ਹਲਕਾ ਸਾਹਨੇਵਾਲ ਦੇ ਕਈ ਪਿੰਡਾਂ ਦੇ ਵਿੱਚ ਹੋ ਰਹੀ ਰਾਤ ਨੂੰ ਨਜਾਇਜ਼ ਮਾਈਨਿੰਗ

Spread the love

ਮਾਛੀਵਾੜਾ ਸਾਹਿਬ 3 ਅਪ੍ਰੈਲ (ਸੁੱਚਾ ਬੰਗੜ )  ਹਲਕਾ ਸਾਹਨੇਵਾਲ ਦੇ ਕਈ ਪਿੰਡਾਂ ਵਿੱਚ ਮਿੱਟੀ ਦੇ ਨਾਮ ਤੇ ਰੇਤੇ ਦੀ ਹੋ ਰਹੀ ਹੈ ਨਜਾਇਜ਼ ਮਾਈਨਿੰਗ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਬਣਦੇ ਹੋਏ ਇੱਕ ਸੋਂਹ ਚੱਕੀ ਸੀ ਕਿ ਨਜਾਇਜ਼ ਮਾਇਨਿੰਗ ਨੂੰ ਕਾਬੂ ਕੀਤਾ ਜਾਵੇਗਾ ਪਰ ਹਲਕੇ ਵਿੱਚ ਰਾਤ ਨੂੰ ਕਰੀਬ ਨੌ ਵਜੇ ਦੇ ਕਰੀਬ ਟਰੈਕਟਰ ਟਰਾਲੀਆਂ ਟਿੱਪਰ ਆਉਣੇ ਸ਼ੁਰੂ ਹੋ ਜਾਂਦੇ ਹਨ  ਜੋ ਕਿ ਆਮ ਲੋਕਾਂ ਨੂੰ ਬਹੁਤ  ਪਰੇਸ਼ਾਨੀ ਦਾ ਕਾਰਨ ਬਣਦੇ ਹਨ  ਕਿਸੇ ਨੂੰ ਹੋਰਨ ਵਜਾਉਂਦੇ ਹੋਏ ਜਾਂ ਕੋਈ ਐਮਰਜੈਂਸੀ ਹੁੰਦੇ ਹੋਏ ਵੀ ਸਾਈਡ ਨਹੀਂ ਦੇ ਰਹੇ  ਇੱਥੇ ਦਸ ਦਈਏ ਕਿ ਪਿੰਡ ਚੋਂਤਾ ਢੋਲਣਵਾਲ ਬੋੜੇ ਬੋਂਕੜ ਗੁਜਰਾਂ ਧਨਾਨਸੂ ਆਦਿ ਪਿੰਡਾਂ ਵਿੱਚ ਪੀ ਸੀ ਆਰ ਪੁਲਿਸ ਗਸ਼ਤ ਵੀ ਕਰ ਰਹੀ ਹੁੰਦੀ ਹੈ  ਇਸੇ ਤਰ੍ਹਾਂ ਹਾਦੀਵਾਲ ਮੰਡ ,ਮੰਡ ਚੌਂਤਾ ਬੌਂਕੜ ਗੁਜਰਾਂ ਧਨਾਨਸੂ ਭੂਖੜੀ ਦੇ ਵਿੱਚ ਹੁੰਦੀ ਹੈ  ਰਾਤ ਨੂੰ ਨਜਾਇਜ਼ ਮਾਈਨਿੰਗ ਇਹ ਕਿਸ ਦੀ ਸ਼ਹਿ ਤੇ ਹੁੰਦੀ ਹੈ  ਕੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਕੁਝ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਰਾਤ ਨੂੰ ਰੇਤ ਮਾਫੀਆ ਸਰਗਰਮ ਹੁੰਦਾ ਹੈ  ਪਿੰਡਾਂ ਦੇ ਲੋਕਾਂ ਕਿਹਾ ਕਿ ਜੋ ਮੱਤੇਵਾੜਾ ਰਾਹੋਂ ਸੜਕ ਬਣੀ ਹੈ  ਉਸ ਨੂੰ ਅਜੇ ਛੇ ਮਹੀਨੇ ਹੋਏ ਹਨ ਉਹ ਟੁੱਟਣ ਵੀ ਲੱਗ ਗਈ  ਜੋ ਖੱਡਾਂ ਇੱਕ ਨੰਬਰ ਵਿੱਚ ਚੱਲ ਰਹੀਆਂ ਹਨ  ਉਹ ਸਰਕਾਰ ਦਾ ਖਜ਼ਾਨਾ ਭਰ ਰਹੀਆਂ ਹਨ  ਪਰ ਜੋ ਖੱਡਾਂ ਦੋ ਨੰਬਰ ਵਿੱਚ ਚੱਲ ਰਹੀਆਂ ਹਨ  ਇਹ ਸਰਕਾਰ ਨੂੰ ਚੂਨਾ ਲਗਾ ਰਹੀਆਂ ਹਨ ਹੁਣ ਦੇਖਦੇ ਹਾਂ ਕਿ  ਸਬੰਧਤ ਅਧਿਕਾਰੀ ਮਾਈਨਿੰਗ ਵਿਭਾਗ ਪੁਲਿਸ ਇਸ ਵੱਲ ਧਿਆਨ ਦੇਣਗੇ।ਕੀ ਕਹਿਣਾ ਐਸ ਐਚ ਓ ਥਾਣਾ ਮੇਹਰਬਾਨ ਤੋਂ ਥਾਣਾ ਮੇਹਰਬਾਨ ਤੋਂ ਐਸ ਐਚ ਓ ਸਾਹਿਬ ਨੇ ਕਿਹਾ ਕਿ ਜੇ ਮੇਰੇ ਥਾਣੇ ਵਿੱਚ ਆਉਂਦੇ ਇਲਾਕੇ ਵਿੱਚ ਰੇਤ ਜਾਂ ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਦੇ ਹਨ ਉਨ੍ਹਾਂ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਜਦੋਂ ਮਾਈਨਿੰਗ ਵਿਭਾਗ ਦੇ ਅਫਸਰ ਐਸ ਡੀ ਓ ਸਾਹਿਬ ਨਾਲ ਉਨ੍ਹਾਂ ਦੇ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *