ਸਕਦੇ ਹਨ। ਪਹਿਲਿਆਂ ਸਮਿਆਂ ਅੰਦਰ ਜਦੋਂ ਮਨੁੱਖ ਨੇ ਇੱਕ ਤੋਂ ਦੂਜੀ ਥਾਂ ‘ਤੇ ਜਾਣਾ ਹੁੰਦਾ ਸੀ ਤਾਂ ਉਸ ਨੂੰ ਕਈ ਦਿਨ, ਮਹੀਨੇ ਲੱਗ ਜਾਂਦੇ ਸਨ। ਜਿਆਦਾਤਰ ਸਵਾਰੀ ਘੜ, ਗੱਡਿਆਂ ਅਤੇ ਬੱਘੀਆਂ ਦੀ ਹੀ ਕੀਤੀ ਜਾਂਦੀ ਸੀ। ਮੋਟਰ ਕਾਰਾਂ, ਸਕੂਟਰ, ਰੇਲ ਗੱਡੀ ਅਤੇ ਹਵਾਈ ਜਹਾਜ਼ ਦੀ ਆਮਦ ਨਾਲ ਮਨੁੱਖ ਦਾ ਸਫ਼ਰ ਸੇਖਾ ਹੋ ਗਿਆ ਹੈ। ਸ਼ਤਾਬਦੀ ਅਤੇ ਰਾਜਧਾਨੀ ਵਰਗੀਆਂ ਗੱਡੀਆਂ ਨੇ ਦਿਨਾਂ ਦਾ ਸਫ਼ਰ ਘੰਟਿਆਂ ਵਿਚ ਤੈਅ ਕੀਤਾ ਹੈ । ਹਵਾਈ ਜਹਾਜ਼ ਇੱਕ ਦਿਨ ਵਿੱਚ ਸਮੁੰਦਰੋਂ ਪਾਰ ਲੈ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਪੰਛੀ ਵਾਂਗ ਉੱਡਣ ਦੇ ਸੁਪਨੇ ਨੂੰ ਵੀ ਸਾਕਾਰ ਕਰ ਸਕਿਆ ਹੈ।ਸੰਚਾਰ ਦੇ ਸਾਧਨ ਵਿੱਚ ਵੀ ਬਹੁਤ ਤਰੱਕੀ ਹੋਈ ਹੈ। ਅੱਜ ਅਸੀਂ ਘਰ ਬੈਠੇ ਹੀ ਦੇਸ਼-ਵਿਦੇਸ਼ ਵਿੱਚ ਇੱਕ ਮਿੰਟ ਤੋਂ ਪਹਿਲਾਂ ਗੱਲ ਕਰ ਸਕਦੇ ਹਾਂ। ਟੈਲੀਫ਼ੋਨ, ਤਾਰ, ਵਾਇਰਲੈੱਸ, ਪੰਜਰ, ਟੈਲੀਪਿੰਟਰ, ਰੇਡੀਓ, ਟੈਲੀਵਿਜ਼ਨ ਰਾਹੀਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਬਹੁਤ ਨੇੜੇ ਹੋ ਗਏ ਹਾਂ। ਮੋਬਾਈਲ ਫੋਨ ਨੇ ਰਹਿੰਦਾ। ਖੂੰਹਦਾ ਫ਼ਾਸਲਾ ਵੀ ਮੁਕਾ ਦਿੱਤਾ ਹੈ। ਹਰ ਵੇਲੇ ਨਾਲ ਰਹਿਣ ਵਾਲਾ ਇਹ ਨਿੱਕਾ ਜਿਹਾ ਫੋਨ ਕਮਾਲ ਦੀ ਸ਼ਕਤੀ ਰੱਖਦਾ ਹੈ। ਇਸ ਮੋਬਾਈਲ ਫੋਨ ਦੀ ਯੋਗ ਵਰਤੋਂ ਕਰਕੇ ਮਨੁੱਖ ਆਪਣੇ-ਆਪ ਨੂੰ ਸੁਰੱਖਿਅਤ ਸਮਝਣ ਲੱਗ ਪਿਆ ਹੈ। ਉਸ ਦਾ ਵਪਾਰ, ਲੈਣ-ਦੇਣ, ਦੇਖ-ਰੇਖ ਸਭ ਇਸ ਫ਼ੋਨ ਰਾਹੀਂ ਹੀ ਹੋ ਰਹੀ ਹੈ।ਕਦੇ ਕਿਸਾਨ ਖੇਤੀਬਾੜੀ ਲਈ ਸਿਰਫ਼ ਕੁਦਰਤ ‘ਤੇ ਹੀ ਨਿਰਭਰ ਕਰਦਾ ਸੀ । ਉਹ ਖੂਹਾਂ, ਹਲਾਂ ਜਾਂ ਪਸ਼ੂਆਂ ਰਾਹੀਂ ਖੇਤੀ ਕਰਕੇ ਜੂਨ ਹੀ ਭੋਗਦਾ ਸੀ। ਪਰ ਅੱਜ ਵਿਗਿਆਨ ਦੀ ਸਹਾਇਤਾ ਨਾਲ ਖੇਤੀ ਵਾਸਤੇ ਇੰਨ੍ਹੇ ਕੁ ਉਪਕਰਨ ਆ ਚੁੱਕੇ ਹਨ ਕਿ ਕਿਸਾਨ ਬਿਲਕੁਲ ਵਿਹਲਾ ਹੀ ਹੋ ਕੇ ਰਹਿ ਗਿਆ ਹੈ। ਗੁਡਾਈ, ਬਿਜਾਈ ਅਤੇ ਕਟਾਈ ਦਾ ਪੂਰਾ ਕੰਮ ਹੁਣ ਮਸ਼ੀਨਾਂ ਰਾਹੀਂ ਹੀ ਕੀਤਾ ਜਾਂਦਾ ਹੈ।ਇਲੈਕਟਰੋਨਿਕ ਚੀਜ਼ਾਂ ਵਾਸਤੇ ਕਦੇ ਸਾਡੇ ਦੇਸ਼ ਦੇ ਵਾਸੀ ਵਿਦੇਸ਼ਾਂ ਦੇ ਮੂੰਹ ਵਲ ਤੱਕਦੇ ਸਨ ਪਰ ਅੱਜ ਸਾਡੇ ਦੇਸ਼-ਵਾਸੀਆਂ ਨੇ ਵਿਗਿਆਨਕ ਤਰੱਕੀ ਰਾਹੀਂ ਆਪਣੀਆਂ ਬਣਾਈਆਂ ਚੀਜ਼ਾਂ ਬਾਹਰਲੇ ਦੇਸ਼ਾਂ ਵਿੱਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਡਾਕਟਰੀ ਸਹਾਇਤਾ ਵਿੱਚ ਵੀ ਵਿਗਿਆਨ ਨੇ ਪੂਰਾ ਯੋਗਦਾਨ ਪਾਇਆ ਹੈ। ਇਸ ਦੀ ਮਦਦ ਨਾਲ ਮਰਨ ਦਰ ਘੱਟ ਗਈ ਹੈ। ਵੱਡੀਆਂ ਬਿਮਾਰੀਆਂ ਜਿਵੇਂ – ਪਲੇਗ, ਮਲੇਰੀਆ, ਹੈਜ਼ਾ, ਚੇਚਕ, ਪੋਲੀਓ ਆਦਿ ਦੇ ਟੀਕੇ ਈਜ਼ਾਦ ਕਰਕੇ ਇਨ੍ਹਾਂ ਨੂੰ ਰੋਕਣ ਵਿੱਚ ਸਾਡੇ ਵਿਗਿਆਨੀ ਪੂਰੀ ਤਰ੍ਹਾਂ ਸਫ਼ਲ ਹੋਏ ਹਨ। ਅਜਿਹੀਆਂ ਦਵਾਈਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਕਿ ਮਰੀਜ਼ ਝਟ-ਪਟ ਠੀਕ ਹੋ ਜਾਂਦਾ ਹੈ। ਐਕਸਰੇ ਅਤੇ ਸਕੈਨਿੰਗ ਆਦਿ ਨੇ ਮਨੁੱਖ ਦੀਆਂ ਅੰਦਰੂਨੀ ਬਿਮਾਰੀਆਂ ਨੂੰ ਸਾਹਮਣੇ ਲੈ ਆਉਂਦਾ ਹੈ ਤਾਂ ਜੋ ਵਕਤ ਸਿਰ ਉਨ੍ਹਾਂ ਦਾ ਇਲਾਜ ਹੋ ਸਕੇ।Spread the loveਬਰਨਾਲਾ, 9 ਅਪ੍ਰੈਲ (ਬਲਵਿੰਦਰ ਆਜ਼ਾਦ/ਸੁਖਰਾਜ ਚਹਿਲ):- ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿਚ ਮੱਲਾਂ…
Spread the loveਫਗਵਾੜਾ 4 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਸਿਵਲ ਸਰਜਨ ਡਾ ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ ਕੰਨ ਦੀ ਬਿਮਾਰੀਆ ਅਤੇ ਸਬੰਧਤ ਰੋਗਾਂ ਦੀ ਰੋਕਥਾਮ ਅਤੇ ਇਲਾਜ ਲਈ ਲੋਕਾਂ ਵਿੱਚ ਜਾਗਰੂਕਤਾ ਵਧਾਉਣ…