂ ਉਸ ਨੂੰ ਕਈ ਦਿਨ, ਮਹੀਨੇ ਲੱਗ ਜਾਂਦੇ ਸਨ। ਜਿਆਦਾਤਰ ਸਵਾਰੀ ਘੜ, ਗੱਡਿਆਂ ਅਤੇ ਬੱਘੀਆਂ ਦੀ ਹੀ ਕੀਤੀ ਜਾਂਦੀ ਸੀ। ਮੋਟਰ ਕਾਰਾਂ, ਸਕੂਟਰ, ਰੇਲ ਗੱਡੀ ਅਤੇ ਹਵਾਈ ਜਹਾਜ਼ ਦੀ ਆਮਦ ਨਾਲ ਮਨੁੱਖ ਦਾ ਸਫ਼ਰ ਸੇਖਾ ਹੋ ਗਿਆ ਹੈ। ਸ਼ਤਾਬਦੀ ਅਤੇ ਰਾਜਧਾਨੀ ਵਰਗੀਆਂ ਗੱਡੀਆਂ ਨੇ ਦਿਨਾਂ ਦਾ ਸਫ਼ਰ ਘੰਟਿਆਂ ਵਿਚ ਤੈਅ ਕੀਤਾ ਹੈ । ਹਵਾਈ ਜਹਾਜ਼ ਇੱਕ ਦਿਨ ਵਿੱਚ ਸਮੁੰਦਰੋਂ ਪਾਰ ਲੈ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਪੰਛੀ ਵਾਂਗ ਉੱਡਣ ਦੇ ਸੁਪਨੇ ਨੂੰ ਵੀ ਸਾਕਾਰ ਕਰ ਸਕਿਆ ਹੈ।ਸੰਚਾਰ ਦੇ ਸਾਧਨ ਵਿੱਚ ਵੀ ਬਹੁਤ ਤਰੱਕੀ ਹੋਈ ਹੈ। ਅੱਜ ਅਸੀਂ ਘਰ ਬੈਠੇ ਹੀ ਦੇਸ਼-ਵਿਦੇਸ਼ ਵਿੱਚ ਇੱਕ ਮਿੰਟ ਤੋਂ ਪਹਿਲਾਂ ਗੱਲ ਕਰ ਸਕਦੇ ਹਾਂ। ਟੈਲੀਫ਼ੋਨ, ਤਾਰ, ਵਾਇਰਲੈੱਸ, ਪੰਜਰ, ਟੈਲੀਪਿੰਟਰ, ਰੇਡੀਓ, ਟੈਲੀਵਿਜ਼ਨ ਰਾਹੀਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਬਹੁਤ ਨੇੜੇ ਹੋ ਗਏ ਹਾਂ। ਮੋਬਾਈਲ ਫੋਨ ਨੇ ਰਹਿੰਦਾ। ਖੂੰਹਦਾ ਫ਼ਾਸਲਾ ਵੀ ਮੁਕਾ ਦਿੱਤਾ ਹੈ। ਹਰ ਵੇਲੇ ਨਾਲ ਰਹਿਣ ਵਾਲਾ ਇਹ ਨਿੱਕਾ ਜਿਹਾ ਫੋਨ ਕਮਾਲ ਦੀ ਸ਼ਕਤੀ ਰੱਖਦਾ ਹੈ। ਇਸ ਮੋਬਾਈਲ ਫੋਨ ਦੀ ਯੋਗ ਵਰਤੋਂ ਕਰਕੇ ਮਨੁੱਖ ਆਪਣੇ-ਆਪ ਨੂੰ ਸੁਰੱਖਿਅਤ ਸਮਝਣ ਲੱਗ ਪਿਆ ਹੈ। ਉਸ ਦਾ ਵਪਾਰ, ਲੈਣ-ਦੇਣ, ਦੇਖ-ਰੇਖ ਸਭ ਇਸ ਫ਼ੋਨ ਰਾਹੀਂ ਹੀ ਹੋ ਰਹੀ ਹੈ।ਕਦੇ ਕਿਸਾਨ ਖੇਤੀਬਾੜੀ ਲਈ ਸਿਰਫ਼ ਕੁਦਰਤ ‘ਤੇ ਹੀ ਨਿਰਭਰ ਕਰਦਾ ਸੀ । ਉਹ ਖੂਹਾਂ, ਹਲਾਂ ਜਾਂ ਪਸ਼ੂਆਂ ਰਾਹੀਂ ਖੇਤੀ ਕਰਕੇ ਜੂਨ ਹੀ ਭੋਗਦਾ ਸੀ। ਪਰ ਅੱਜ ਵਿਗਿਆਨ ਦੀ ਸਹਾਇਤਾ ਨਾਲ ਖੇਤੀ ਵਾਸਤੇ ਇੰਨ੍ਹੇ ਕੁ ਉਪਕਰਨ ਆ ਚੁੱਕੇ ਹਨ ਕਿ ਕਿਸਾਨ ਬਿਲਕੁਲ ਵਿਹਲਾ ਹੀ ਹੋ ਕੇ ਰਹਿ ਗਿਆ ਹੈ। ਗੁਡਾਈ, ਬਿਜਾਈ ਅਤੇ ਕਟਾਈ ਦਾ ਪੂਰਾ ਕੰਮ ਹੁਣ ਮਸ਼ੀਨਾਂ ਰਾਹੀਂ ਹੀ ਕੀਤਾ ਜਾਂਦਾ ਹੈ।ਇਲੈਕਟਰੋਨਿਕ ਚੀਜ਼ਾਂ ਵਾਸਤੇ ਕਦੇ ਸਾਡੇ ਦੇਸ਼ ਦੇ ਵਾਸੀ ਵਿਦੇਸ਼ਾਂ ਦੇ ਮੂੰਹ ਵਲ ਤੱਕਦੇ ਸਨ ਪਰ ਅੱਜ ਸਾਡੇ ਦੇਸ਼-ਵਾਸੀਆਂ ਨੇ ਵਿਗਿਆਨਕ ਤਰੱਕੀ ਰਾਹੀਂ ਆਪਣੀਆਂ ਬਣਾਈਆਂ ਚੀਜ਼ਾਂ ਬਾਹਰਲੇ ਦੇਸ਼ਾਂ ਵਿੱਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਡਾਕਟਰੀ ਸਹਾਇਤਾ ਵਿੱਚ ਵੀ ਵਿਗਿਆਨ ਨੇ ਪੂਰਾ ਯੋਗਦਾਨ ਪਾਇਆ ਹੈ। ਇਸ ਦੀ ਮਦਦ ਨਾਲ ਮਰਨ ਦਰ ਘੱਟ ਗਈ ਹੈ। ਵੱਡੀਆਂ ਬਿਮਾਰੀਆਂ ਜਿਵੇਂ – ਪਲੇਗ, ਮਲੇਰੀਆ, ਹੈਜ਼ਾ, ਚੇਚਕ, ਪੋਲੀਓ ਆਦਿ ਦੇ ਟੀਕੇ ਈਜ਼ਾਦ ਕਰਕੇ ਇਨ੍ਹਾਂ ਨੂੰ ਰੋਕਣ ਵਿੱਚ ਸਾਡੇ ਵਿਗਿਆਨੀ ਪੂਰੀ ਤਰ੍ਹਾਂ ਸਫ਼ਲ ਹੋਏ ਹਨ। ਅਜਿਹੀਆਂ ਦਵਾਈਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਕਿ ਮਰੀਜ਼ ਝਟ-ਪਟ ਠੀਕ ਹੋ ਜਾਂਦਾ ਹੈ। ਐਕਸਰੇ ਅਤੇ ਸਕੈਨਿੰਗ ਆਦਿ ਨੇ ਮਨੁੱਖ ਦੀਆਂ ਅੰਦਰੂਨੀ ਬਿਮਾਰੀਆਂ ਨੂੰ ਸਾਹਮਣੇ ਲੈ ਆਉਂਦਾ ਹੈ ਤਾਂ ਜੋ ਵਕਤ ਸਿਰ ਉਨ੍ਹਾਂ ਦਾ ਇਲਾਜ ਹੋ ਸਕੇ।

  • Related Posts

    ਸੈਸਜ਼-2027 ਅਧੀਨ ਡਿਸਟ੍ਰਿਕਟ ਸੈਂਸਜ਼ ਹੈਂਡਬੁੱਕ (ਡੀ.ਸੀ.ਐਚ.ਬੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ

    Spread the love

    Spread the loveਫ਼ਰੀਦਕੋਟ, 6 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਦੀ ਅਗਵਾਈ ਹੇਠ ਸੈਸਜ਼-2027 ਤਹਿਤ ਡਿਸਟ੍ਰਿਕਟ ਸੈਂਸਜ਼ ਹੈਂਡਬੁੱਕ (ਡੀ.ਸੀ.ਐਚ.ਬੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਤਹਿਸੀਲ ਫ਼ਰੀਦਕੋਟ, ਕੋਟਕਪੂਰਾ…

    ਆਈ ਸੀ ਐੱਸ ਸੀ ਚੱਲਕੇਰੇ ਵਿਖੇ ਏ ਆਈ (AI ) ਅਤੇ ਆਈ ਓ ਟੀ ਦੀ ਟ੍ਰੇਨਿੰਗ ਨੇ ਤਕਨੀਕੀ ਗਿਆਨ ਵਿੱਚ ਕੀਤਾ ਵਾਧਾ

    Spread the love

    Spread the love ਜੈਤੋ 26 ਜੁਲਾਈ (ਗੁਰਦੀਪ ਸਿੰਘ ਢਿੱਲੋਂ ):=ਚੱਲਕੇਰੇ, ਕਰਨਾਟਕ: ਆਰਟੀਫ਼ਿਸ਼ਲ ਇੰਟੈਲੀਜੈਂਸ (AI) ਅਤੇ ਇੰਟਰਨੈੱਟ ਆਫ਼ ਥਿੰਗਜ਼ (IoT) ਵਿਸ਼ੇ ਉੱਤੇ ਇੱਕ ਵਿਸਤ੍ਰਿਤ ਟ੍ਰੇਨਿੰਗ ਪ੍ਰੋਗਰਾਮ ਭਾਰਤੀ ਵਿਗਿਆਨ ਸੰਸਥਾਨ (IISc), ਚੱਲਕੇਰੇ…

    Leave a Reply

    Your email address will not be published. Required fields are marked *