ਪੰਨੀ ਵਾਲਾ ਪੁਲਿਸ ਚੌਕੀ ਮੁਲਾਜ਼ਮਾਂ ਨੇ 285 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕੀਤਾ ਕਾਬੂ।

Spread the love

(ਬਲਕਰਨ ਜਟਾਣਾ 2 ਅਪ੍ਰੈਲ ਮਲੋਟ)  ਸ: ਸੁਖਜੀਤ ਸਿੰਘ ਇੰਚਾਰਜ ਚੌਕੀ ਪੰਨੀਵਾਲਾ ਦੀ ਯੋਗ ਅਗਵਾਈ ਹੇਠ ਮਿਤੀ 1-4-2025 ਨੂੰ ਸ: ਮਨਜੀਤ ਸਿੰਘ ਏਐਸਆਈ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ  ਮਲੋਟ ਫਾਜਿਲਕਾ ਮੇਨ ਰੋਡ ਰਾਹੀ ਪਿੰਡ ਪੰਨੀਵਾਲਾ ਤੋ ਹੁੰਦੇ ਹੋਏ ਪਿੰਡ ਮਿੱਡਾ ਨੂੰ ਜਾ ਰਹੇ ਸੀ  ਜਦ ਪੁਲਿਸ ਪਾਰਟੀ ਪੁਲ ਸੂਆ ਦੇ ਨਾਲ ਜਾਦੀ ਲਿੰਕ ਰੋਡ ਰਾਹੀਂ ਪਿੰਡ ਮਿੱਡਾ ਨੂੰ ਜਾ ਰਹੇ ਸੀ  ਤਾਂ ਜਦ ਪੁਲਿਸ ਪਾਰਟੀ ਪਿੰਡ ਮਿੱਡਾ ਤੋ ਮੋਹਲਾਂ  ਨੂੰ ਜਾਦੀ ਲਿੰਕ ਰੋਡ ਤੋ ਕਰੀਬ ½ ਕਿੱਲੋਮੀਟਰ ਪਿੱਛੇ ਸੀ ਤਾਂ ਸਾਹਮਣੇ ਲਿੰਕ ਰੋਡ ਸੜਕ ਦੇ ਕਿਨਾਰੇ ਇੱਕ ਮੋਨਾ ਨੋਜਵਾਨ ਮੋਟਰਸਾਈਕਲ ਤੇ ਬੈਠਾ ਲਿਫਾਫਾ ਮੋਮੀ ਫਰੋਲਾ ਫਰਾਲੀ ਕਰਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਇੱਕ ਦਮ ਸਮੇਤ ਮੋਮੀ ਲਿਫਾਫਾ ਆਪਣੇ ਮੋਟਰਸਾਈਕਲ ਨੂੰ ਸਟਾਰਟ ਕਰਨ ਲੱਗਾ ਤਾਂ ਸ: ਮਨਜੀਤ ਸਿੰਘ ਏਐਸਆਈ ਨੇ ਸ਼ੱਕ ਦੀ ਬਿਨਾ ਪਰ ਗੱਡੀ ਰੁਕਵਾ ਕੇ ਸਾਥੀ ਕ੍ਰਮਚਾਰੀਆ ਦੀ ਮਦਦ ਨਾਲ ਇਸ ਮੋਨੇ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਜਗਮੀਤ ਸਿੰਘ ਉਰਫ ਭੋਲਾ ਪੁੱਤਰ ਸੁੱਖਾ ਸਿੰਘ ਪੁੱਤਰ ਭਜਨ ਰਾਮ ਵਾਸੀ ਪਿੰਡ ਮਿੱਡਾ ਦੱਸਿਆ । ਜਿਸ ਦੇ ਪਾਸ ਮੋਮੀ ਲਿਫਾਫਾ ਸੀ ਜਿਸ ਵਿੱਚ ਗੋਲੀਆ ਹੋਣ ਦਾ ਸ਼ੱਕ ਹੋਣ ਤੇ ਲਿਖਤੀ ਇਤਲਾਹ ਥਾਣਾ ਕਬਰ ਵਾਲਾ ਭੇਜੀ  ਜਿਸ ਤੇ ਸ: ਰਾਜਦਵਿੰਦਰ ਸਿੰਘ ਏਐਸਆਈ ਨੇ ਮੌਕਾ ਤੇ ਪੁੱਜ ਕੇ ਕਾਰਵਾਈ ਕਰਦਿਆ ਜਗਮੀਤ ਸਿੰਘ ਉਰਫ ਭੋਲਾ ਉੱਕਤ ਪਾਸੋ 285 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ  ਜਿਸ ਤੇ ਮੁੱਕਦਮਾ ਨੰਬਰ 33 ਐਨ ਡੀ ਪੀ ਐਸ ਐਕਟ ਤਹਿਤ ਥਾਣਾ ਕਬਰਵਾਲਾ ਬਨਾਮ ਜਗਮੀਤ ਸਿੰਘ ਉਰਫ ਭੋਲਾ ਉੱਕਤ ਦਰਜ ਰਜਿਸ਼ਟਰ ਕੀਤਾ ਗਿਆ । ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਸ ਸੁਖਜੀਤ ਸਿੰਘ ਇੰਚਾਰਜ ਚੌਕੀ ਪੰਨੀ ਵਾਲਾ ਨੇ ਆਉਂਦਿਆਂ ਹੀ ਨਸ਼ਾ ਤਸਕਰਾਂ ਖਿਲਾਫ਼ ਪਰਚਿਆਂ ਦੀ ਝੜੀ ਲਗਾ ਦਿੱਤੀ ਹੈ। ਅਤੇ ਨਸ਼ਾ ਸੁਦਾਗਰਾਂ ਨੂੰ ਥਰ ਥਰ ਕੰਬਣ ਲੱਗਾ ਦਿੱਤਾ ਹੈ।

  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *