ਐਨਡੀਪੀਐਸ ਐਕਟ ਤਹਿਤ ਰੇਂਜ ’ਚ 343 ਮੁਕੱਦਮੇ ਦਰਜ : ਡੀਆਈਜੀ ਹਰਜੀਤ ਸਿੰਘ

Spread the love

ਬਠਿੰਡਾ, 3 ਅਪ੍ਰੈਲ (ਅੰਗਰੇਜ ਸਿੰਘ ਵਿੱਕੀ) -ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਪੁਲਿਸ ਨੂੰ ਚੰਗੀ ਸਫਲਤਾ ਹਾਸਲ ਹੋਈ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਬਠਿੰਡਾ ਤੇ ਮਾਨਸਾ ਦੇ ਵੱਖ-ਵੱਖ ਥਾਣਿਆਂ ਵਿੱਚ ਜਨਵਰੀ 2025 ਤੋਂ ਲੈ ਕੇ ਹੁਣ ਤੱਕ ਐਨਡੀਪੀਐਸ ਐਕਟ ਤਹਿਤ ਰੇਂਜ ਵਿੱਚ 343 ਮੁਕੱਦਮੇ ਦਰਜ ਹੋਣ ਉਪਰੰਤ 520 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,  ਜਿਨ੍ਹਾਂ ਕੋਲੋਂ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਗਈ। ਇਹ ਜਾਣਕਾਰੀ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ।  ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਮੈਡਮ ਅਮਨੀਤ ਕੌਂਡਲ, ਐਸਪੀ ਹੈਡਕੁਆਰਟਰ  ਗੁਰਮੀਤ ਸਿੰਘ ਅਤੇ ਡੀਐਸਪੀ ਐਨਡੀਪੀਐਸ  ਹਰਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਮੀਡੀਆਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਕੋਲੋਂ 7 ਕਿਲੋਗ੍ਰਾਮ ਹੈਰੋਇਨ, 15 ਕਿੱਲੋ ਅਫੀਮ, 81 ਕੁਇੰਟਲ 33 ਕਿਲੋਗ੍ਰਾਮ ਭੁੱਕੀ, 41 ਕਿਲੋਗ੍ਰਾਮ ਗਾਂਜੇ ਤੋਂ ਇਲਾਵਾ 52,663 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਆਦਿ  ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ।  ਉਨ੍ਹਾਂ ਦੱਸਿਆ ਕਿ 16 ਪਿਸਤੌਲ, 2 ਰਾਈਫਲ ਅਤੇ 93 ਕਾਰਤੂਸ ਆਦਿ ਹਥਿਆਰ ਜ਼ਬਤ ਕੀਤੇ ਹਨ।ਇਸ ਦੌਰਾਨ ਹਰਜੀਤ ਸਿੰਘ ਨੇ ਕਿਹਾ ਕਿ ਐਕਸਾਈਜ਼ ਐਕਟ ਤਹਿਤ 72 ਮੁਕੱਦਮੇ ਦਰਜ ਕੀਤੇ ਹਨ ਅਤੇ 79 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ 252 ਲੀਟਰ ਨਾਜਾਇਜ਼ ਸ਼ਰਾਬ, 2100 ਲੀਟਰ ਠੇਕੇ ਦੀ ਸ਼ਰਾਬ, 29 ਕੁਇੰਟਲ ਲਾਹਣ ਅਤੇ 5 ਚਾਲੂ ਭੱਠੀਆਂ ਜ਼ਬਤ ਕੀਤੀਆਂ ਹਨ।  ਉਨ੍ਹਾਂ ਦੱਸਿਆ ਕਿ 2025 ’ਚ 91 ਅਤੇ ਐਨਡੀਪੀਐਸ ਐਕਟ ਤਹਿਤ 11 ਭਗੌੜੇ ਗ੍ਰਿਫ਼ਤਾਰ ਕੀਤੇ ਹਨ।  ਇਸ ਤੋਂ ਇਲਾਵਾ 5 ਨਵੇਂ ਕੇਸ ਕੰਪੀਟੈਂਟ ਅਥਾਰਟੀ ਪਾਸ ਭੇਜੇ ਗਏ ਜਿਨ੍ਹਾਂ ਵਿੱਚੋਂ 7 ਕੇਸ ਕਨਫਰਮ ਹੋਏ ਅਤੇ ਕੁੱਲ 88 ਲੱਖ ਰੁਪਏ ਦੇ ਸੰਪਤੀ ਜਬਤ ਕੀਤੀ  । ਉਨ੍ਹਾਂ ਅੱਗੇ ਦੱਸਿਆ ਕਿ ਸਾਈਬਰ ਕਰਾਈਮ ਅਧੀਨ 19,84,065 ਰੁਪਏ ਰਿਕਵਰੀ ਕੀਤੀ ਗਈ ਹੈ।  ਲੁੱਟ/ਚੋਰੀ ਦੇ ਮਾਮਲਿਆਂ ਚ ਕੁੱਲ ਮੁਕੱਦਮੇ 195 ਦਰਜ, 103 ਮੁਕੱਦਮੇ ਟਰੇਸ ਕੀਤੇ ਹਨ ਅਤੇ 39,70,900 ਰੁਪਏ ਦੇ ਰਾਸ਼ੀ ਵਾਪਸ ਕੀਤੀ ਹੈ।  ਉਨ੍ਹਾਂ ਇਹ ਵੀ ਦੱਸਿਆ ਕਿ ਗੁੰਮ ਹੋਏ ਮੋਬਾਈਲ ਫੋਨਾਂ ਚ ਕੁੱਲ 353 ਰਿਪੋਰਟ ਹੋਏ, ਜਿਨ੍ਹਾਂ ਚੋਂ 246 ਟਰੇਸ ਕਰਕੇ ਲੋਕਾਂ ਨੂੰ ਵਾਪਸ ਕੀਤੇ ਹਨ। ਇਸ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕਾਨੂੰਨ ਵਿਵਸਥਾ ਤੇ ਅਪਰਾਧ ਵਿਰੁੱਧ ਲੜਾਈ ਲਈ ਹਮੇਸ਼ਾ ਤਤਪਰ ਹੈ।  ਉਨ੍ਹਾਂ ਕਿਹਾ ਕਿ ਪੁਲਿਸ ਵਲੋਂ “ਯੁੱਧ ਨਸ਼ਿਆਂ ਵਿਰੁੱਧ” ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਾਲ 2025 ’ਚ 26 ਥਾਵਾਂ ‘ਤੇ 689 ਸੈਮੀਨਾਰ ਕੀਤੇ ਗਏ ਹਨ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *