ਉਚ ਜੋਖ਼ਮ ਵਾਲੇ ਮਰੀਜ਼ਾ ਨੂੰ ਹੁਣ ਬਾਹਰ ਜਾਣ ਦੀ ਜਰੂਰਤ ਨਹੀ : ਡਾ ਗੁਰਦੇਵ

Spread the love

ਨੂਰਪੁਰ ਬੇਦੀ :- 4 ਅਪ੍ਰੈਲ ਦਲਜੀਤ ਚਨੌਲੀ ਦਿਨੇਸ਼ ਹੱਲਣ ਪੂਰੇ ਇਲਾਕੇ ਨੂੰ ਚੰਗੀਆਂ ਸਿਹਤ ਸਹੁੱਲਤਾਂ ਦੇਣ ਵਾਲੇ ਗੁਰਦੇਵ ਹਸਪਤਾਲ ‘ਚ ਹੁਣ ਉਚ ਜੋਖਮ ਵਾਲੇ ਮਰੀਜ਼ਾ ਨੂੰ ਬਾਹਰ ਜਾਣ ਦੀ ਜਰੂਰਤ ਨਹੀ ਇਨਾ ਸਬੰਧਾ ਦਾ ਪ੍ਰਗਟਾਵਾ ਗੁਰਦੇਵ ਹਸਪਤਾਲ ਦੇ ਐਮ.ਡੀ.ਡਾਕਟਰ ਗੁਰਦੇਵ ਚੋਧਰੀ,ਡਾ.ਹਰਵਿੰਦਰ ਸਿੰਘ ਰਾਣਾ ਬਾਲ ਰੋਗ ਮਾਹਿਰ,ਡਾ.ਪ੍ਰਭਜੋਤ ਕੌਰ (ਔਰਤ ਰੋਗਾਂ ਦੀ ਮਾਹਿਰ) ਨੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਕੀਤਾ । ਉਨਾਂ ਨੇ ਦੱਸਿਆ ਕਿ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਉਚ ਜੋਖਮ ਵਾਲੇ ਮਰੀਜ਼ਾ ਨੂੰ ਰੋਪੜ,ਚੰਡੀਗੜ ਨੂੰ ਲੈ ਜਾਉਣਾ ਪੈਦਾ ਸੀ, ਜਿਸ ਨਾਲ ਦੋਨਾਂ ਦੀ ਜਾਨ ਤੇ ਖ਼ਤਰਾਂ ਬਣਿਆਂ ਰਹਿੰਦਾ ।  ਪਰ ਹੁਣ ਇਹੋ ਜਿਹੇ ਉਚ ਜੋਖਮ ਵਾਲੇ ਮਰੀਜ਼ਾ ਨੂੰ ਬਾਹਰ ਜਾਣ ਦੀ ਜਰੂਰਤ ਨਹੀ ਕਿਓੁਕਿ ਬੱਚੇ ਨੂੰ ਅਤੇ ਬੱਚੇ ਦੀ ਮਾਂ ਨੂੰ ਇਥੇ ਹੀ ਪੂਰੀ ਸੁਵਿਧਾ ਪ੍ਰਾਪਤ ਕਰਵਾ ਦਿੱਤੀ ਗਈ ਹੈ । ਉਨਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਦੇ ਸਮੇਂ ਤੋ ਪਹਿਲਾਂ ਡਿਲੀਵਰੀ ਹੁੰਦੀ ਹੈ ਤਾਂ ਇਲਾਕੇ ‘ਚ ਬੱਚੇ ਦੀ ਮਾਂ ਅਤੇ ਬੱਚੇ ਦੇ ਇਲਾਜ਼ ਦੀ ਕੋਈ ਸੁਵਿਧਾ ਨਹੀ ਸੀ । ਹੁਣ ਇੱਕ ਛੱਤ ਹੇਠ ਸਸਤਾ ਇਲਾਜ ਤੇ ਬੱਚੇ ਦੀ ਡਿਲੀਵਰੀ ਹੋ ਜਾਵੇਗੀ । ਉਨਾਂ ਦੱਸਿਆ ਕਿ ਘੱਟ ਸਮੇਂ ‘ਚ ਪੈਦਾ ਹੋਣ ਵਾਲੇ ਬੱਚੇ ਨੂੰ ਜੋ ਜਰੂਰੀ ਦੇਖਭਾਲ (ਗਹਿਰਾਈ ਨਾਲ ਬੱਚਿਆਂ ਦੇ ਸੰਭਾਲਣ ਲਈ ਯੂਨਿਟ) ਦੀ ਜਰੂਰਤ ਪੈਦੀ ਹੈ ਉਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ । ਇੱਥੇ ਜੋ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਾਰੇ ਕਾਰਡ ਅਤੇ ਸਾਬਕਾ ਸੈਨਿਕਾ ਦੇ ਇਲਾਜ਼ ਲਈ ਪੂਰੀ ਸੁਵਿਧਾ ਦਿੱਤੀ ਜਾ ਰਹੀ ਹੈ । ਇਸ ਮੌਕੇ ਉਨਾਂ ਨਾਲ ਡਾ. ਅਰੁਣ ਗਰਗ, ਡਾ. ਪੰਕਜ ਗੁਪਤਾ, ਡਾ. ਮਨਦੀਪ ਸਿੰਘ ਕੋਹਲੀ, ਡਾ. ਰਵਿੰਦਰ ਸਿੰਘ, ਡਾ. ਅਵੀਨਵ ਲਿਖਿਆਨੀ,  ਡਾ. ਵਿਪੁਲ ਪਰਮਾਰ, ਡਾ. ਪਰਮਿੰਦਰ ਸਿੰਘ, ਡਾ. ਤਲਵਿੰਦਰ ਕੌਰ, ਡਾ.ਸਮਨ ਭਰਦਵਾਜ , ਡਾ. ਗੁਰਿੰਦਰ ਸਿੰਘ, ਡਾ. ਸ਼ਿਵ, ਡਾ. ਖੁਸਵਿੰਦਰ ,ਡਾ.ਸਾਲੂ ,ਡਾ. ਪੂਨਮ, ਡਾ. ਨਿਕਿਤਾ, ਡਾ. ਹਿਤੇਸ, ਡਾ.ਗੋਤਮ, ਡਾ ਕੇਪੀ ਪੋਸਵਾਲ, ਡਾ.ਸਿਮਰਨਜੀਤ ਅਤੇ ਸਮੂਹ ਸਟਾਫ ਹਾਜ਼ਰ ਸੀ ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *