ਨੂਰਪੁਰ ਬੇਦੀ :- 4 ਅਪ੍ਰੈਲ ਦਲਜੀਤ ਚਨੌਲੀ ਦਿਨੇਸ਼ ਹੱਲਣ ਪੂਰੇ ਇਲਾਕੇ ਨੂੰ ਚੰਗੀਆਂ ਸਿਹਤ ਸਹੁੱਲਤਾਂ ਦੇਣ ਵਾਲੇ ਗੁਰਦੇਵ ਹਸਪਤਾਲ ‘ਚ ਹੁਣ ਉਚ ਜੋਖਮ ਵਾਲੇ ਮਰੀਜ਼ਾ ਨੂੰ ਬਾਹਰ ਜਾਣ ਦੀ ਜਰੂਰਤ ਨਹੀ ਇਨਾ ਸਬੰਧਾ ਦਾ ਪ੍ਰਗਟਾਵਾ ਗੁਰਦੇਵ ਹਸਪਤਾਲ ਦੇ ਐਮ.ਡੀ.ਡਾਕਟਰ ਗੁਰਦੇਵ ਚੋਧਰੀ,ਡਾ.ਹਰਵਿੰਦਰ ਸਿੰਘ ਰਾਣਾ ਬਾਲ ਰੋਗ ਮਾਹਿਰ,ਡਾ.ਪ੍ਰਭਜੋਤ ਕੌਰ (ਔਰਤ ਰੋਗਾਂ ਦੀ ਮਾਹਿਰ) ਨੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਕੀਤਾ । ਉਨਾਂ ਨੇ ਦੱਸਿਆ ਕਿ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਉਚ ਜੋਖਮ ਵਾਲੇ ਮਰੀਜ਼ਾ ਨੂੰ ਰੋਪੜ,ਚੰਡੀਗੜ ਨੂੰ ਲੈ ਜਾਉਣਾ ਪੈਦਾ ਸੀ, ਜਿਸ ਨਾਲ ਦੋਨਾਂ ਦੀ ਜਾਨ ਤੇ ਖ਼ਤਰਾਂ ਬਣਿਆਂ ਰਹਿੰਦਾ । ਪਰ ਹੁਣ ਇਹੋ ਜਿਹੇ ਉਚ ਜੋਖਮ ਵਾਲੇ ਮਰੀਜ਼ਾ ਨੂੰ ਬਾਹਰ ਜਾਣ ਦੀ ਜਰੂਰਤ ਨਹੀ ਕਿਓੁਕਿ ਬੱਚੇ ਨੂੰ ਅਤੇ ਬੱਚੇ ਦੀ ਮਾਂ ਨੂੰ ਇਥੇ ਹੀ ਪੂਰੀ ਸੁਵਿਧਾ ਪ੍ਰਾਪਤ ਕਰਵਾ ਦਿੱਤੀ ਗਈ ਹੈ । ਉਨਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਦੇ ਸਮੇਂ ਤੋ ਪਹਿਲਾਂ ਡਿਲੀਵਰੀ ਹੁੰਦੀ ਹੈ ਤਾਂ ਇਲਾਕੇ ‘ਚ ਬੱਚੇ ਦੀ ਮਾਂ ਅਤੇ ਬੱਚੇ ਦੇ ਇਲਾਜ਼ ਦੀ ਕੋਈ ਸੁਵਿਧਾ ਨਹੀ ਸੀ । ਹੁਣ ਇੱਕ ਛੱਤ ਹੇਠ ਸਸਤਾ ਇਲਾਜ ਤੇ ਬੱਚੇ ਦੀ ਡਿਲੀਵਰੀ ਹੋ ਜਾਵੇਗੀ । ਉਨਾਂ ਦੱਸਿਆ ਕਿ ਘੱਟ ਸਮੇਂ ‘ਚ ਪੈਦਾ ਹੋਣ ਵਾਲੇ ਬੱਚੇ ਨੂੰ ਜੋ ਜਰੂਰੀ ਦੇਖਭਾਲ (ਗਹਿਰਾਈ ਨਾਲ ਬੱਚਿਆਂ ਦੇ ਸੰਭਾਲਣ ਲਈ ਯੂਨਿਟ) ਦੀ ਜਰੂਰਤ ਪੈਦੀ ਹੈ ਉਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ । ਇੱਥੇ ਜੋ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਾਰੇ ਕਾਰਡ ਅਤੇ ਸਾਬਕਾ ਸੈਨਿਕਾ ਦੇ ਇਲਾਜ਼ ਲਈ ਪੂਰੀ ਸੁਵਿਧਾ ਦਿੱਤੀ ਜਾ ਰਹੀ ਹੈ । ਇਸ ਮੌਕੇ ਉਨਾਂ ਨਾਲ ਡਾ. ਅਰੁਣ ਗਰਗ, ਡਾ. ਪੰਕਜ ਗੁਪਤਾ, ਡਾ. ਮਨਦੀਪ ਸਿੰਘ ਕੋਹਲੀ, ਡਾ. ਰਵਿੰਦਰ ਸਿੰਘ, ਡਾ. ਅਵੀਨਵ ਲਿਖਿਆਨੀ, ਡਾ. ਵਿਪੁਲ ਪਰਮਾਰ, ਡਾ. ਪਰਮਿੰਦਰ ਸਿੰਘ, ਡਾ. ਤਲਵਿੰਦਰ ਕੌਰ, ਡਾ.ਸਮਨ ਭਰਦਵਾਜ , ਡਾ. ਗੁਰਿੰਦਰ ਸਿੰਘ, ਡਾ. ਸ਼ਿਵ, ਡਾ. ਖੁਸਵਿੰਦਰ ,ਡਾ.ਸਾਲੂ ,ਡਾ. ਪੂਨਮ, ਡਾ. ਨਿਕਿਤਾ, ਡਾ. ਹਿਤੇਸ, ਡਾ.ਗੋਤਮ, ਡਾ ਕੇਪੀ ਪੋਸਵਾਲ, ਡਾ.ਸਿਮਰਨਜੀਤ ਅਤੇ ਸਮੂਹ ਸਟਾਫ ਹਾਜ਼ਰ ਸੀ ।







