ਕੰਮਿਊਨਿਟੀ ਹੈਲਥ ਸੈਂਟਰ ਵੱਲੋਂ ਕੰਨ ਦੀ ਬਿਮਾਰੀਆ ਦੀ ਰੋਕਥਾਮ ਤੇ ਨਿਯੰਤਰਣ ਲਈ ਟ੍ਰੇਨਿੰਗ

Spread the love

ਫਗਵਾੜਾ 4 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਸਿਵਲ ਸਰਜਨ ਡਾ ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ ਕੰਨ ਦੀ ਬਿਮਾਰੀਆ ਅਤੇ ਸਬੰਧਤ ਰੋਗਾਂ ਦੀ ਰੋਕਥਾਮ ਅਤੇ ਇਲਾਜ ਲਈ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਕੰਮਿਊਨਿਟੀ ਹੈਲਥ ਸੈਂਟਰ, ਬੜਾ ਪਿੰਡ ਵੱਲੋਂ ਰਾਸ਼ਟਰੀ ਬੋਲਾਪਣ ਰੋਕਥਾਮ ਪ੍ਰੋਗਰਾਮ ਸਬੰਧੀ ਟ੍ਰੇਨਿੰਗ ਦਾ ਆਯੋਜਨ ਸੀਨੀਅਰ ਮੈਡੀਕਲ ਅਫ਼ਸਰ ਡਾ ਅਮਿਤਾ ਲੂਨਾ ਦੀ ਅਗਵਾਈ ਹੇਠ ਕੀਤਾ ਗਿਆ।ਇਸ ਟ੍ਰੇਨਿੰਗ ਵਿੱਚ ਕੰਮਿਊਨਿਟੀ ਹੈਲਥ ਅਫਸਰ , ਏਨਮ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਕੰਨ ਦੀ ਬਿਮਾਰੀਆ ਦੇ ਲੱਛਣ, ਕਾਰਨ, ਰੋਕਥਾਮ ਅਤੇ ਇਲਾਜ ਸਬੰਧੀ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ। ਮੈਡੀਕਲ ਅਫ਼ਸਰ ਡਾ ਮਮਤਾ ਗੌਤਮ ਨੇ ਟ੍ਰੇਨਿੰਗ ਦੌਰਾਨ ਦੱਸਿਆ ਕਿ ਸ਼ੁਰੂਆਤੀ ਪਹਿਚਾਣ ਅਤੇ ਇਲਾਜ ਰਾਹੀਂ ਕੰਨਾ ਦੀ ਸਮੱਸਿਆ ਤੋ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਨਾਲ ਹੀ, ਲੋਕਾਂ ਨੂੰ ਰੇਗੂਲਰ ਚੈੱਕਅੱਪ ਅਤੇ ਸਹੀ ਦਵਾਈ ਵਰਤਣ ਦੀ ਸਲਾਹ ਵੀ ਦਿੱਤੀ ਗਈ। ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਬਾਲ ਸੁਰਖਿਆ ਕਾਰਿਆਕਰਮ ਤਹਿਤ ਆਗਨਵਾੜੀ ਅਤੇ ਸਰਕਾਰੀ ਸਕੂਲਾ ਵਿੱਚ ਪੜਦੇ ਵਿਦਿਆਰਥੀਆ ਦਾ ਕੰਨਾ ਦੇ ਜਮਾਦਰੂ ਨੁਕਸਾ ਦਾ ਮੁਫਤ ਇਲਾਜ ਕੀਤਾ ਜਾਦਾ ਹੈ। ਉਨਾ ਮੁਫਤ ਹੇਰਿਗ ਏਡ ਵੀ ਦਿੱਤੀ ਜਾਦੀ ਹੈ।ਇਸ ਮੌਕੇ ਤੇ ਹੈਲਥ ਸੁਪਰਵਾਈਜਰ ਸਤਨਾਮ, ਹੈਲਥ ਸੁਪਰਵਾਈਜਰ ਕੁਲਦੀਪ ਵਰਮਾ, ਐਲ ਐਚ ਵੀ ਕਲਵਿੰਦਰ ਕੌਰ ਅਤੇ ਸਮੂਹ ਸਟਾਫ ਮੌਜੂਦ ਸੀ।

  • Related Posts

    ਬਲਾਚੌਰ ਵਿਖੇ ‘ਮੌਨੂੰ ਟੈਲੀਕੌਮ ‘ ਦੇ ਨਵੇਂ ਸ਼ੋਰੂਮ ਦਾ ਸ਼ਾਨਦਾਰ ਉਦਘਾਟਨ; ਅਜੇ ਮੰਗੂਪੁਰ ਨੇ ਰਿਬਨ ਕੱਟ ਕੇ ਕੀਤੀ ਸ਼ੁਰੂਆਤ

    Spread the love

    Spread the loveਬਲਾਚੌਰ, 10 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):ਬਲਾਚੌਰ-ਭੱਦੀ ਰੋਡ ‘ਤੇ ਸਥਿਤ ਸੂਰੀ ਹਸਪਤਾਲ ਦੇ ਨਜ਼ਦੀਕ ਅੱਜ ‘ਮੌਨੂੰ ਟੈਲੀਕੌਮ ‘ ਵੱਲੋਂ ਆਪਣੇ ਨਵੇਂ ਆਧੁਨਿਕ ਸ਼ੋਰੂਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ।…

    ਸਿੱਖਿਆ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਡਾ. ਪੂਨਮ ਸ਼ਰਮਾ ਨੂੰ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਰਾਸ਼ਟਰੀ ਪੁਰਸਕਾਰ

    Spread the love

    Spread the loveਸਮਰਾਲਾ 07 ਜੁਲਾਈ (ਮੁਕੇਸ਼ ਵਰਮਾ) ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਵਿਲੱਖਣ ਯੋਗਦਾਨ ਲਈ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੂੰ ਸਿੱਖਿਆ ਉਤਕ੍ਰਿਸ਼ਟਤਾ ਸੰਮੇਲਨ ਅਤੇ ਪੁਰਸਕਾਰ…

    Leave a Reply

    Your email address will not be published. Required fields are marked *