ਜਲੰਧਰ ਦੇ ਸੀਨੀਅਰ ਵਕੀਲ ਨਾਲ ਏਡੀਸੀ ਫਗਵਾੜਾ ਦਾ ਵਿਵਹਾਰ ਨਿੰਦਣਯੋਗ : ਐਡਵੋਕੇਟ ਰੋਹਿਤ ਸ਼ਰਮਾ

Spread the love

ਫਗਵਾੜਾ ,4 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ) ਬਾਰ ਐਸੋਸੀਏਸ਼ਨ ਫਗਵਾੜਾ ਦੇ ਉਪ ਪ੍ਰਧਾਨ ਐਡਵੋਕੇਟ ਰੋਹਿਤ ਸ਼ਰਮਾ ਨੇ ਏਡੀਸੀ ਕਮ ਫਗਵਾੜਾ ਕਾਰਪੋਰੇਸ਼ਨ ਕਮਿਸ਼ਨਰ ਅਕਸ਼ਿਤਾ ਗੁਪਤਾ ਵੱਲੋਂ ਜਲੰਧਰ ਦੇ ਇੱਕ ਸੀਨੀਅਰ ਵਕੀਲ ਨਾਲ ਕੀਤੇ ਗਏ ਕਥਿਤ ਦੁਰਵਿਵਹਾਰ ਦੀ ਸਖ਼ਤ ਨਖੇਦੀ ਕੀਤੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸ਼ਰਮਾ ਨੇ ਕਿਹਾ ਕਿ ਜਲੰਧਰ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਬੁੱਧਵਾਰ ਨੂੰ ਆਪਣੇ ਮੁਵੱਕਿਲ ਨਾਲ ਪੇਸ਼ ਹੋਣ ਲਈ ਏਡੀਸੀ ਫਗਵਾੜਾ ਦੀ ਅਦਾਲਤ ਵਿੱਚ ਪਹੁੰਚੇ ਸਨ। ਜਦੋਂ ਸੀਨੀਅਰ ਵਕੀਲ ਆਪਣੇ ਮੁਵੱਕਿਲ ਲਈ ਦਲੀਲ ਦੇ ਰਹੇ ਸੀ ਤਾਂ ਏਡੀਸੀ ਨੇ ਸਖ਼ਤ ਲਹਿਜੇ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਏਡੀਸੀ ਨੇ ਸੀਨੀਅਰ ਵਕੀਲ ਨਾਲ ਜਿਸ ਲਹਿਜੇ ਵਿੱਚ ਗੱਲ ਕੀਤੀ, ਉਹ ਇਤਰਾਜ਼ਯੋਗ ਸੀ। ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਆਦਿਤਿਅ ਜੈਨ ਨੇ ਵੀ ਇਸ ਦਾ ਨੋਟਿਸ ਲਿਆ ਹੈ। ਅੱਜ ਬਾਰ ਐਸੋਸੀਏਸ਼ਨ, ਜਲੰਧਰ ਵੱਲੋਂ ਏਡੀਸੀ ਫਗਵਾੜਾ ਦੇ ਵਿਵਹਾਰ ਸੰਬੰਧੀ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਗਿਆ। ਜਿਸ ਦੀ ਇੱਕ ਕਾਪੀ ਡਿਵੀਜ਼ਨਲ ਕਮਿਸ਼ਨਰ ਜਲੰਧਰ, ਡੀ.ਸੀ ਕਪੂਰਥਲਾ, ਮਾਲ ਮੰਤਰੀ ਪੰਜਾਬ ਨੂੰ ਭੇਜੀ ਗਈ ਹੈ। ਇਸ ਦੇ ਨਾਲ ਹੀ ਕਾਨੂੰਨ ਦਾ ਪੂਰਾ ਗਿਆਨ ਨਾ ਹੋਣ ਦਾ ਕਾਰਨ ਦੱਸਦੇ ਹੋਏ ਏਡੀਸੀ ਅਕਸ਼ਿਤਾ ਗੁਪਤਾ ਨੂੰ ਅਹੁਦੇ ਤੋਂ ਹਟਾਉਣ ਅਤੇ ਤਬਾਦਲੇ ਦੀ ਮੰਗ ਕੀਤੀ ਗਈ ਹੈ। ਰੋਹਿਤ ਸ਼ਰਮਾ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਵਕੀਲਾਂ ਨਾਲ ਅਜਿਹਾ ਅਪਮਾਨਜਨਕ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਲੰਧਰ ਬਾਰ ਨੇ ਆਪਣੇ ਮਤੇ ਵਿੱਚ 15 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਵੀ ਮੰਗਿਆ ਹੈ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *