ਵਧ ਰਹੇ ਤਾਪਮਾਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸੁਨੇਹਾ

Spread the love

ਮਾਲੇਰਕੋਟਲਾ 4 ਅਪ੍ਰੈਲ (ਬੋਪਾਰਾਏ) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੀ ਅਗਵਾਈ ਹੇਠ ਅਪ੍ਰੈਲ ਮਹੀਨੇ ਵਿੱਚ ਤੇਜੀ ਨਾਲ ਵਧ ਰਹੇ ਤਾਪਮਾਨ ਨੂੰ ਲੈ ਕੇ ਜਿਲ੍ਹਾ ਸਿਹਤ ਪ੍ਰਸਾਸ਼ਨ ਵੱਲੋਂ ਸਿਵਲ ਸਰਜਨ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਹੀਟ ਵੇਵ ਤੋਂ ਬਚਾਅ ਲਈਂ ਸੁਨੇਹਾ ਦਿੱਤਾ ਗਿਆ ਹੈ,ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕੇ ਅਨੁਮਾਨ ਹੈ ਕੇ ਤਾਪਮਾਨ ਹੋਰ ਵਧ ਸਕਦਾ ਹੈ ਇਸ ਲਈਂ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਨੂੰ  ਹੀਟ ਵੇਵ ਤੋਂ ਬਚਾਅ ਲਈਂ ਸਿਹਤ ਕਾਰਜਾਂ ਦੀ ਤਿਆਰੀ ਲਈਂ ਕਿਹਾ ਗਿਆ ਹੈ ਅਤੇ ਅਜਿਹੇ ਕੇਸਾਂ ਨਾਲ ਨਜਿੱਠਣ ਲਈਂ ਸਿਹਤ ਸੰਸਥਾਵਾਂ ਵਿੱਚ ਪ੍ਰਬੰਧ ਕੀਤੇ ਜਾਣਗੇ, ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕੇ ਲੋਕ ਵਧ ਰਹੇ ਤਾਪਮਾਨ ਦਾ ਖ਼ਿਆਲ ਰੱਖਣ ਅਤੇ ਸਹੀ ਮਾਤਰਾ ਵਿੱਚ ਪਾਣੀ ਪੀਣ, ਉਹਨਾਂ ਕਿਹਾ ਕੇ ਬਾਹਰ ਜਾਣ ਮੌਕੇ ਪਾਣੀ ਨਾਲ ਰੱਖਿਆ ਜਾਵੇ ਅਤੇ ਸਿੱਧੀ ਤੇਜ ਧੁੱਪ ਵਿੱਚ ਨਿੱਕਲਣ ਤੋਂ ਬਚਾਅ ਕੀਤਾ ਜਾਵੇ, ਇਸ ਮੌਕੇ ਉਹਨਾਂ ਜ਼ਿਲ੍ਹੇ ਦੇ ਸਿਹਤ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਕੇ ਉਹ ਹੀਟ ਵੇਵ ਵਿੱਚ ਕੀ ਕਰਨਾ ਅਤੇ ਕੀ ਨਹੀਂ ਕਰਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈਂ ਗਤੀਵਿਧੀਆਂ ਤੇਜ ਕਰ ਦੇਣ ਤਾ ਜੋ ਲੋਕ ਤਾਪਮਾਨ ਦੇ ਵਧਣ ਤੋਂ ਪਹਿਲਾਂ ਹੀ ਜਾਗਰੂਕ ਹੋ ਕੇ ਆਪਣਾ ਬਚਾਅ ਕਰ ਸਕਣ, ਅਤੇ ਜਿਲ੍ਹੇ ਦੇ ਵਿੱਚ ਲੋਕਾਂ ਦਾ ਹੀਟ ਵੇਵ ਦੇ ਮਾਰੂ ਪ੍ਰਭਾਵ ਤੋਂ ਬਚਾਅ ਹੋ ਸਕੇ ਇਸ ਮੌਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਨੇ ਕਿਹਾ ਕੇ ਜ਼ੇਕਰ ਜਿਲ੍ਹੇ ਵਿੱਚ ਹੀਟ ਵੇਵ ਦੇ ਪ੍ਰਭਾਵ ਦਾ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਤਾ ਉਸਦੀ ਸੂਚਨਾ ਆਈ ਐਚ ਆਈ ਪੀ ਪੋਰਟਲ ਰਾਹੀਂ ਜਰੂਰ ਕੀਤੀ ਜਾਵੇ ਅਤੇ ਬਚਾਅ ਲਈਂ ਯੋਗ ਉਪਰਾਲੇ ਕੀਤੇ ਜਾਣ ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ, ਡੀ. ਐਚ. ਓ ਡਾ. ਪੁਨੀਤ ਸਿੱਧੂ, ਡੀ.ਆਈ. ਓ ਡਾ. ਰਾਜੀਵ ਬੈਂਸ, ਡੀ. ਐਫ. ਪੀ. ਓ ਡਾ. ਰਾਜ ਕੁਮਾਰ, ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ, ਐਨ. ਵੀ. ਬੀ ਡੀ ਸੀ ਪੀ ਮੀਡੀਆ ਵਿੰਗ ਤੋਂ ਰਾਜੇਸ਼ ਰਿਖੀ, ਮੁਹੰਮਦ ਰਾਸ਼ਿਦ ਅਤੇ ਵਿਕਰਮ ਸਿੰਘ ਵੀ ਹਾਜ਼ਰ ਸਨ

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *